November 22, 2024
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਕੈਨੇਡਾ ਨੇ ਭਾਰਤ ਜਾਣ ਵਾਲੇ ਯਾਤਰੀਆਂ ਦੀ ਵਾਧੂ ਜਾਂਚ ਕਰਵਾਉਣ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਇਹ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਨਵੇਂ ਨਿਯਮ ਪਿਛਲੇ ਹਫਤੇ ਹੀ ਲਾਗੂ ਕੀਤੇ ਗਏ ਸੀ। ਸਰਕਾਰ ਨੇ ਨਵੇਂ ਪ੍ਰੋਟੋਕੋਲ ਨੂੰ ਹਟਾਉਣ ਦੇ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਹੈ।
ਵਾਧੂ ਜਾਂਚ ਕਾਰਨ ਲੱਗ ਗਈਆਂ ਸੀ ਲੰਬੀਆਂ ਲਾਈਨਾਂ
ਕੈਨੇਡੀਅਨ ਏਅਰ ਟ੍ਰਾਂਸਪੋਰਟ ਸੁਰੱਖਿਆ ਅਥਾਰਟੀ (ਸੀਏਟੀਐੱਸਏ) ਦੁਆਰਾ ਕੀਤੇ ਗਏ ਉਪਾਵਾਂ ਵਿਚ ਪਾਬੰਦੀਸ਼ੁਦਾ ਖੇਤਰਾਂ ਵਿਚ ਦਾਖਲ ਹੋਣ ਤੋਂ ਪਹਿਲਾਂ ਹਵਾਈ ਅੱਡਿਆਂ 'ਤੇ ਯਾਤਰੀਆਂ ਅਤੇ ਸਾਮਾਨ ਦੀ ਜਾਂਚ ਕਰਨਾ ਸ਼ਾਮਲ ਸੀ। ਰਿਪੋਰਟਾਂ ਦੇ ਅਨੁਸਾਰ, ਭਾਰਤ ਲਈ ਉਡਾਣਾਂ ਦੀ ਵਾਧੂ ਜਾਂਚ ਦੇ ਕਾਰਨ ਹਵਾਈ ਅੱਡੇ 'ਤੇ ਦੇਰੀ ਅਤੇ ਲੰਬੀਆਂ ਕਤਾਰਾਂ ਲੱਗ ਗਈਆਂ ਸੀ।
ਸੋਮਵਾਰ ਨੂੰ ਜਾਰੀ ਕੀਤੇ ਸੀ ਹੁਕਮ
ਕੈਨੇਡਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਰਤ ਜਾਣ ਵਾਲੇ ਯਾਤਰੀਆਂ ਲਈ ਬੇਹੱਦ ਸਾਵਧਾਨੀ ਵਰਤੀ ਜਾ ਰਹੀ ਹੈ। ਏਅਰ ਕੈਨੇਡਾ ਨੇ ਭਾਰਤ ਜਾਣ ਵਾਲੇ ਯਾਤਰੀਆਂ ਲਈ ਨੋਟਿਸ ਵੀ ਜਾਰੀ ਕੀਤਾ ਸੀ। ਨੋਟਿਸ 'ਚ ਕਿਹਾ ਗਿਆ ਹੈ ਕਿ ਭਾਰਤ ਦੀ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਲਈ ਸਖਤ ਸੁਰੱਖਿਆ ਆਦੇਸ਼ਾਂ ਕਾਰਨ ਤੁਹਾਡੀ ਆਉਣ ਵਾਲੀ ਫਲਾਈਟ ਦਾ ਇੰਤਜ਼ਾਰ ਦਾ ਸਮਾਂ ਉਮੀਦ ਤੋਂ ਜ਼ਿਆਦਾ ਲੰਬਾ ਹੋਣ ਦੀ ਉਮੀਦ ਹੈ।
ਇਸ ਘਟਨਾ ਤੋਂ ਬਾਅਦ ਵਾਧੂ ਜਾਂਚ ਸ਼ੁਰੂ
ਦਰਅਸਲ, ਅਕਤੂਬਰ ਵਿੱਚ ਨਵੀਂ ਦਿੱਲੀ ਤੋਂ ਸ਼ਿਕਾਗੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵਿਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਵਾਧੂ ਜਾਂਚ ਸ਼ੁਰੂ ਕੀਤੀ ਗਈ ਸੀ। ਜਹਾਜ਼ ਨੂੰ ਕੈਨੇਡਾ ਦੇ ਇਕਾਲੂਇਟ ਵੱਲ ਮੋੜ ਦਿੱਤਾ ਗਿਆ ਸੀ, ਪਰ ਪੂਰੀ ਜਾਂਚ ਤੋਂ ਬਾਅਦ ਕੋਈ ਵਿਸਫੋਟਕ ਨਹੀਂ ਮਿਲਿਆ।
Canada s Trudeau Government Takes U turn Withdraws Order For Additional Screening Of Indians