July 12, 2023
LPTV / Chandigarh
ਵਿਦੇਸ਼ ਡੈਸਕ: ਕੈਨੇਡਾ ਦੀ ਨੈਸ਼ਨਲ ਐਡਵਾਇਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਨੇ ਕੈਨੇਡੀਅਨਜ਼ ਨੂੰ ਇਸ ਸਾਲ ਦੇ ਅੰਤ ਵਿੱਚ ਕੋਵਿਡ-19 ਵੈਕਸੀਨ ਦੀ ਇੱਕ ਹੋਰ ਬੂਸਟਰ ਡੋਜ਼ ਲਗਵਾਉਣ ਦੀ ਸ਼ਿਫਾਰਿਸ਼ ਕੀਤੀ ਏ। ਇਸ ਸਬੰਧੀ ਉਨ੍ਹਾਂ ਕਿਹਾ ਕਿ ਇਹ ਡੋਜ਼ ਉਦੋਂ ਲਈ ਜਾਵੇ ਜਦੋਂ ਪਿਛਲੀ ਡੋਜ਼ ਲਿਆਂ ਨੂੰ ਛੇ ਮਹੀਨੇ ਦਾ ਸਮਾਂ ਹੋ ਗਿਆ ਹੋਵੇ।
ਨੈਸ਼ਨਲ ਐਡਵਾਇਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਕੋਵਿਡ-19 ਦੀ ਇਹ ਬੂਸਟਰ ਡੋਜ਼ ਸਾਰਸ-ਕੋਵ-2 ਵੇਰੀਐਂਟਸ ਤੋਂ ਬਚਾਉਂਦੀ ਹੈ। ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਵੱਲੋਂ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਪ੍ਰਾਪਤ ਐਮਆਰਐਨਏ ਕੋਵਿਡ-19 ਵੈਕਸੀਨਜ਼ ਦੀ ਨਵੀਂ ਫੌਰਮੂਲੇਸ਼ਨਜ਼ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਐਨਏਸੀਆਈ ਵੱਲੋਂ ਇਹ ਸਿਫਾਰਿਸ਼ ਕੀਤੀ ਜਾ ਰਹੀ ਹੈ ਕਿ ਜਿਸ ਕਿਸੇ ਦੀ ਵੀ ਉਮਰ ਪੰਜ ਸਾਲ ਤੇ ਇਸ ਤੋਂ ਵੱਧ ਹੈ ਅਤੇ ਉਸ ਦੀ ਵੈਕਸੀਨੇਸ਼ਨ ਨਹੀਂ ਕਰਵਾਈ ਗਈ ਤਾਂ ਉਸ ਨੂੰ ਐਮਆਰਐਨਏ ਵੈਕਸੀਨ ਦੀਆਂ ਮੁੱਢਲੀਆਂ ਦੋ ਡੋਜ਼ ਲਵਾਉਣੀਆਂ ਚਾਹੀਦੀਆਂ ਹਨ।
NACI recommended that Canadians get another booster dose