September 3, 2024
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਅਮਰੀਕਾ ਦੀ ਸਿਟੀ ਕੇਂਟ ਵਿਚ ਅੱਜ ਪੰਜਾਬੀਆਂ ਦਾ ਮੇਲਾ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੇਲੇ ਵਿਚ ਪ੍ਰਸਿੱਧ ਗਾਇਕ ਰਣਜੀਤ ਤੇਜੀ, ਬਲਬੀਰ ਲੇਹਰਾ, ਗਿੱਲ ਹਰਦੀਪ, ਮਚਲਾ ਜੱਟ, ਪ੍ਰੀਤਮ ਬਰਾੜ, ਦਵਿੰਦਰ ਸਿੰਘ ਹੀਰਾ, ਦਲਬੀਰ ਸਿੰਘ, ਮਨਰੀਤ ਕੌਰ ਤੇ ਸੁਰਜੀਤ ਬੈਂਸ ਨੇ ਹਾਜ਼ਰੀ ਲਗਵਾਈ। ਪੰਜਾਬੀ ਕਲਚਰਲ ਸੁਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ ਚੀਮਾ ਨੇ ਸਾਰੇ ਸਪਾਂਸਰਾਂ, ਵਲੰਟੀਅਰ ਤੇ ਆਏ ਹੋਏ ਲੋਕ ਦਾ ਧੰਨਵਾਦ ਕੀਤਾ।
ਪੰਜਾਬੀ ਕਲਚਰਲ ਸੁਸਾਇਟੀ ਵੱਲੋਂ ਅੱਜ ਪੰਜਾਬੀਆਂ ਦੇ ਮੇਲੇ ਦਾ ਪ੍ਰਬੰਧ ਕੀਤਾ ਗਿਆ। ਇਹ ਮੇਲਾ ਅਮਰੀਕਾ ਦੀ ਸਿਟੀ ਕੇਂਟ ਵਿਚ ਆਯੋਜਤ ਕੀਤਾ ਗਿਆ। ਇਸ ਮੇਲੇ ਦੀ ਸ਼ੁਰੂਆਤ ਅਰਦਾਸ ਕਰ ਕੇ ਕੀਤੀ ਗਈ ਤੇ ਸਕੱਤਰ ਸਿੰਘ ਸੰਧੂ ਤੇ ਇੰਦਰਜੀਤ ਸਿੰਘ ਬੱਲੋਵਾਲ ਨੇ ਸਟੇਜ ਦਾ ਸੰਚਾਲਨ ਕੀਤਾ।
ਇਸ ਮੇਲੇ ਵਿਚ ਵੱਖ-ਵੱਖ ਗਾਇਕਾਂ ਵੱਲੋਂ ਪੁਰਾਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਤੇ ਪ੍ਰਬੰਧਕਾਂ ਵੱਲੋਂ ਸਭ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਿਤਾਬਾਂ ਦਾ ਸਟਾਲ, ਪਰਿਵਾਰਕ ਸਹਾਇਤਾ ਸੇਵਾਵਾ ਤੇ ਲੰਗਰ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ। ਪ੍ਰਬੰਧਕਾਂ ਨੇ ਇਸ ਮੇਲੇ ਵਿਚ ਆਏ ਵੱਡੇ ਇਕੱਠ ਨੂੰ ਦੇਖ ਕਾਫੀ ਖੁਸ਼ੀ ਪ੍ਰਗਟ ਕੀਤੀ।
Punjabiyan Da Mela Organized Enthusiastically In America Singers Entertained The Audience