ਲਾਈਵ ਪੰਜਾਬੀ ਟੀਵੀ ਬਿਊਰੋ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੈਨੇਡਾ ਦੇ 200 ਤੋਂ ਵੱਧ ਕਾਲਜਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ 'ਤੇ ਭਾ ">
Eclipse 2025 : ਨਵੇਂ ਸਾਲ 2025 'ਚ ਕਦੋਂ ਕਦੋਂ ਲੱਗਣਗੇ ਗ੍ਰਹਿਣ ? ਜਾਣੋ ਤਰੀਕ ਤੇ ਸਮਾਂ, ਭਾਰਤ 'ਚ ਦਿਖਾਈ ਦੇਣਗੇ?    TarnTaran ; ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਪਰਿਵਾਰ ਨੂੰ ਬਣਾਇਆ ਬੰਧਕ : ਲੱਖਾਂ ਦੀ ਨਕਦੀ, ਗਹਿਣੇ, ਕਾਰ ਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ    ਪੰਜਾਬ ਸਰਕਾਰ ਵੱਲੋਂ 2025 ਦੀਆਂ ਛੁੱਟੀਆਂ ਦੀ List ਜਾਰੀ, ਇਸ ਦਿਨ ਸਕੂਲ ਅਤੇ ਦਫ਼ਤਰ ਰਹਿਣਗੇ ਬੰਦ    Punjab : ITI ਦੀ ਵਿਦਿਆਰਥਣ ਨੂੰ ਟਰੱਕ ਨੇ ਕੁਚਲਿਆ, ਮੌਕੇ 'ਤੇ ਹੀ ਮੌਤ, ਪਰਿਵਾਰ 'ਚ ਛਾਇਆ ਮਾਤਮ    ਪਤੀ ਨੇ ਪਤਨੀ ਸਮੇਤ ਚਾਰ ਲੋਕਾਂ ਨੂੰ ਮਾਰੀ ਗੋਲੀ, ਫਿਰ ਕਰ ਲਈ ਆਤਮ ਹੱਤਿਆ, ਜਾਣੋ ਕੀ ਹੈ ਪੂਰਾ ਮਾਮਲਾ    ਵਿਦੇਸ਼ਾਂ 'ਚ ਪੰਜਾਬੀ ਭਾਈਚਾਰੇ ਨੂੰ ਆਪਸ 'ਚ ਜੋੜਨ ਲਈ ਕਰਵਾਏ ਗਏ ਮੇਲੇ 'ਚ ਲੱਗੀਆਂ ਰੌਣਕਾਂ, ਗਾਇਕਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼    Canada ਸਰਕਾਰ ਨੇ ਭਾਰਤੀ ਪੇਸ਼ੇਵਰਾਂ ਨੂੰ ਦਿੱਤਾ ਇਕ ਹੋਰ ਝਟਕਾ, ਜਾਣੋ ਕੀ ਹੈ Trudeau ਸਰਕਾਰ ਦਾ ਨਵਾਂ ਫਰਮਾਨ    Punjab Weather Update: ਪੰਜਾਬ 'ਚ ਮੀਂਹ ਕਾਰਨ ਵਧੀ ਠੰਢ, ਬੱਦਲਾਂ ਕਾਰਨ ਕਈ ਇਲਾਕਿਆਂ 'ਚ ਛਾਇਆ ਹਨੇਰਾ, ਅਗਲੇ ਕਈ ਦਿਨਾਂ ਤੱਕ ਬਾਰਿਸ਼ ਦੀ ਸੰਭਾਵਨਾ    Jharkhand 'ਚ ਦਿਲ ਦਹਿਲਾਉਣ ਵਾਲੀ ਘਟਨਾ, ਬਜ਼ੁਰਗ ਨੂੰ ਬਲਦੀ ਚਿਖਾ 'ਚ ਸੁੱਟਿਆ, ਜਾਣੋ ਕੀ ਹੈ ਪੂਰਾ ਮਾਮਲਾ    ਅਮਰੀਕਾ ਨੇ ਪਾਕਿਸਤਾਨ ਦੀ ਫੌਜੀ ਅਦਾਲਤ ਵੱਲੋਂ 25 ਨਾਗਰਿਕਾਂ ਨੂੰ ਸਜ਼ਾ ਸੁਣਾਏ ਜਾਣ 'ਤੇ ਚਿੰਤਾ ਪ੍ਰਗਟਾਈ   
America 'ਚ ਭਾਰਤੀਆਂ ਦੀ ਤਸਕਰੀ, Canada ਦੇ ਕਾਲਜ ਵੀ ਸ਼ਾਮਲ, ED ਨੇ ਮਾਰੇ ਛਾਪੇ, ਕਈ ਹੈਰਾਨ ਕਰਨ ਵਾਲੇ ਖੁਲਾਸੇ
December 26, 2024
-Smuggling-Of-Indians-In-America

Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੈਨੇਡਾ ਦੇ 200 ਤੋਂ ਵੱਧ ਕਾਲਜਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ 'ਤੇ ਭਾਰਤੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦੇ ਰੈਕੇਟ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਇਸ ਰੈਕੇਟ ਰਾਹੀਂ ਕਈ ਭਾਰਤੀਆਂ ਨੂੰ ਅਮਰੀਕਾ ਪਹੁੰਚਣ ਲਈ ਕੈਨੇਡੀਅਨ ਕਾਲਜਾਂ ਵਿਚ ਦਾਖ਼ਲਾ ਦਿਵਾਇਆ ਜਾਂਦਾ ਸੀ, ਜਦੋਂ ਕਿ ਉਹ ਅਸਲ ਵਿਚ ਕਦੇ ਵੀ ਇਨ੍ਹਾਂ ਕਾਲਜਾਂ ਵਿਚ ਨਹੀਂ ਜਾਂਦੇ ਸੀ। ਈਡੀ ਨੇ ਇਸ ਮਾਮਲੇ 'ਚ 10 ਅਤੇ 19 ਦਸੰਬਰ ਨੂੰ ਮੁੰਬਈ, ਨਾਗਪੁਰ, ਗਾਂਧੀਨਗਰ ਅਤੇ ਵਡੋਦਰਾ 'ਚ ਅੱਠ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ ਅਤੇ 19 ਲੱਖ ਰੁਪਏ ਦੇ ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਸੀ। ਕਈ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਡਿਵਾਈਸ ਅਤੇ ਦੋ ਵਾਹਨ ਵੀ ਜ਼ਬਤ ਕੀਤੇ ਗਏ ਹਨ।



ਇਹ ਮਾਮਲਾ 19 ਜਨਵਰੀ 2022 ਨੂੰ ਕੈਨੇਡਾ ਦੀ ਸਰਹੱਦ ਪਾਰ ਕਰ ਰਹੇ ਗੁਜਰਾਤ ਦੇ ਡਿੰਗਚਾ ਪਿੰਡ ਦੇ ਚਾਰ ਲੋਕਾਂ ਦੀ ਮੌਤ ਨਾਲ ਸਬੰਧਤ ਹੈ। ਇਨ੍ਹਾਂ ਲੋਕਾਂ ਦੀ ਮੌਤ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ਦੇ ਰਸਤੇ ਜਾਣ ਦੌਰਾਨ ਅੱਤ ਦੀ ਠੰਢ ਕਾਰਨ ਹੋਈ ਸੀ। ਈਡੀ ਅਨੁਸਾਰ ਇਸ ਰੈਕੇਟ ਦੇ ਮੈਂਬਰ ਪਹਿਲਾਂ ਭਾਰਤੀਆਂ ਨੂੰ ਕੈਨੇਡਾ ਦੇ ਕਾਲਜਾਂ ਵਿਚ ਦਾਖ਼ਲਾ ਦਿਵਾਉਂਦੇ ਸੀ ਅਤੇ ਫਿਰ ਉਨ੍ਹਾਂ ਲਈ ਕੈਨੇਡਾ ਦੇ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰਦੇ ਸਨ। ਪਰ, ਇਨ੍ਹਾਂ ਵਿਦਿਆਰਥੀਆਂ ਨੇ ਕਦੇ ਵੀ ਕਾਲਜਾਂ ਵਿਚ ਦਾਖਲਾ ਨਹੀਂ ਲਿਆ। ਇਸ ਦੀ ਬਜਾਏ, ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ-ਅਮਰੀਕਾ ਸਰਹੱਦ ਪਾਰ ਕਰਵਾਈ ਜਾਂਦੀ ਸੀ। ਅਮਰੀਕਾ ਪਹੁੰਚ ਕੇ ਇਨ੍ਹਾਂ ਵਿਦਿਆਰਥੀਆਂ ਤੋਂ ਇਕੱਠੇ ਕੀਤੇ ਪੈਸੇ ਕੈਨੇਡੀਅਨ ਕਾਲਜਾਂ ਦੇ ਖਾਤਿਆਂ ਵਿਚ ਭੇਜ ਦਿੱਤੇ ਜਾਂਦੇ ਸੀ।



3500 ਏਜੰਟ ਪੂਰੇ ਭਾਰਤ 'ਚ ਸਰਗਰਮ

ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਰੈਕੇਟ 'ਚ ਸ਼ਾਮਲ ਲੋਕ ਹਰ ਵਿਅਕਤੀ ਤੋਂ 55 ਤੋਂ 60 ਲੱਖ ਰੁਪਏ ਦੀ ਰਕਮ ਵਸੂਲਦੇ ਸੀ। ਇਸ ਦੇ ਲਈ ਵਿਦਿਆਰਥੀਆਂ ਨੂੰ ਵੱਖ-ਵੱਖ ਦੇਸ਼ਾਂ ਦੇ ਕਾਲਜਾਂ ਵਿਚ ਦਾਖਲ ਕਰਵਾ ਕੇ ਅਤੇ ਉਨ੍ਹਾਂ ਦਾ ਵੀਜ਼ਾ ਲਗਵਾ ਕੇ ਪੈਸਾ ਕਮਾਇਆ ਜਾਂਦਾ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਰੈਕੇਟ ਸਿਰਫ਼ ਕੁਝ ਕਾਲਜਾਂ ਤੱਕ ਸੀਮਤ ਨਹੀਂ ਸੀ। ਗੁਜਰਾਤ ਵਿੱਚ ਤਕਰੀਬਨ 1700 ਏਜੰਟ ਇਸ ਕੇਸ ਵਿੱਚ ਸ਼ਾਮਲ ਸਨ ਅਤੇ ਲਗਭਗ 3500 ਏਜੰਟ ਪੂਰੇ ਭਾਰਤ ਵਿੱਚ ਸਰਗਰਮ ਸਨ। ਇਨ੍ਹਾਂ ਵਿੱਚੋਂ 800 ਦੇ ਕਰੀਬ ਏਜੰਟ ਵਿਸ਼ੇਸ਼ ਤੌਰ ’ਤੇ ਸਰਗਰਮ ਸਨ। ਈਡੀ ਨੇ ਇਹ ਵੀ ਖੁਲਾਸਾ ਕੀਤਾ ਕਿ ਕੈਨੇਡਾ ਦੇ 112 ਕਾਲਜਾਂ ਨੇ ਇਸ ਰੈਕੇਟ ਨਾਲ ਜੁੜੇ ਏਜੰਟਾਂ ਨਾਲ ਸਮਝੌਤਾ ਕੀਤਾ ਸੀ। ਨਾਲ ਹੀ 150 ਤੋਂ ਵੱਧ ਹੋਰ ਕਾਲਜਾਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਕਾਲਜਾਂ ਬਾਰੇ ਅਜੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

Smuggling Of Indians In America Including Canadian Colleges ED Raids Many Shocking Revelations

local advertisement banners
Comments


Recommended News
Popular Posts
Just Now
The Social 24 ad banner image