January 4, 2025
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਬਟਾਲਾ ਪੁਲਿਸ ਨੇ ਇਕ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਨੂੰ ਕਾਬੂ ਕੀਤਾ ਹੈ। ਟਰੈਫਿਕ ਪੁਲਿਸ ਇੰਸਪੈਕਟਰ ਨੇ ਭੇਸ ਬਦਲ ਕੇ ਸ਼ਰੇਆਮ ਆਪਣੀ ਦੁਕਾਨ 'ਤੇ ਚਾਈਨਾ ਡੋਰ ਗੱਟੂ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕੀਤਾ।
ਜਾਣਕਾਰੀ ਮੁਤਾਬਿਕ ਬਟਾਲਾ ਦੇ ਟਰੈਫਿਕ ਪੁਲਿਸ ਇੰਸਪੈਕਟਰ ਦਾ ਨਾਮ ਸੁਰਿੰਦਰ ਸਿੰਘ ਹੈ ਜਿਸਨੇ ਭੇਸ ਬਦਲ ਕੇ ਸ਼ਰੇਆਮ ਆਪਣੀ ਦੁਕਾਨ 'ਤੇ ਚਾਈਨਾ ਡੋਰ ਗੱਟੂ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕੀਤਾ। ਜਦੋਂ ਟਰੈਫਿਕ ਪੁਲਿਸ ਦੇ ਇੰਚਾਰਜ ਵੱਲੋਂ ਵਰਦੀ ਦੇ ਉੱਪਰ ਕਾਲੀ ਚਾਦਰ ਲਪੇਟ ਕੇ ਚਾਈਨਾ ਡੋਰ ਸਣੇ ਪਿਓ ਪੁੱਤ ਨੂੰ ਨੱਪਿਆ ਤਾਂ ਉਸ ਮਗਰੋਂ ਤੁਰੰਤ ਦੁਕਾਨ ਦੇ ਅੰਦਰ ਹੰਗਾਮਾ ਮਚ ਗਿਆ।
ਟਰੈਫਿਕ ਪੁਲਿਸ ਦੇ ਇੰਚਾਰਜ ਨੇ ਸਭ ਤੋਂ ਪਹਿਲਾਂ ਗੱਟੂ ਕਬਜ਼ੇ ਵਿਚ ਲਏ ਜਿਸ ਮਗਰੋਂ ਐਸਐਚਓ ਸਿਟੀ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਸਐਚਓ ਸਿਟੀ ਨੇ ਗੱਲਬਾਤ ਦੌਰਾਨ ਕਿਹਾ ਕਿ ਬੇਸ਼ੱਕ ਇਹਨਾਂ ਕੋਲੋਂ ਗਿਣਤੀ ਥੋੜੀ ਘੱਟ ਮਿਲੀ ਹੈ ਪਰ ਸਾਨੂੰ ਉਮੀਦ ਹੈ ਕਿ ਜਿਹੜੇ ਹੋਲਸੇਲਰ ਕੋਲੋਂ ਇਹ ਚਾਈਨਾ ਡੋਰ ਲਿਆ ਕੇ ਵੇਚਦੇ ਨੇ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ। ਬਟਾਲੇ ਵਿਚ ਚਾਈਨਾ ਡੋਰ ਦੀ ਵਿਕਰੀ ਨੂੰ ਮੁਕੰਮਲ ਬੰਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਲਗਾਤਾਰ ਇਹ ਮੁਹਿੰਮ ਜਾਰੀ ਰੱਖਾਂਗੇ ਤਾਂ ਕਿ ਚਾਈਨਾ ਡੋਰ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ। ਗੌਰਤਲਬ ਹੈ ਕਿ ਬੀਤੇ ਦਿਨੀ ਅੰਮ੍ਰਿਤਸਰ ਪੁਲਿਸ ਨੇ ਹੁਣ ਤਕ 500 ਦੇ ਕਰੀਬ ਚਾਈਨੀਜ਼ ਗੱਟੂ ਬਰਾਮਦ ਕੀਤੇ ਹਨ।
China Door In The Mood For Police Action Against Dragon Doors A Traffic Police Inspector Disguised Himself And Caught A Shopkeeper Selling China Doors