March 6, 2025

Admin / Health
ਪਰਮਜੀਤ ਸਿੰਘ, ਡਡਵਿੰਡੀ : ਅੱਜ ਦੇ ਸਮੇਂ ਵਿਚ ਫਾਸਟ ਫੂਡ, ਕੋਲਡ ਡਰਿੰਕਸ ਅਤੇ ਹੋਰ ਅਜਿਹੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਆਉਣ ਨਾਲ ਲੋਕਾਂ ਨੂੰ ਦੰਦਾਂ ਨਾਲ ਸਬੰਧਿਤ ਹੋਣ ਵਾਲੀਆਂ ਬਿਮਾਰਿਆਂ ਦਾ ਖਤਰਾ ਹੋਰ ਵੀ ਵਧ ਗਿਆ ਹੈ। ਅੱਜ ਕੱਲ ਜ਼ਿਆਦਾਤਰ ਕਈ ਲੋਕ ਖਾਣਾ ਖਾਣ ਤੋਂ ਬਾਅਦ ਆਪਣੇ ਦੰਦਾਂ ਦੀ ਸਫਾਈ ਸੰਭਾਲ ਨਾ ਰੱਖਣ ਕਰਕੇ ਦੰਦਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦੇ ਹਨ।
ਦੰਦਾਂ ਦੀ ਸੰਭਾਲ ਤੇ ਸਾਫ਼ ਰੱਖਣ ਲਈ ਅਤੇ ਹੋਰ ਅਨੇਕਾਂ ਬਿਮਾਰੀਆਂ ਪ੍ਰਤੀ ਬਚਾਓ ਰੱਖਣ ਲਈ ਕੀ ਕਰਨਾ ਚਾਹੀਦਾ ਹੈ ਆਓ ਜਾਣਦੇ ਹਾਂ:-
ਦੰਦਾਂ ਦੀਆਂ ਬਿਮਾਰੀਆਂ ਕਈ ਤਰ੍ਹਾਂ ਦੀਆਂ ਤੇ ਵੱਖ ਵੱਖ ਤਰ੍ਹਾਂ ਦੀਆਂ ਹੁੰਦੀਆਂ ਹਨ
1. ਸੇਂਸਟੀਵਿਟੀ : ਇਸ ਬਿਮਾਰੀ ਨਾਲ ਮਰੀਜ਼ ਨੂੰ ਗਰਮ ਭੋਜਨ ਤੇ ਠੰਢੀਆਂ ਚੀਜ਼ਾਂ ਖਾਣ ਨਾਲ ਦੰਦਾਂ ਵਿਚ ਦਰਦ ਜਾਂ ਝੁੰਝੁਨਾਹਟ ਹੁੰਦੀ ਹੈ ਜਿਸ ਨਾਲ ਮਰੀਜ਼ ਨੂੰ ਖਾਣਾ ਖਾਣ ਵਿਚ ਮੁਸ਼ਕਿਲ ਹੁੰਦੀ ਹੈ। ਇਸ ਬਿਮਾਰੀ ਹੋਣ ਦਾ ਕਾਰਨ ਦੰਦਾਂ ਨੂੰ ਰਗੜ ਕੇ ਬਰੱਸ਼ ਕਰਨ ਨਾਲ ਦੰਦਾ ਦਾ ਏਨਾਮਲ ਘਸਣ ਕਾਰਨ ਡੇਂਟਰ ਦੀ ਪਰਤ ਨੰਗੀ ਹੋਣ ਕਾਰਨ (ਐਕਸਪੋਜ) ਹੋ ਜਾਂਦੀ ਹੈ ਜਿਸ ਨਾਲ ਪੱਲਪ ਤੇ ਠੰਡਾ,ਗਰਮ ਅਤੇ ਹਵਾ ਲੱਗਣ ਨਾਲ ਦਰਦ ਹੁੰਦੀ ਹੈ।
2. ਡੇਂਟਲ ਐਬਸੇਸ : ਇਹ ਬਿਮਾਰੀ ਪੂਅਰ ਹਾਈਜੇਨਿਕ ਖੁਰਾਕ ਖਾਣ ਨਾਲ ਹੁੰਦੀ ਹੈ ਜਿਵੇਂ ਕਿ ਫਾਸਟ ਫੂਡ, ਬਾਜ਼ਾਰ ਦੇ ਖਾਣੇ ਖਾਣ ਨਾਲ, ਮਿੱਠੀਆਂ ਚੀਜ਼ਾਂ ਖਾਣ ਨਾਲ ਜ਼ਿਆਦਾ ਚਾਹ ਦਾ ਸੇਵਨ ਕਰਨ ਨਾਲ, ਸ਼ੂਗਰ ਦੀ ਬਿਮਾਰੀ ਨਾਲ ਅਤੇ ਦੰਦਾਂ ਨੂੰ ਰੋਜ਼ਾਨਾ ਬਰੱਸ਼ ਨਾ ਕਰਨ ਨਾਲ ਦੰਦਾਂ ਵਿਚ ਸੜਨ, ਪੱਸ ਪੈਣ ਨਾਲ ਇਨਫੈਕਸ਼ਨ ਹੋ ਜਾਂਦੀ ਹੈ ਜਿਸ ਨਾਲ ਦੰਦਾਂ ਵਿਚ ਦਰਦ ਅਤੇ ਮਸੂੜਿਆਂ ਵਿਚੋਂ ਖੂਨ ਨਿਕਲਣ ਲੱਗ ਪੈਂਦਾ ਹੈ।
3. ਪੈਰੀਐਪੀਕਲ ਐਬਸੱਸ : ਇਸ ਬਿਮਾਰੀ ਨਾਲ ਮਸੂੜਿਆਂ ਵਿਚ ਇਨਫੈਕਸ਼ਨ ਹੋ ਜਾਂਦੀ ਹੈ ਜਿਸ ਨਾਲ ਉਪਰੋ ਮਸੂੜੇ ਸਖ਼ਤ ਨਜ਼ਰ ਆਉਂਦੇ ਹਨ ਅਤੇ ਇਨਫੈਕਸ਼ਨ ਪੁੱਲਪ ਤੱਕ ਪਹੁੰਚਣ ਨਾਲ ਜੜ੍ਹ ਤੇ ਇਨਫੈਕਸ਼ਨ ਹੋਣ ਲਗਦਾ ਹੈ ਜਿਸ ਨਾਲ ਦੰਦਾਂ ਵਿਚ ਦਰਦ ਹੋਣ ਲਗ ਪੈਂਦਾ ਹੈ।
4. ਪੈਰੀਓ ਡੇਂਟਲ ਐਬਸੈੱਸ: ਇਹ ਬਿਮਾਰੀ ਦੋ ਦੰਦਾ ਵਿਚਕਾਰਲੀ ਜੜ੍ਹਾਂ ਵਿਚ ਇਨਫੈਕਸ਼ਨ ਹੋਣ ਨਾਲ ਸੋਜ ਹੋਣ ਅਤੇ ਪੱਸ ਬਾਹਰ ਨੂੰ ਨਿਕਲਦੀ ਨਜ਼ਰ ਆਉਂਦੀ ਹੈ ਜਿਸ ਨਾਲ ਦੰਦਾਂ ਵਿਚੋਂ ਬਦਬੂ ਆਉਣ ਲੱਗ ਜਾਂਦੀ ਹੈ। ਇਸ ਬਿਮਾਰੀ ਨਾਲ ਵੀ ਦੰਦਾਂ ਵਿਚ ਦਰਦ ਹੋਣ ਲਗ ਪੈਂਦਾ ਹੈ।
5. ਜਿੰਜੀਵਲ ਇਨਫੈਕਸ਼ਨ : ਇਸ ਬਿਮਾਰੀ ਵਿਚ ਦੰਦਾਂ ਤੋਂ ਉਪਰਲਾ ਹਿੱਸਾ ਕੈਲਕੁਲਸ ਪਥਰੀਲਾ ਪਦਾਰਥ ਬਣ ਜਾਂਦਾ ਹੈ ਅਤੇ ਮੂੰਹ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ।
6.ਪੈਰੀਕੋਰਨੋਲਮ ਐਬਸੱਸ : ਇਸ ਬਿਮਾਰੀ ਨੂੰ ਅਕਲ ਦਾੜ੍ਹ ਤੇ ਮਾਸ ਚੜ੍ਹਨ ਨਾਲ ਇਨਫੈਕਸ਼ਨ ਹੋਣ ਕਾਰਨ ਹੁੰਦੀ ਹੈ ਜਿਸ ਨਾਲ ਕੰਨ ਵਿਚ ਦਰਦ ਅਤੇ ਮੂੰਹ ਵਿਚ ਦਰਦ ਵੀ ਹੁੰਦਾ ਹੈ।
7. ਆਰਸੀਟੀ (ਰੂਟ ਕੈਨਾਲ ਟ੍ਰੀਟਮੈਂਟ) : ਇਸ ਬਿਮਾਰੀ ਵਿਚ ਦੰਦਾਂ ਦੀਆਂ ਜੜ੍ਹਾਂ ਵਿਚ ਇਨਫੈਕਸ਼ਨ ਹੋਣ ਨਾਲ ਬਹੁਤ ਦਰਦ ਹੁੰਦਾ ਹੈ। ਇਸ ਬਿਮਾਰੀ ਦਾ ਇਲਾਜ ਦੰਦਾ ਦੀਆਂ ਖਰਾਬ ਹੋਈਆਂ ਜੜ੍ਹਾਂ ਨੂੰ ਕੱਟ ਕੇ ਅਤੇ ਦਾੜ ਨੂੰ ਚੰਗੀ ਸਾਫ਼ ਕਰਕੇ ਦਾੜ ਨੂੰ ਭਰਿਆ ਜਾਂਦਾ ਹੈ।
8. ਵਿਸਡੋਮ : ਇਹ ਬੀਮਾਰੀ ਨੂੰ ਅਕਲ ਦਾੜ੍ਹ ਦਾ ਉੱਗਣਾ ਵੀ ਕਿਹਾ ਜਾਂਦਾ ਹੈ ਇਸ ਬਿਮਾਰੀ ਵਿਚ ਦੰਦ ਦੇ ਉੱਪਰ ਮਾਸ ਚੜ੍ਹਨ ਨਾਲ ਦੰਦ ਬਾਹਰ ਵੱਲ ਨੂੰ ਨਹੀਂ ਨਿਕਲਦਾ ਜਿਸ ਨਾਲ ਮਸੂੜਿਆਂ ਵਿਚ ਸੋਜ ਪੈ ਜਾਂਦੀ ਹੈ ਅਤੇ ਦੰਦ ਵਿਚ ਦਰਦ ਹੁੰਦੀ ਹੈ।
9. ਕੈਵਿਟੀ : ਇਸ ਬਿਮਾਰੀ ਨਾਲ ਦੰਦਾ ਵਿਚ ਵਿਹਲ (ਖੱਡਾਂ ਪੈਣਾ) ਪੈ ਜਾਂਦੀ ਹੈ ਜਿਸ ਵਿਚ ਖਾਣਾ ਫਸ ਜਾਣ ਨਾਲ ਦੰਦਾ ਵਿਚ ਇਨਫੈਕਸ਼ਨ ਹੋ ਜਾਂਦੀ ਹੈ।
10. ਗੰਮਸ ਸਵੋਲਨ : ਇਸ ਬਿਮਾਰੀ ਨੂੰ ਮਸੂੜਿਆਂ ਦੀ ਸੋਜਨ ਕਹਿੰਦੇ ਹਨ। ਇਸ ਬਿਮਾਰੀ ਨਾਲ ਦੰਦਾਂ ਦੇ ਦਰਦ ਦੇ ਵੱਖ ਵੱਖ ਤਰ੍ਹਾਂ ਦੇ ਕਾਰਨ ਹੁੰਦੇ ਹਨ ਜਿਵੇਂ ਕਿ ਬਦਬੂ ਆਉਣੀ, ਸ਼ੂਗਰ ਦੇ ਮਰੀਜ਼, ਦੰਦਾ ਤੇ ਕੈਲਕੁਲਸ ਪਰਤ ਬਣ ਜਾਣੀ, ਬਰੱਸ਼ ਨਾ ਕਰਨਾ, ਮਾੜਾ ਖਾਣ ਪੀਣ ਆਦਿ ਹੋ ਸਕਦੇ ਹਨ।
ਦੰਦਾਂ ਨੂੰ ਸਾਫ ਸੁਥਰਾ ਤੇ ਤੰਦਰੁਸਤ ਰੱਖਣ ਲਈ ਆਓ ਜਾਣਦੇ ਹਾਂ ਕਿ ਸਾਨੂੰ ਕਿਹਨਾਂ ਚੀਜ਼ਾਂ ਤੋ ਪਰਹੇਜ਼ ਰੱਖਣਾ ਚਾਹੀਦਾ ਹੈ।
ਡਾਕਟਰ ਮੁਤਾਬਕ ਖਾਣਾ ਖਾਣ ਤੋਂ ਬਾਅਦ ਦੰਦਾਂ ਵਿਚ 700 ਕਿਸਮਾਂ ਦੇ ਬੈਕਟੀਰੀਆ ਪਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੰਦਾ ਨੂੰ ਸਾਫ ਕਰਨ ਲਈ ਬਰੱਸ਼ 45 ਡਿਗਰੀ ਦੇ ਐਂਗਲ ਤੇ ਹੀ ਕਰਨਾ ਚਾਹੀਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਖਾਣਾ ਖਾਣ ਤੋਂ ਬਾਅਦ ਬਰੱਸ਼ ਕਰਨ ਦੀ ਜ਼ਿਆਦਾ ਲੋੜ ਪੈਂਦੀ ਹੈ। ਬਰੱਸ਼ ਨੂੰ ਕਾਰਨ ਤੋਂ ਬਾਅਦ ਬਾਕਸ ਵਿਚ ਗਿੱਲਾ ਨਹੀਂ ਰੱਖਣਾ ਚਾਹੀਦਾ ਇਸ ਨਾਲ ਬੈਕਟੀਰੀਆ ਹੋ ਸਕਦੇ ਹਨ। ਦੰਦਾਂ ਵਿਚ ਤੀਲੇ ਮਾਰਨ ਨਾਲ ਵੇਹਲ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੀਭ ਨੂੰ ਸਾਫ਼ ਸੁਥਰੀ ਰੱਖਣ ਲਈ ਜੀਭ 'ਤੇ ਬਰੱਸ਼ ਨਹੀਂ ਫੇਰਨਾ ਚਾਹੀਦਾ ਇਸ ਨਾਲ ਜੀਭ ਦੇ ਸੁਆਦ ਨੂੰ ਮਹਿਸੂਸ ਕਰਨ ਵਾਲੇ ਟਿਸ਼ੂ ਕਮਜ਼ੋਰ ਹੋ ਜਾਂਦੇ ਹਨ ਜਿਸ ਨਾਲ ਸਵਾਦ ਨੂੰ ਮਹਿਸੂਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਖਾਣਾ ਖਾਣ ਤੋਂ ਬਾਅਦ 20 ਮਿੰਟਾਂ ਦੇ ਵਿਚ ਬਰੱਸ਼ ਸਵੇਰੇ ਸ਼ਾਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੰਦਾ ਨੂੰ ਬਰੱਸ਼ ਸਿਰਫ 2 ਮਿੰਟ ਹੀ ਕਰਨਾ ਚਾਹੀਦਾ ਹੈ ਅਤੇ ਇੰਪਲਾਂਟ ਵਾਲੇ ਦੰਦਾ ਨੂੰ ਆਮ ਦੰਦਾ ਨਾਲੋਂ 1 ਮਿੰਟ ਵਾਧੂ ਬਰੱਸ਼ ਕਰਨਾ ਚਾਹੀਦਾ ਹੈ।
-ਅਮਿਤੋਜ ਸਿੰਘ ਬੀਡੀਐੱਸ (ਦੰਦਾਂ ਦੇ ਮਾਹਿਰ)
ਮੈਨੇਜਿੰਗ ਡਾਇਰੈਕਟਰ 'ਊਧਮ ਡੇਂਟਲ ਹਸਪਤਾਲ਼ ਸੁਲਤਾਨਪੁਰ ਲੋਧੀ" ਤੇ ਡਾ. ਨਵਜੋਤ ਕੌਰ ਬੀਡੀਐੱਸ, ਐਮਐਸਸੀ (ਫੋਰੈਂਸਿਕ ਤੇ ਦੰਦਾਂ ਦੇ ਮਾਹਿਰ)
Dental Care Taking Care Of Your Teeth Is A Major Need Of Today

