ਲੁਧਿਆਣਾ 'ਚ HIV ਦਾ ਕਹਿਰ, ਸਭ ਤੋਂ ਵੱਧ ਕੇਸ ਆਏ ਸਾਹਮਣੇ
March 14, 2023
LPTV / Chandigarh
ਸੂਬੇ 'ਚ ਪਿਛਲੇ 1 ਸਾਲ ਭਾਵ ਸਾਲ 2022 ਅਤੇ ਇਸ ਸਾਲ ਪਿਛਲੇ ਜਨਵਰੀ ਮਹੀਨੇ ਤੱਕ ਐੱਚ. ਆਈ. ਵੀ. ਦੇ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 10,109 ਹੈ। ਵਿਧਾਨ ਸਭਾ 'ਚ ਦਿੱਤੀ ਗਈ ਇਸ ਜਾਣਕਾਰੀ ਅਨੁਸਾਰ ਇਨ੍ਹਾਂ ਵਿਚੋਂ 8,155 ਪੁਰਸ਼ ਹਨ, ਜਦੋਂ ਕਿ 1,847 ਔਰਤਾਂ ਹਨ। ਟਰਾਂਸਜੈਂਡਰਾਂ ਦੀ ਗਿਣਤੀ 19 ਹੈ, ਜਦੋਂ ਕਿ 56 ਬਾਲਕ ਅਤੇ 32 ਬਾਲਿਕਾਵਾਂ ਐੱਚ. ਆਈ. ਵੀ. ਪਾਜ਼ੇਟਿਵ ਪਾਏ ਗਏ ਹਨ।
ਸਭ ਤੋਂ ਜ਼ਿਆਦਾ 1,711 ਮਾਮਲੇ ਲੁਧਿਆਣਾ ਜ਼ਿਲ੍ਹੇ ਤੋਂ ਰਿਪੋਰਟ ਹੋਏ ਹਨ, ਜਿਨ੍ਹਾਂ ਵਿਚੋਂ ਪੁਰਸ਼ਾਂ ਦੀ ਗਿਣਤੀ 1,448 ਹੈ, ਜਦੋਂ ਕਿ ਔਰਤਾਂ ਦੀ ਗਿਣਤੀ 233 ਹੈ। 2 ਟਰਾਂਸਜੈਂਡਰ ਐੱਚ. ਆਈ. ਵੀ. ਪਾਜ਼ੇਟਿਵ ਪਾਏ ਗਏ ਹਨ, ਜਦੋਂ ਕਿ ਇਸ ਜ਼ਿਲ੍ਹੇ 'ਚ 19 ਬਾਲਕ ਅਤੇ 9 ਬਾਲਿਕਾਵਾਂ ਐੱਚ. ਆਈ. ਵੀ. ਪਾਜ਼ੇਟਿਵ ਪਾਈਆਂ ਗਈਆਂ ਹਨ।
Most cases of HIV have been reported in Ludhiana
Comments
Recommended News
Popular Posts
Just Now