ਖੰਨਾ ਫਾਇਰਿੰਗ ਤੇ ਫਿਰੌਤੀ ਮਾਮਲੇ ‘ਚ ਵੱਡੀ ਕਾਰਵਾਈ, ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ-ਪਿਤਾ ਗ੍ਰਿਫ਼ਤਾਰ    ਰੂਸ ਦੀ ਜੰਗ ਨੇ ਉਜਾੜਿਆ ਪੰਜਾਬ ਦਾ ਘਰ, 8 ਮਹੀਨਿਆਂ ਤੋਂ ਪੁੱਤ ਦੀ ਉਡੀਕ ‘ਚ ਪਰਿਵਾਰ    ਇਕ ਮਹੀਨੇ ਤੋਂ ਆਪਣੇ ਪਰਿਵਾਰ ਨੂੰ ਉਡੀਕ ਰਹੀ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਅੰਮ੍ਰਿਤਸਰ ਦੀ 15 ਸਾਲਾਂ ਬੱਚੀ    ਅਵਾਰਾ ਕੁੱਤਿਆਂ ਨੂੰ ਹਟਾਉਣ ਲਈ ਪੰਜਾਬ ‘ਚ ਮੁਹਿੰਮ ਸ਼ੁਰੂ, ਸੀਐਮ ਨੇ ਅਦਾਲਤ ਦੇ ਫੈਸਲੇ ਦਾ ਕੀਤਾ ਧੰਨਵਾਦ    ਲੈਂਡਿੰਗ ਦੌਰਾਨ Air India ਫਲਾਈਟ ਦਾ ਪਿਛਲਾ ਹਿੱਸਾ ਰਨਵੇ ਨਾਲ ਟਕਰਾਇਆ, ਵੱਡਾ ਹਾਦਸਾ ਟਲਿਆ    ਪੇਸ਼ੀ ‘ਤੇ ਲਿਆਂਦੇ ਮੁਲਜ਼ਮ ਨੇ ਅਦਾਲਤ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹੋਈ ਮੌਤ    ਪੁਲਵਾਮਾ ਹਮਲੇ 'ਚ ਸ਼ਾਮਲ ਅੱਤਵਾਦੀ ਹਮਜ਼ਾ ਬੁਰਹਾਨ ਦਾ ਕਤਲ    ਪੰਜਾਬ ਸਰਕਾਰ ਵਲੋਂ ਅਵਾਰਾ ਅਤੇ ਜਾਨਲੇਵਾ ਕੁੱਤਿਆਂ ਨੂੰ ਖ਼ਤਮ ਕਰਨ ਲਈ ਵੱਡੀ ਮੁਹਿੰਮ ਸ਼ੁਰੂ    ਹਾਈਕੋਰਟ ਵੱਲੋਂ ਪੰਜਾਬ ਦੇ ਸਾਰੇ ਕਰਮਚਾਰੀਆਂ ਨੂੰ ਵੱਡੀ ਰਾਹਤ, DA ਬਰਾਬਰੀ ‘ਤੇ ਰੋਕ ਲਾਉਣ ਤੋਂ ਕੀਤਾ ਇਨਕਾਰ    Spouse Visa ‘ਤੇ ਕੈਨੇਡਾ ਜਾਣ ਵਾਲਿਆਂ ਲਈ ਅਹਿਮ ਖ਼ਬਰ! ਨਿਯਮ ‘ਚ ਕੀਤੀ ਗਈ ਸਖ਼ਤੀ, ਹੁਣ ਪਾਸ ਕਰਨਾ ਪਵੇਗਾ ਇੰਗਲਿਸ਼ ਟੈਸਟ   
CAG : ਹੁਸ਼ਿਆਰਪੁਰ ਦੇ ਸਕਸ਼ਮ ਵਸ਼ਿਸ਼ਟ ਨੇ ਰਚਿਆ ਇਤਿਹਾਸ, ਕੈਗ ਰਾਸ਼ਟਰੀ ਪ੍ਰੀਖਿਆ 'ਚ ਹਾਸਲ ਕੀਤਾ ਪਹਿਲਾ ਸਥਾਨ
April 3, 2025
CAG-Saksham-Vashisht-From-Hoshia

Admin / Education

ਲਾਈਵ ਪੰਜਾਬੀ ਟੀਵੀ ਬਿਊਰੋ : ਹੁਸ਼ਿਆਰਪੁਰ ਦੇ 20 ਸਾਲਾ ਸਕਸ਼ਮ ਵਸ਼ਿਸ਼ਟ ਨੇ ਪੰਚਾਇਤ ਅਤੇ ਮਿਊਂਸਪਲ ਬਾਡੀਜ਼ ਦੇ ਲੇਖਾਕਾਰਾਂ ਲਈ ਸਰਟੀਫਿਕੇਟ ਕੋਰਸ ਦੀ ਲੈਵਲ-1 ਦੀ ਪ੍ਰੀਖਿਆ ਵਿਚ 96 ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਭਾਰਤ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰੀਖਿਆ ਵਿੱਚ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਵਿਦਿਆਰਥੀ ਦੁਆਰਾ ਪ੍ਰਾਪਤ ਕੀਤੇ ਇਹ ਸਭ ਤੋਂ ਵੱਧ ਅੰਕ ਹਨ। ਇਸ ਪ੍ਰੀਖਿਆ ਵਿੱਚ 18 ਸਾਲ ਤੋਂ 60 ਸਾਲ ਤੱਕ ਦੇ ਲੋਕ ਭਾਗ ਲੈਂਦੇ ਹਨ। ਉਸ ਦੀ ਇਸ ਵਿਲੱਖਣ ਪ੍ਰਾਪਤੀ ਕਾਰਨ ਕਾਲਜ ਵਿਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਖੁਸ਼ੀ ਦਾ ਮਾਹੌਲ ਹੈ। ਵਰਨਣਯੋਗ ਹੈ ਕਿ ਸਕਸ਼ਮ ਵਸ਼ਿਸ਼ਟ ਨੇ ਮਹਿਜ਼ 19 ਸਾਲ ਦੀ ਉਮਰ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਬੀ.ਕਾਮ (ਆਨਰਸ) ਦੀ ਛੇਵੇਂ ਸਮੈਸਟਰ ਦੀ ਪ੍ਰੀਖਿਆ 90 ਫੀਸਦੀ ਅੰਕਾਂ ਨਾਲ ਪਾਸ ਕਰਕੇ ਪੰਜਾਬ ਯੂਨੀਵਰਸਿਟੀ ਵਿਚ ਰੈਂਕਿੰਗ ਵੀ ਹਾਸਲ ਕੀਤੀ ਸੀ। ਇਹ ਪ੍ਰੀਖਿਆ ਬੋਰਡ ਫਾਰ ਲੋਕਲ ਬਾਡੀਜ਼ ਅਕਾਊਂਟੈਂਟਸ ਸਰਟੀਫਿਕੇਸ਼ਨ, ਆਈਸੀਏਆਈ ਅਕਾਊਂਟਿੰਗ ਰਿਸਰਚ ਫਾਊਂਡੇਸ਼ਨ ਦੁਆਰਾ ਕਰਵਾਈ ਜਾਂਦੀ ਹੈ। ਇਹ ਪਹਿਲ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਸੀਏਜੀ) ਅਤੇ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਆਈਸੀਏਆਈ) ਦੀ ਸਾਂਝੀ ਅਗਵਾਈ ਹੇਠ ਹੋਈ ਹੈ।


ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੇ ਕਿਸੇ ਵਿਦਿਆਰਥੀ ਨੇ ਲੈਵਲ-1 ਦੀ ਪ੍ਰੀਖਿਆ ਵਿਚ ਪੂਰੇ ਦੇਸ਼ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰੀਖਿਆ ਲਈ ਉੱਤਰੀ ਜ਼ੋਨ ਕੇਂਦਰ ਚੰਡੀਗੜ੍ਹ ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਪ੍ਰੀਖਿਆ 9 ਜਨਵਰੀ 2025 ਨੂੰ ਕਰਵਾਈ ਗਈ ਸੀ।ਇਸ ਔਖੀ ਪ੍ਰੀਖਿਆ ਵਿੱਚ ਦੇਸ਼ ਭਰ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਪਰ ਸਕਸ਼ਮ ਵਸ਼ਿਸ਼ਟ ਨੇ ਆਪਣੀ ਮਿਹਨਤ ਅਤੇ ਸ਼ਾਨਦਾਰ ਗਿਆਨ ਸਦਕਾ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਇਹ ਮਾਣ ਹਾਸਿਲ ਕੀਤਾ। ਇਸ ਤੋਂ ਪਹਿਲਾਂ, 9 ਅਗਸਤ, 2024 ਨੂੰ ਪੰਚਾਇਤ ਅਤੇ ਮਿਉਂਸਪਲ ਬਾਡੀਜ਼ ਦੇ ਲੇਖਾਕਾਰਾਂ ਲਈ ਸਰਟੀਫਿਕੇਟ ਕੋਰਸ ਲਈ ਦਾਖਲਾ-ਕਮ-ਸਕ੍ਰੀਨਿੰਗ ਪ੍ਰੀਖਿਆ ਵਿੱਚ ਵੀ ਸਕਸ਼ਮ ਨੇ 92 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਭਾਰਤ ਵਿੱਚ ਟਾਪ ਕੀਤਾ ਸੀ।

CAG Saksham Vashisht From Hoshiarpur Created History Secured First Position In CAG National Examination

local advertisement banners
Comments


Recommended News
Popular Posts
Just Now