ਖੋਸਲਾ ਪਰਿਵਾਰ ਕੌਣ ਹੈ? – ਜੋ ਬਣ ਸਕਦਾ ਹੈ ਸਿਆਟਲ ਸੀਹਾਕਸ ਦਾ ਨਵਾਂ ਮਾਲਕ    ਪਾਲ ਐਲਨ ਦੀ ਜਾਇਦਾਦ ਵੱਲੋਂ Seatte Seahwks ਵੇਚਣ ਲਈ ਸਮਝੌਤਾ,ਖੋਸਲਾ ਪਰਿਵਾਰ ਬਣ ਸਕਦਾ ਹੈ ਨਵਾਂ ਮਾਲਕ, ਐਨਐੱਫਐੱਲ ਦੀ ਮਨਜ਼ੂਰੀ ਬਾਕੀ    ਹੈਵਾਨ ਬਣਿਆ ਪਤੀ, ਗਰਭਵਤੀ ਪਤਨੀ ਦਾ ਕੀਤਾ ਕਤਲ, 2 ਜੁੜਵਾਂ ਬੱਚਿਆਂ ਦੀ ਬਣਨ ਵਾਲੀ ਸੀ ਮਾਂ     ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਪਤੀ ਪਤਨੀ ਨੇ ਮਾਰੀ ਗੁਆਂਢੀ ਨੂੰ ਗੋਲੀ, ਹੋਈ ਮੌਤ     ਪੰਜਾਬ ਕਾਂਗਰਸ ਦੇ ਬਾਗ਼ੀ ਧੜੇ ਦੀ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਭੂਪੇਸ਼ ਬਘੇਲ ਦਾ ਵੱਡਾ ਬਿਆਨ ਸਿਰਫ਼ ਜਿੱਤਣ ਵਾਲੇ ਨੂੰ ਟਿਕਟ...    ‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ     ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਵੋਟਰਾਂ ਲਈ ਸਕੂਲਾਂ ‘ਚ ਅੱਜ ਤੇ ਕੱਲ੍ਹ ਲੱਗਣਗੇ SIR ਕੈਂਪ, ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ    ਆਪਰੇਸ਼ਨ ਹਾਰਡ ਬਾਲ’ ਤਹਿਤ ਅਮਰੀਕਾ ਵਿੱਚ ਗੁਰਪ੍ਰੀਤ ‘ਹਰਮਨ’ ਸਿੰਘ ਗ੍ਰਿਫ਼ਤਾਰ, ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਸਬੰਧਾਂ ਦੇ ਦੋਸ਼   
ਦਿਲਜੀਤ ਦੁਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਦੁਸਾਂਝ ਦੀ ਟੀਮ ਵਿੱਚ ਦੁਬਾਰਾ ਹੋਈ ਸ਼ਾਮਲ
July 4, 2025
Diljit-Dosanjh-s-Manager-Sonali-

ਚੰਡੀਗੜ੍ਹ , 4 ਜੁਲਾਈ 2025 : ਵਿਵਾਦਾਂ ਦਾ ਹਿੱਸਾ ਬਣੇ ਦੇਸੀ ਰੌਕ ਸਟਾਰ ਦਿਲਜੀਤ ਦੁਸਾਂਝ ਦੀ ਟੀਮ 'ਚ ਮੈਨੇਜਰ ਸੋਨਾਲੀ ਸਿੰਘ ਦੀ ਮੁੜ ਵਾਪਸੀ ਹੋ ਗਈ ਹੈ, ਜਿੰਨ੍ਹਾਂ ਵੱਲੋਂ ਇਸ ਸੰਬੰਧਤ ਅਪਣੇ ਬੋਸ ਦੇ ਨਾਲ ਇੱਕ ਤਾਜ਼ਾ ਪੋਸਟ ਸ਼ੇਅਰ ਕਰ ਸ਼ੁਕਰਾਨਾ ਅਦਾ ਕੀਤਾ ਗਿਆ ਹੈ।

ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸਰਦਾਰਜੀ 3' ਅਤੇ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਇਸ ਵਿੱਚ ਮੌਜ਼ੂਦਗੀ ਨੂੰ ਲੈ ਕੇ ਇੰਨੀ ਦਿਨੀਂ ਕਾਫ਼ੀ ਮੁਸ਼ਕਲਾਂ 'ਚ ਘਿਰੇ ਹੋਏ ਹਨ ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ, ਜਿੰਨ੍ਹਾਂ ਨੂੰ ਕਰੀਅਰ ਦੇ ਨਾਲ-ਨਾਲ ਵਿਰੋਧੀ ਫ੍ਰੰਟ ਵੱਲੋਂ ਕੀਤੀਆਂ ਜਾ ਰਹੀਆਂ ਨਾਂਹ-ਪੱਖੀ ਟਿੱਪਣੀਆਂ ਨਾਲ ਵੀ ਜੂਝਣਾ ਪੈ ਰਿਹਾ ਹੈ ਅਤੇ ਇਸੇ ਮੱਦੇਨਜ਼ਰ ਚਾਰੇ-ਪਾਸੇ ਹੋ ਰਹੇ ਘੇਰਾਬੰਦੀ ਨੂੰ ਵੇਖਦਿਆਂ ਉਨ੍ਹਾਂ ਵੱਲੋਂ ਅਪਣੀ ਸਾਬਕਾ ਮੈਨੇਜਰ ਸੋਨਾਲੀ ਸਿੰਘ ਨਾਲ ਰਹੇ ਸਾਰੇ ਮਤਭੇਦਾਂ ਨੂੰ ਸੁਲਝਾਅ ਉਨ੍ਹਾਂ ਨੂੰ ਅਪਣੀ ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ, ਜੋ ਉਨ੍ਹਾਂ ਦੀਆਂ ਕਰੀਅਰ ਨੂੰ ਦਰਪੇਸ਼ ਪ੍ਰੇਸ਼ਾਨੀਆਂ ਦਾ ਪਾਰ ਨਿਤਾਰਾ ਕਰਨ ਵਿੱਚ ਜੁੱਟ ਗਈ ਹੈ।

ਜ਼ਿਕਰਯੋਗ ਹੈ ਕਿ 10 ਸਾਲਾਂ ਤੋਂ ਚੱਲੀ ਆ ਰਹੀ ਸਾਂਝੇਦਾਰੀ ਨੂੰ ਗਲੋਬਲੀ ਸਟਾਰ ਦਿਲਜੀਤ ਦੁਸਾਂਝ ਵੱਲੋਂ ਕੁਝ ਕਾਰਨਾਂ ਦੇ ਚੱਲਦਿਆਂ ਖਤਮ ਕਰ ਦਿੱਤਾ ਗਿਆ ਸੀ, ਜਦਕਿ ਦੂਜੇ ਪਾਸੇ ਜੇਕਰ ਉਨ੍ਹਾਂ ਦੇ ਕਰੀਅਰ ਗ੍ਰਾਫ਼ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਨੂੰ ਸੰਵਾਰਨ ਅਤੇ ਵਿਸ਼ਵ ਪੱਧਰ ਤੱਕ ਉਨ੍ਹਾਂ ਦੀ ਲੋਕਪ੍ਰਿਯਤਾ ਨੂੰ ਬਹਾਲ ਕਰਨ ਵਿੱਚ ਸੋਨਾਲੀ ਸਿੰਘ ਦਾ ਅਹਿਮ ਯੋਗਦਾਨ ਰਿਹਾ, ਜੋ ਹਰ ਉਤਰਾਅ ਚੜਾਅ ਅਤੇ ਖਾਸ ਮੌਕਿਆਂ ਦੌਰਾਨ ਉਨ੍ਹਾਂ ਦੇ ਨਾਲ ਖੜੀ ਨਜ਼ਰ ਆਈ।

ਸਾਹਮਣੇ ਆਈ ਜਾਣਕਾਰੀ ਅਨੁਸਾਰ ਦਿਲਜੀਤ ਅਤੇ ਸੋਨਾਲੀ ਸਿੰਘ ਉਦੋਂ ਤੋਂ ਇਕੱਠੇ ਕੰਮ ਕਰ ਰਹੇ ਸਨ, ਜਦੋਂ ਉਹ ਦਿਲਜੀਤ ਦੁਸਾਂਝ ਦੀ ਸ਼ੁਰੂਆਤੀ ਅਤੇ ਮਲਟੀਪਲ ਐਲਬਮ 'ਭੰਗੜਾਂ ਪਾ ਮਿੱਤਰਾਂ' ਵਿੱਚ ਮਾਰਕੀਟਿੰਗ ਕਾਰਜਕਾਰੀ ਵਜੋਂ ਨਿਯੁਕਤ ਕੀਤੀ ਗਈ ਸੀ, ਜਿਸ ਵਿੱਚ ਦਿਲਜੀਤ ਦੁਸਾਂਝ ਇੱਕ ਵਿਸ਼ੇਸ਼ ਕਲਾਕਾਰਾਂ ਵਿੱਚੋਂ ਇੱਕ ਰਹੇ ਸਨ ਅਤੇ ਇਸੇ ਦੌਰਾਨ ਦੀ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਵੇਖਦਿਆਂ ਦਿਲਜੀਤ ਦੁਸਾਂਝ ਵੱਲੋਂ ਅਪਣੇ ਮੈਨੇਜਰ ਦੇ ਰੂਪ ਵਿੱਚ ਚੁਣ ਲਿਆ ਗਿਆ, ਜੋ ਉਨ੍ਹਾਂ ਵੱਲੋਂ ਲਿਆ ਗਿਆ ਇੱਕ ਬਹੁ-ਪ੍ਰਭਾਵੀ ਫੈਸਲਾ ਸਾਬਿਤ ਹੋਇਆ।

ਇਥੇ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਦਿਲਜੀਤ ਦੁਸਾਂਝ ਨਾਲ ਆਪਣੇ ਵਖਰੇਵੇਂ ਦੇ ਚੱਲਦਿਆਂ ਸੋਨਾਲੀ ਸਿੰਘ ਵੱਲੋਂ ਉਨ੍ਹਾਂ ਨੂੰ ਆਪਣੇ ਸ਼ੋਸ਼ਲ ਪਲੇਟਫ਼ਾਰਮ ਤੋਂ ਅਨਫਾਲੋ ਕਰ ਦਿੱਤਾ ਗਿਆ ਸੀ, ਪਰ ਹੁਣ ਬੀਤੀ ਸ਼ਾਮ ਉਨ੍ਹਾਂ ਵੱਲੋਂ ਦਿਲਜੀਤ ਨੂੰ ਅਪਣੇ ਇੰਸਟਾਗ੍ਰਾਮ ਉਪਰ ਮੁੜ ਫੋਲੋ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀਆਂ ਪੋਸਟਾਂ ਨੂੰ ਵੀ ਅਪਡੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

Read More : ਗੁਲਾਬ ਸਿੱਧੂ ਦੇ ਇਸ ਨਵੇਂ ਗਾਣੇ ਦਾ ਹਿੱਸਾ ਬਣੀ ਇਹ ਪਾਲੀਵੁੱਡ ਅਦਾਕਾਰਾ

Diljit Dosanjh s Manager Sonali Singh Has Rejoined The Team

local advertisement banners
Comments


Recommended News
Popular Posts
Just Now