Corona ਦੇ ਵਧਦੇ ਮਾਮਲੇ ਦੇਖ ਜਾਰੀ ਹੋਈਆਂ ਹਦਾਇਤਾਂ
March 17, 2023
LPTV / Chandigarh
ਕੇਂਦਰ ਸਰਕਾਰ ਨੇ ਕੋਵਿਡ-19 ਦੇ ਸੰਭਾਵਿਤ ਸਥਾਨਕ ਪ੍ਰਸਾਰ ਦਾ ਹਵਾਲਾ ਦਿੰਦਿਆਂ ਮਾਮਲਿਆਂ ਨੂੰ ਵਧਣ ਤੋਂ ਰੋਕਣ ਲਈ 6 ਸੂਬਿਆਂ - ਮਹਾਰਾਸ਼ਟਰ, ਗੁਜਰਾਤ, ਤੇਲੰਗਾਨਾ, ਤਮਿਲਨਾਡੂ, ਕੇਰਲ ਤੇ ਕਰਨਾਟਕ ਦੇ ਖ਼ਤਰੇ ਨੂੰ ਭਾਂਪ ਕੇ ਉਸ ਮੁਤਾਬਕ ਰੁਖ ਅਖ਼ਤਿਆਰ ਕਰਨ ਨੂੰ ਕਿਹਾ
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇਨ੍ਹਾਂ ਨੂੰ ਸੂਬਿਆਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ, "ਕੁੱਝ ਸੂਬੇ ਹਨ, ਜਿੱਥੇ ਵੱਡੀ ਗਿਣਤੀ ਵਿਚ ਮਾਮਲੇ ਆ ਰਹੇ ਹਨ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਵਇਰਸ ਦਾ ਸੰਭਾਵਿਤ ਸਥਾਨਕ ਪ੍ਰਸਾਰ ਹੋ ਰਿਹਾ ਹੈ।" ਇਨ੍ਹਾਂ ਸੂਬਿਆਂ ਨੂੰ ਛੋਟੇ ਪੱਧਰ 'ਤੇ ਕੋਵਿਡ-19 ਦੀ ਸਥਿਤੀ ਦਾ ਨਿਰੀਖਣ ਕਰਨ ਅਤੇ ਬਿਮਾਰੀ ਦੇ ਫ਼ੌਰੀ ਤੇ ਪ੍ਰਭਾਵੀ ਪ੍ਰਬੰਧਨ ਲਈ ਲੋੜੀਂਦੇ ਹੀਲਿਆਂ ਨੂੰ ਲਾਗੂ ਕਰਨ, ਸਿਹਤ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਦਾ ਪ੍ਰਭਾਵੀ ਰੂਪ ਨਾਲ ਪਾਲਨ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ।
Instructions issued due to increasing cases of Corona
Comments
Recommended News
Popular Posts
Just Now