ਸਿਆਸੀ ਆਗੂਆਂ ਨੇ ਦੇਸ਼ ਵਾਸੀਆਂ ਨਾਲ ਮਨਾਇਆ ਯੋਗ ਦਿਵਸ, ਦੇਖੋ ਵੀਡੀਓਜ਼
June 21, 2023
LPTV / Chandigarh
ਨੈਸ਼ਨਲ ਡੈਸਕ: ਅੱਜ ਦੇਸ਼ ਤੇ ਦੁਨੀਆ 'ਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਯੋਗ ਪ੍ਰੋਗਰਾਮ ਦਾ ਹਿੱਸਾ ਲਿਆ। ਇੰਨਾ ਹੀ ਨਹੀਂ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਨੇ ਵੀ ਯੋਗ ਦਿਵਸ 'ਤੇ ਵੱਖ-ਵੱਖ ਥਾਵਾਂ 'ਤੇ ਜਾ ਕੇ ਯੋਗ ਨਾਲ ਸਬੰਧਤ ਪ੍ਰੋਗਰਾਮਾਂ 'ਚ ਹਿੱਸਾ ਲਿਆ ਹੈ। ਇਨ੍ਹਾਂ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਲੈ ਕੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਤੱਕ ਸ਼ਾਮਲ ਹਨ। ਇਸ ਤੋਂ ਇਲਾਵਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਰਾਸ਼ਟਰਪਤੀ ਭਵਨ 'ਚ ਯੋਗਾ ਪ੍ਰੋਗਰਾਮ 'ਚ ਹਿੱਸਾ ਲਿਆ। ਦੂਜੇ ਪਾਸੇ ਪੰਜਾਬ 'ਚ ਵੀ ਸਿਆਸੀ ਆਗੂਆਂ ਤੇ ਪੰਜਾਬੀਆਂ ਨੇ ਯੋਗ ਦਿਵਸ ਮਨਾਇਆ।