December 24, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : 19 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਕਲਾਨੌਰ ਕਸਬੇ 'ਚ ਬਖਸ਼ੀਵਾਲ ਪੁਲਿਸ ਚੌਕੀ 'ਤੇ ਅੱਤਵਾਦੀਆਂ ਨੇ ਗ੍ਰਨੇਡ ਬੰਬ ਨਾਲ ਹਮਲਾ ਕੀਤਾ ਸੀ। ਇਸ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਤਿੰਨ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ, ਜੋ ਯੂਪੀ ਦੇ ਪੀਲੀਭੀਤ ਵਿਚ ਲੁਕੇ ਹੋਏ ਸੀ। ਇਨ੍ਹਾਂ ਅੱਤਵਾਦੀਆਂ ਨੂੰ ਯੂਪੀ ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਵਿਚ ਘੇਰ ਲਿਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਮੁਕਾਬਲੇ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ।
ਜਾਣਕਾਰੀ ਮੁਤਬਾਕ 19 ਦਸੰਬਰ ਨੂੰ ਗੁਰਦਾਸਪੁਰ ਜ਼ਿਲੇ ਦੇ ਕਲਾਨੌਰ ਕਸਬੇ 'ਚ ਸਥਿਤ ਬਖਸ਼ੀਵਾਲ ਪੁਲਿਸ ਚੌਕੀ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਅੱਤਵਾਦੀਆਂ ਨੇ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਬੰਬ ਸੁੱਟਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੰਜਾਬ ਪੁਲਿਸ ਨੇ ਇਹਨਾਂ ਅੱਤਵਾਦੀਆਂ ਦਾ ਪਿੱਛਾ ਕਰਕੇ ਉਹਨਾਂ ਦੀ ਪਹਿਚਾਣ ਕੀਤੀ ਅਤੇ ਪਤਾ ਲੱਗਾ ਕਿ ਇਹ ਤਿੰਨੇ ਅੱਤਵਾਦੀ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਲੁਕੇ ਹੋਏ ਹਨ।
ਮਾਰੇ ਗਏ ਅੱਤਵਾਦੀਆਂ ਦੀ ਪਛਾਣ
ਪੁਲਿਸ ਨੇ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਕੀਤੀ। ਪਹਿਲੇ ਅੱਤਵਾਦੀ ਦਾ ਨਾਂ ਜਸਨ ਪ੍ਰੀਤ ਸੀ, ਜੋ ਗੁਰਦਾਸਪੁਰ ਦੇ ਕਲਾਨੌਰ ਦੇ ਪਿੰਡ ਨਿੱਕਾ ਸੁਰ ਦਾ ਰਹਿਣ ਵਾਲਾ ਸੀ। ਪਿੰਡ ਦੇ ਲੋਕ ਉਸ ਨੂੰ ਪ੍ਰਤਾਪ ਸਿੰਘ ਦੇ ਨਾਂ ਨਾਲ ਜਾਣਦੇ ਸੀ। ਉਸ ਦੀ ਉਮਰ 18 ਸਾਲ ਸੀ। ਜਸਨ ਪ੍ਰੀਤ ਦੀ ਮਾਂ ਨੇ ਦੱਸਿਆ ਕਿ ਉਹ ਟਰੈਕਟਰ ਚਲਾਉਂਦਾ ਸੀ ਤੇ ਤਿੰਨ ਮਹੀਨੇ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਅੱਠ ਦਿਨ ਪਹਿਲਾਂ ਉਹ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਸੀ, ਪਰ ਵਾਪਸ ਨਹੀਂ ਆਇਆ। ਦੂਜਾ ਅੱਤਵਾਦੀ ਵਰਿੰਦਰ ਸਿੰਘ ਸੀ, ਜੋ ਕਲਾਨੌਰ ਦੇ ਅਗਵਾਨ ਪਿੰਡ ਦਾ ਰਹਿਣ ਵਾਲਾ ਸੀ। ਉਸ ਦੀ ਉਮਰ 23 ਸਾਲ ਸੀ ਅਤੇ ਪਿੰਡ ਵਿਚ ਰਵੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਤੀਜਾ ਅੱਤਵਾਦੀ ਗੁਰਵਿੰਦਰ ਸਿੰਘ ਸੀ, ਜੋ ਕਲਾਨੌਰ ਦਾ ਰਹਿਣ ਵਾਲਾ ਸੀ ਤੇ ਉਸ ਦੀ ਉਮਰ 25 ਸਾਲ ਸੀ।
Encounter Of Terrorists Who Attacked The Post In Gurdaspur UP And Punjab Police Killed In A Joint Operation