ਤਰੁਣ ਚੁੱਘ ਦੇ 'ਆਪ' ਸਰਕਾਰ 'ਤੇ ਤਿੱਖੇ ਹਮਲੇ; ਕਿਹਾ— "ਪੁਲਿਸ ਰਾਹੀਂ ਰੈਲੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ    ਮੋਗਾ ਰੈਲੀ ਅਲਰਟ: ਅਮਿਤ ਸ਼ਾਹ ਦੀ ਆਮਦ 'ਤੇ ਟ੍ਰੈਫਿਕ ਪਲਾਨ ਜਾਰੀ; ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਦੇਖੋ ਬਦਲਵੇਂ ਰੂਟ    ਪੰਜਾਬ 'ਚ ਭਾਜਪਾ ਦਾ ਚੋਣ ਬਿਗਲ: ਮੋਗਾ ਦੀ 'ਬਦਲਾਅ ਰੈਲੀ' 'ਚ ਅੱਜ ਗਰਜਣਗੇ ਅਮਿਤ ਸ਼ਾਹ    ਬਠਿੰਡਾ 'ਚ ਚੱਲੀਆਂ ਤਾਬੜਤੋੜ ਗੋਲੀਆਂ: ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਟਕਰਾਅ    ਪੰਜਾਬ 'ਚ ਅੱਜ ਤੋਂ 'ਯੈਲੋ ਅਲਰਟ': ਪੱਛਮੀ ਗੜਬੜੀ ਕਾਰਨ 4 ਦਿਨ ਪਵੇਗਾ ਮੀਂਹ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (14 ਮਾਰਚ 2026)    Punjab News : ਰੇਲ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ: ਹੁਣ ਇਹਨਾਂ ਸਟੇਸ਼ਨਾਂ 'ਤੇ ਮਿਲੇਗੀ ਇਹ ਸੁਵਿਧਾ     ਮਿਡਲ ਈਸਟ ਜੰਗ ਦਾ ਪੰਜਾਬ 'ਚ ਵੱਡਾ ਅਸਰ: ਰਸੋਈ ਗੈਸ ਲਈ ਪਈਆਂ ਹਾਹਾਕਾਰਾਂ; ਵਿਆਹਾਂ ਦੇ ਮੈਨਿਊ ਹੋਏ ਛੋਟੇ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ ਨੂੰ ਦੋ-ਟੂਕ ਜਵਾਬ: 'ਨਸ਼ਾ ਛੱਡੋ ਜਾਂ ਸ਼ਹਿਰ ਛੱਡੋ'    ਪੰਜਾਬ-ਚੰਡੀਗੜ੍ਹ 'ਚ ਭਲਕੇ ਤੋਂ ਬਦਲੇਗਾ ਮੌਸਮ: 4 ਦਿਨਾਂ ਲਈ ਮੀਂਹ ਤੇ ਤੇਜ਼ ਹਵਾਵਾਂ ਦਾ 'ਯੈਲੋ ਅਲਰਟ' ਜਾਰੀ   
ਜਿੰਮੀ ਸ਼ੇਰਗਿੱਲ ਦੀ ਫਿਲਮ 'ਮਾਂ ਜਾਏ', ਰਿਲੀਜ਼ ਹੋਣ ਲਈ ਬਿਲਕੁਲ ਤਿਆਰ , ਪਹਿਲਾਂ ਲੁੱਕ ਆਇਆ ਸਾਹਮਣੇ
July 17, 2025
Jimmy-Shergill-s-Film-Maa-Jaye-I

ਚੰਡੀਗੜ੍ਹ , 17 ਜੁਲਾਈ 2025 : ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਫਿਲਮ ਉਦਯੋਗ ਵਿੱਚ ਵੀ ਬਤੌਰ ਅਦਾਕਾਰ ਆਪਣੀ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਜਿੰਮੀ ਸ਼ੇਰਗਿੱਲ, ਜਿੰਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਮਾਂ ਜਾਏ' ਰਿਲੀਜ਼ ਲਈ ਤਿਆਰ ਹੈ, ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

'1212 ਐਂਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਦਾ ਨਿਰਮਾਣ ਡਾਕਟਰ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਨਵਨੀਅਤ ਸਿੰਘ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਬਹੁ-ਚਰਚਿਤ ਅਤੇ ਮਲਟੀ-ਸਟਾਰਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਪਰਿਵਾਰਿਕ ਡ੍ਰਾਮੈਟਿਕ ਕਹਾਣੀ-ਸਾਰ ਦੁਆਲੇ ਬੁਣੀ ਗਈ ਅਤੇ ਮੋਹ ਭਰੇ ਆਪਸੀ ਰਿਸ਼ਤਿਆਂ ਨੂੰ ਖੂਬਸੂਰਤੀ ਨਾਲ ਪ੍ਰਤੀਬਿੰਬ ਕਰਦੀ ਇਹ ਫਿਲਮ ਅਗਾਮੀ ਦਿਨੀਂ 29 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਸਟਾਰ-ਕਾਸਟ ਵਿੱਚ ਜਿੰਮੀ ਸ਼ੇਰਗਿੱਲ ਤੋਂ ਇਲਾਵਾ ਮਾਨਵ ਵਿਜ਼, ਰਹਿਮਤ ਰਤਨ ਅਤੇ ਯੋਗਰਾਜ ਸਿੰਘ ਵੀ ਸ਼ਾਮਿਲ ਹਨ।

ਜੰਮੂ-ਕਸ਼ਮੀਰ ਤੋਂ ਇਲਾਵਾ ਵਿਦੇਸ਼ੀ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਭਾਵਪੂਰਨ ਫਿਲਮ ਦੇ ਮੂਲ ਕਹਾਣੀਕਾਰ ਜੈਕਲੀਨ ਕ੍ਰਿਸਟੀਆਨੋ, ਸਕ੍ਰੀਨਪਲੇ ਲੇਖਕ ਇੰਦਰਪਾਲ ਸਿੰਘ, ਐਡੀਸ਼ਨਲ ਸਕ੍ਰੀਨਪਲੇ ਅਤੇ ਸੰਵਾਦ ਲੇਖਕ ਗੁਰਪ੍ਰੀਤ ਸਹਿਜੀ, ਸੰਗੀਤਕਾਰ ਜੈਦੇਵ ਕੁਮਾਰ, ਸਿਨੇਮਾਗ੍ਰਾਫ਼ਰ ਜਤਿਨ ਹਰਮੀਤ ਸਿੰਘ ਅਤੇ ਸੰਪਾਦਕ ਰੋਹਿਤ ਧੀਮਾਨ ਹਨ।

'ਵਾਈਟ ਹਿੱਲ ਸਟੂਡਿਓਜ਼' ਵੱਲੋਂ ਵਰਲਡ-ਵਾਈਡ ਪ੍ਰਦਸ਼ਿਤ ਕੀਤੀ ਜਾ ਰਹੀ ਇਸ ਫਿਲਮ ਦੁਆਰਾ ਕਾਫ਼ੀ ਲੰਮੇਂ ਵਕਫ਼ੇ ਬਾਅਦ ਪੰਜਾਬੀ ਸਿਨੇਮਾ ਵਿਹੜੇ ਅਪਣੀ ਪ੍ਰਭਾਵੀ ਮੌਜ਼ੂਦਗੀ ਦਾ ਅਹਿਸਾਸ ਕਰਵਾਉਣ ਜਾ ਰਹੇ ਹਨ ਅਦਾਕਾਰ ਜਿੰਮੀ ਸ਼ੇਰਗਿੱਲ, ਜੋ ਇਸ ਤੋਂ ਪਹਿਲਾਂ ਸਾਲ 2022 ਵਿੱਚ ਰਿਲੀਜ਼ ਹੋਈ 'ਸ਼ਰੀਕ 2' ਵਿੱਚ ਨਜ਼ਰ ਆਏ, ਜਿਸ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਸਰਾਹਿਆ ਗਿਆ।

ਉਕਤ ਫਿਲਮ ਦੇ ਨਿਰਦੇਸ਼ਕ ਨਵਨੀਅਤ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹ ਇੰਨੀ-ਦਿਨੀਂ ਗਿੱਪੀ ਗਰੇਵਾਲ ਦੇ ਹੋਮ ਪ੍ਰੋਡੋਕਸ਼ਨ ਦੀ ਫਿਲਮ 'ਸਿੰਘ ਵਰਸਿਜ਼ ਕੌਰ 2' ਦਾ ਵੀ ਨਿਰਦੇਸ਼ਨ ਕਰ ਰਹੇ ਹਨ, ਜਿਸ ਦਾ ਨਿਰਮਾਣ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਹੋਮ ਪ੍ਰੋਡੋਕਸ਼ਨ ਹਾਊਸ 'ਹੰਬਲ ਮੋਸ਼ਨ ਪਿਕਚਰਸ' ਦੁਆਰਾ ਕੀਤਾ ਜਾ ਰਿਹਾ ਹੈ।

Read More : ਮਾਂ ਦੀ ਮਮਤਾ ਦਾ ਪ੍ਰਤੀਕ ਗੁਲਾਬ ਸਿੱਧੂ ਦਾ ਨਵਾਂ ਆ ਰਿਹਾ ਗੀਤ ਜਲਦ ਆਵੇਗਾ ਤੁਹਾਡੇ ਸਾਹਮਣੇ












Jimmy Shergill s Film Maa Jaye Is Completely Ready To Be Released The First Look Has Been Revealed

local advertisement banners
Comments


Recommended News
Popular Posts
Just Now