ਖੋਸਲਾ ਪਰਿਵਾਰ ਕੌਣ ਹੈ? – ਜੋ ਬਣ ਸਕਦਾ ਹੈ ਸਿਆਟਲ ਸੀਹਾਕਸ ਦਾ ਨਵਾਂ ਮਾਲਕ    ਪਾਲ ਐਲਨ ਦੀ ਜਾਇਦਾਦ ਵੱਲੋਂ Seatte Seahwks ਵੇਚਣ ਲਈ ਸਮਝੌਤਾ,ਖੋਸਲਾ ਪਰਿਵਾਰ ਬਣ ਸਕਦਾ ਹੈ ਨਵਾਂ ਮਾਲਕ, ਐਨਐੱਫਐੱਲ ਦੀ ਮਨਜ਼ੂਰੀ ਬਾਕੀ    ਹੈਵਾਨ ਬਣਿਆ ਪਤੀ, ਗਰਭਵਤੀ ਪਤਨੀ ਦਾ ਕੀਤਾ ਕਤਲ, 2 ਜੁੜਵਾਂ ਬੱਚਿਆਂ ਦੀ ਬਣਨ ਵਾਲੀ ਸੀ ਮਾਂ     ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਪਤੀ ਪਤਨੀ ਨੇ ਮਾਰੀ ਗੁਆਂਢੀ ਨੂੰ ਗੋਲੀ, ਹੋਈ ਮੌਤ     ਪੰਜਾਬ ਕਾਂਗਰਸ ਦੇ ਬਾਗ਼ੀ ਧੜੇ ਦੀ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਭੂਪੇਸ਼ ਬਘੇਲ ਦਾ ਵੱਡਾ ਬਿਆਨ ਸਿਰਫ਼ ਜਿੱਤਣ ਵਾਲੇ ਨੂੰ ਟਿਕਟ...    ‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ     ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਵੋਟਰਾਂ ਲਈ ਸਕੂਲਾਂ ‘ਚ ਅੱਜ ਤੇ ਕੱਲ੍ਹ ਲੱਗਣਗੇ SIR ਕੈਂਪ, ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ    ਆਪਰੇਸ਼ਨ ਹਾਰਡ ਬਾਲ’ ਤਹਿਤ ਅਮਰੀਕਾ ਵਿੱਚ ਗੁਰਪ੍ਰੀਤ ‘ਹਰਮਨ’ ਸਿੰਘ ਗ੍ਰਿਫ਼ਤਾਰ, ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਸਬੰਧਾਂ ਦੇ ਦੋਸ਼   
ਦਿਲ ਦਾ ਦੌਰਾ ਪੈਣ ਕਾਰਨ ਇਸ ਪੰਜਾਬੀ ਐਕਟਰ ਦੀ ਹੋਈ ਮੌ.ਤ
July 15, 2025
This-punjabi-actor-died-due-to-a

ਚੰਡੀਗੜ੍ਹ , 15 ਜੁਲਾਈ 2025 :  ਪੰਜਾਬੀ ਸਿਨੇਮਾ ਦੇ ਪ੍ਰਤਿਭਾਵਾਨ ਅਦਾਕਾਰ ਵਜੋਂ ਜਾਣੇ ਜਾਂਦੇ ਸੀ.ਜੇ ਸਿੰਘ ਦਾ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ, ਜਿੰਨ੍ਹਾਂ ਦੇ ਜਹਾਨੋਂ ਤੁਰ ਜਾਣ ਤੇ ਵੱਖ-ਵੱਖ ਸਿਨੇਮਾ ਸ਼ਖਸੀਅਤਾਂ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।

ਪਾਲੀਵੁੱਡ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਸੰਘਰਸ਼ਸ਼ੀਲ ਰਹੇ ਇਸ ਹੋਣਹਾਰ ਅਦਾਕਾਰ ਦੀ ਮੌਤ ਉਤੇ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਵੱਲੋਂ ਇੱਕ ਭਾਵਪੂਰਨ ਪੋਸਟ ਅਪਣੇ ਸੋਸ਼ਲ ਪਲੇਟਫ਼ਾਰਮ ਉਪਰ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਭਾਵਪੂਰਨ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਵਾਰ ਕੁਝ ਤਸਵੀਰਾਂ ਪਾ ਕੇ RIP ਲਿਖਣਾ ਬਹੁਤ ਹੀ ਔਖਾ ਹੋ ਜਾਂਦਾ ਹੈ 

ਉਨ੍ਹਾਂ ਕਿਹਾ ਕਿ ਸਾਡਾ ਦੋਸਤ, ਕਮਾਲ ਦਾ ਅਦਾਕਾਰ ਸੀ, ਜਿਸ ਨੇ ਪੰਜਾਬੀ ਫਿਲਮ 'ਜ਼ੋਰਾ ਦਸ ਨੰਬਰੀਆ' ਵਿੱਚ ਜ਼ੋਰੇ ਦੇ ਬਾਪ ਹਵਲਦਾਰ ਦਰਸ਼ਨ ਸਿੰਘ ਦਾ ਰੋਲ ਬਹੁਤ ਹੀ ਪ੍ਰਭਾਵੀ ਰੂਪ ਵਿੱਚ ਅੰਜ਼ਾਮ ਦਿੱਤਾ। ਨਿਰਦੇਸ਼ਕ ਗਿੱਲ ਨੇ ਇਸੇ ਸੰਬੰਧੀ ਅਪਣੇ ਦੁੱਖ ਨੂੰ ਬਿਆਨ ਕਰਦਿਆਂ ਅੱਗੇ ਕਿਹਾ ਕਿ ਬਹੁਤ ਉਦਾਸ ਹੈ ਦਿਲ, ਜੋ ਇਹ ਸੋਚਦਿਆਂ ਹੋਰ ਵੀ ਦਰਦ ਮਹਿਸੂਸ ਕਰਵਾ ਰਿਹਾ ਕਿ 'ਕਿੱਸਾ ਪੰਜਾਬ', 'ਸਾਡੇ ਆਲੇ' ਅਤੇ "ਕਲੀ ਜੋਟਾ" ਵਰਗੀਆਂ ਕਈ ਬਿਹਤਰੀਨ ਅਤੇ ਸਫ਼ਲ ਫਿਲਮਾਂ ਦਾ ਹਿੱਸਾ ਰਹੇ ਅਦਾਕਾਰ ਅਤੇ ਸਾਡੇ ਪਿਆਰੇ ਸਾਥੀ ਸੀਜੇ ਦੀ ਪ੍ਰਤਿਭਾ ਨੂੰ ਪੰਜਾਬੀ ਸਿਨੇਮਾ ਨੇ ਉਹ ਸਹੀ ਜਗ੍ਹਾਂ ਨਹੀਂ ਦਿੱਤੀ, ਜਿਸ ਦਾ ਉਹ ਅਸਲ ਤੌਰ ਉਤੇ ਹੱਕਦਾਰ ਰਿਹਾ।

ਉਲੇਖਯੋਗ ਹੈ ਕਿ ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਵਿੱਚ ਵੀ ਨਵੀਆਂ ਪੈੜ੍ਹਾਂ ਸਿਰਜਣ ਵੱਲ ਵੱਧ ਚੁੱਕਿਆ ਸੀ ਇਹ ਬਾਕਮਾਲ ਅਦਾਕਾਰ, ਜਿਸ ਦੀ ਪਹਿਲੀ ਹਿੰਦੀ ਫਿਲਮ 'ਸੰਨ ਆਫ਼ ਸਰਦਾਰ 2' ਰਿਲੀਜ਼ ਲਈ ਤਿਆਰ ਹੈ, ਪਰ ਸ਼ਾਇਦ ਉਸ ਦੀ ਕਿਸਮਤ ਵਿੱਚ ਇਸ ਮਾਣਮੱਤੀ ਸਫਲਤਾ ਨੂੰ ਮਾਣਨਾ ਲਿਖਿਆ ਨਹੀਂ ਸੀ।

ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਨਿਰਦੇਸ਼ਕ ਅਮਿਤੋਜ ਮਾਨ, ਅਦਾਕਾਰ ਦੇਵ ਖਰੌੜ, ਗੈਵੀ ਚਾਹਲ, ਲੇਖਕ ਅਤੇ ਨਿਰਦੇਸ਼ਕ ਇੰਦਰਪਾਲ ਸਿੰਘ, ਲਾਈਨ ਨਿਰਮਾਤਾ ਦਰਸ਼ਨ ਔਲਖ, ਕਲਾ ਨਿਰਦੇਸ਼ਕ ਤੀਰਥ ਗਿੱਲ ਵੱਲੋਂ ਵੀ ਸੰਵੇਦਨਾ ਪ੍ਰਗਟ ਕੀਤੀ ਗਈ ਹੈ।

Read More :  ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ 'ਤੇ ਜਾਨਲੇਵਾ ਹਮਲਾ












This punjabi actor died due to a heart attack

local advertisement banners
Comments


Recommended News
Popular Posts
Just Now