May 6, 2023
LPTV / Chandigarh
ਸਿਡਨੀ : ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰਾਲੇ ਨੇ ਪਿਛਲੇ ਸਾਲ ਨਵੰਬਰ ਤੋਂ ਬਾਅਦ ਆਸਟ੍ਰੇਲੀਆਈ ਰਾਜ ਵਿੱਚ ਮੰਕੀਪਾਕਸ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਏ। ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ NSW ਹੈਲਥ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਕੇਸ ਦੀ ਪਛਾਣ ਸਿਡਨੀ ਵਿੱਚ ਕੀਤੀ ਗਈ ਸੀ।
ਹਾਲਾਂਕਿ NSW ਵਿੱਚ ਮੰਕੀਪਾਕਸ ਦੇ ਜ਼ਿਆਦਾਤਰ ਕੇਸ ਵਿਦੇਸ਼ਾਂ ਵਿੱਚ ਯਾਤਰਾ ਕਰਨ ਦੌਰਾਨ ਸਾਹਮਣੇ ਆਏ ਸਨ। ਸਿਹਤ ਅਥਾਰਟੀ ਨੇ ਨੋਟ ਕੀਤਾ ਕਿ ਤਾਜ਼ਾ ਕੇਸ ਵਿਦੇਸ਼ੀ ਯਾਤਰਾ ਨਾਲ ਸਬੰਧਤ ਨਹੀਂ ਸੀ, ਇਸ ਲਈ ਵਾਇਰਸ ਦਾ ਕੁਝ ਸਥਾਨਕ ਪ੍ਰਸਾਰਣ ਹੋ ਸਕਦਾ ਹੈ। ਦੱਖਣੀ ਪੂਰਬੀ ਸਿਡਨੀ ਪਬਲਿਕ ਹੈਲਥ ਯੂਨਿਟ ਦੇ ਡਾਇਰੈਕਟਰ ਵਿੱਕੀ ਸ਼ੇਪਰਡ ਨੇ ਕਿਹਾ ਕਿ "NSW ਵਿੱਚ ਮਈ ਅਤੇ ਨਵੰਬਰ 2022 ਵਿਚਕਾਰ ਮੰਕੀਪਾਕਸ ਦੇ 56 ਮਾਮਲੇ ਸਨ। ਸਾਡਾ ਮੰਨਣਾ ਹੈ ਕਿ ਮੰਕੀਪਾਕਸ ਦੇ ਉੱਚ ਜੋਖਮ ਵਾਲੇ ਲੋਕਾਂ ਲਈ ਟੀਕਾਕਰਨ ਪ੍ਰੋਗਰਾਮ ਵਿਚ ਤੇਜ਼ੀ ਲਿਆਉਣੀ ਹੋਵੇਗੀ। ਰਾਜ ਵਰਤਮਾਨ ਵਿੱਚ ਮੰਕੀਪਾਕਸ ਤੋਂ ਬਚਾਅ ਲਈ ਯੋਗ ਸਮੂਹਾਂ ਨੂੰ ਮੁਫ਼ਤ ਟੀਕੇ ਪ੍ਰਦਾਨ ਕਰਦਾ ਹੈ। ਹਾਲਾਂਕਿ NSW ਹੈਲਥ ਨੇ ਚੇਤਾਵਨੀ ਦਿੱਤੀ ਹੈ ਕਿ ਜਿਹਨਾਂ ਲੋਕਾਂ ਵਿਚ ਕੋਈ ਸੰਬੰਧਿਤ ਲੱਛਣ ਹਨ ਤਾਂ ਉਹਨਾਂ ਨੂੰ ਤੁਰੰਤ ਆਪਣੇ ਜਨਰਲ ਪ੍ਰੈਕਟੀਸ਼ਨਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਏ।
First case of monkeypox confirmed in Australian state