January 8, 2025
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਪਾਕਿਸਤਾਨ ਗੁਜਰਾਤ ਦੇ ਜਲਾਲਪੁਰ ਜੱਟਾਨ ਸ਼ਹਿਰ ਅਤੇ ਗੁਲਿਆਨਾ ਵਿਚ ਤਨਖਾਹ ਦੀ ਮੰਗ ਕਰਨ 'ਤੇ ਇਕ ਰੈਸਟੋਰੈਂਟ ਦੇ ਕਰਮਚਾਰੀ ਅਤੇ ਸੁਰੱਖਿਆ ਗਾਰਡ ਨੂੰ ਉਨ੍ਹਾਂ ਦੇ ਮਾਲਕਾਂ ਨੇ ਗੋਲੀ ਮਾਰ ਦਿੱਤੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਰਾ-ਏ-ਆਲਮਗੀਰ ਦਾ ਕਬੀਰ ਹੁਸੈਨ (23) ਚੱਕ ਕਮਾਲ ਚੌਕ ਵਿਚ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਸੀ ਅਤੇ ਇਕ ਮਹੀਨੇ ਤੋਂ ਘਰ ਵਾਪਸ ਨਹੀਂ ਆਇਆ ਸੀ। ਸੋਮਵਾਰ ਸ਼ਾਮ ਨੂੰ ਉਸ ਦੇ ਪਿਤਾ ਅਤੇ ਭਰਾ ਉਸ ਨੂੰ ਘਰ ਲੈਣ ਹੋਟਲ ਆਏ। ਪਰ, ਮਾਲਕ ਫਰਮਾਨ ਅਲੀ ਨੇ ਉਨ੍ਹਾਂ ਨੂੰ ਰਾਤ ਰੁਕਣ ਅਤੇ ਮੰਗਲਵਾਰ ਨੂੰ ਚਲੇ ਜਾਣ ਲਈ ਕਿਹਾ। ਅਗਲੇ ਦਿਨ ਜਦੋਂ ਕਬੀਰ ਨੇ ਤਨਖਾਹ ਮੰਗੀ ਤਾਂ ਝਗੜਾ ਹੋ ਗਿਆ। ਫਰਮਾਨ ਨੇ 3 ਸਾਥੀਆਂ ਨਾਲ ਮਿਲ ਕੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਜਲਾਲਪੁਰ ਜੱਟਾਨ ਦੀ ਰਈਜ਼ ਦਾਰ ਗਲੀ 'ਚ ਅਕਬਰ ਆਬਾਦ ਦੇ ਸੁਰੱਖਿਆ ਗਾਰਡ ਅਲੀ ਸ਼ਾਨ ਕੁਰੈਸ਼ੀ (26) ਨੂੰ ਤਨਖਾਹ ਨਾ ਮਿਲਣ 'ਤੇ ਹੋਏ ਝਗੜੇ ਤੋਂ ਬਾਅਦ ਉਸ ਦੇ ਮਾਲਕ ਅਹਿਸਾਨ ਲਤੀਫ ਬੱਟ ਅਤੇ ਉਸ ਦੇ ਸਾਥੀਆਂ ਨੇ ਗੋਲੀ ਮਾਰ ਦਿੱਤੀ।
Restaurant Employee And Security Guard Shot Dead After Demanding Salary