September 4, 2023
LPTV / Chandigarh
ਨੈਸ਼ਨਲ ਡੈਸਕ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀ ਐਨ ਵਲਾਰਮਥੀ ਦਾ ਚੇਨਈ 'ਚ ਦੇਹਾਂਤ ਹੋ ਗਿਆ ਹੈ। ਉਹ ਚੰਦਰਯਾਨ-3 ਮਿਸ਼ਨ ਦਾ ਖ਼ਾਸ ਹਿੱਸਾ ਸਨ। ਚੰਦਰਯਾਨ-3 ਦੇ ਕਾਊਂਟਡਾਊਨ ਪਿੱਛੇ ਐਨ ਵਲਾਰਮਥੀ ਦੀ ਆਵਾਜ਼ ਸੀ। ਉਹ ਭਾਰਤ ਦੇ ਪਹਿਲੇ ਸਵਦੇਸ਼ੀ ਰਾਡਾਰ ਇਮੇਜਿੰਗ ਸੈਟੇਲਾਈਟ ਰਿਸੈਟ ਦੀ ਪ੍ਰੋਜੈਕਟ ਡਾਇਰੈਕਟਰ ਸੀ। ਰਿਪੋਰਟਾਂ ਮੁਤਾਬਕ ਵਲਾਰਮਥੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਸਰੋ ਦੇ ਸਾਬਕਾ ਵਿਗਿਆਨੀ ਵੈਂਕਟਕ੍ਰਿਸ਼ਨ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀਹਰੀਕੋਟਾ ਤੋਂ ਇਸਰੋ ਦੇ ਆਉਣ ਵਾਲੇ ਮਿਸ਼ਨਾਂ ਵਿਚ ਵਲਾਰਮਥੀ ਮੈਡਮ ਦੀ ਆਵਾਜ਼ ਨਹੀਂ ਸੁਣੀ ਜਾਵੇਗੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਚੰਦਰਯਾਨ 3 ਦੇ ਲਾਂਚ ਦੇ ਸਮੇਂ ਵਲਾਰਮਥੀ ਨੇ ਕਾਉਂਟਡਾਊਨ ਕੀਤਾ ਸੀ। ਉਹ ਤਾਮਿਲਨਾਡੂ ਦੇ ਅਰਿਆਲੂਰ ਦੀ ਰਹਿਣ ਵਾਲੀ ਸੀ। ਉਨ੍ਹਾਂ ਨੇ 30 ਜੁਲਾਈ ਨੂੰ ਅੰਤਿਮ ਐਲਾਨ ਕੀਤਾ ਸੀ।
ISRO Scientist N Valaramathi passes away famous voice saying goodbye to Chandrayaan