ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ 'ਚ ਲਾਪਤਾ ਹੋਈਆਂ ਦੋ ਨਾਬਾਲਿਗ ਕੁੜੀਆਂ, ਕੋਚਿੰਗ ਲਈ ਗਈਆਂ ਸਨ ਦੋਵੇਂ, ਸੀਸੀਟੀਵੀ ਖੰਗਾਲ ਰਹੀ ਪੁਲਿਸ    ਰਾਤੋਂ-ਰਾਤ ਅਮੀਰ ਬਣਿਆ ਨੂਰਪੁਰ ਦਾ ਕਿਸਾਨ, ਪੈਸੇ ਖੁੱਲ੍ਹੇ ਕਰਵਾਉਣ ਦੇ ਚੱਕਰ 'ਚ ਖਰੀਦੀ ਸੀ ਲਾਟਰੀ    ਮੁਹਾਲੀ ‘ਚ ਐਕਸ ਗਰਲਫਰੈਂਡ ਦੇ ਕਾਤਲ ਨੂੰ ਆਇਆ ਹੋਸ਼, ਖੁਦ ਚੱਲ ਕੇ ਪਹੁੰਚਿਆ ਕੋਰਟ, ਕਤਲ ਤੋਂ ਬਾਅਦ ਵੱਢਿਆ ਸੀ ਆਪਣਾ ਗਲਾ    ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਦਿੱਲੀ ਤੋਂ ਕਾਬੂ, ਗੁਰਦੁਆਰਾ ਸਾਹਿਬ 'ਚ ਮੰਗੀ ਮਾਫ਼ੀ    ‘ਪੰਜਾਬੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ’-ਪੰਜਾਬ ‘ਚ ED ਦੀ ਰੇਡ ਨੂੰ ਲੈ ਕੇ CM ਮਾਨ ਦਾ ਬਿਆਨ    ਮਾਂ ਦੇ ਪ੍ਰੇਮੀ ਵਲੋਂ ਕਤਲ ਕੀਤੀ ਕੁੜੀ ਦੇ ਮਾਮਲੇ ‘ਚ ਨਵਾਂ ਮੋੜ, ਕੁੜੀ ਦੇ ਦੋਸਤ ਨੇ ਮੁਕਾਏ ਆਪਣੇ ਹੀ ਸਾਹ    ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵਫ਼ਦ ਦਾ ਅਮਰੀਕਾ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ    ‘ਵਾਰਿਸ ਪੰਜਾਬ ਦੇ’ ’ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਇਆਲੀ    ਬਾਊਪੁਰ ਨੌਜਵਾਨ ਕਤਲ ਮਾਮਲੇ ’ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ    LPG ਅਪਡੇਟ: ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਝਟਕਾ, ਸਰਕਾਰ ਨੇ LPG ਸਿਲੰਡਰਾਂ ਦੀ ਗਿਣਤੀ 9 ਤੋਂ ਘਟਾ ਕੇ 4 ਕੀਤੀ   
ਅਮਰੀਕਾ 'ਚ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ 'ਤੇ ਹਮਲੇ ਦੀ ਖ਼ਬਰ; ਰੋਹਿਤ ਗੋਦਾਰਾ ਗੈਂਗ ਨੇ ਲਈ ਜ਼ਿੰਮੇਵਾਰੀ
October 20, 2025
News-Of-Attack-On-Lawrence-Bishn
America

ਅਮਰੀਕਾ 'ਚ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ 'ਤੇ ਹਮਲੇ ਦੀ ਖ਼ਬਰ; ਰੋਹਿਤ ਗੋਦਾਰਾ ਗੈਂਗ ਨੇ ਲਈ ਜ਼ਿੰਮੇਵਾਰੀ ਨਵੀਂ ਦਿੱਲੀ/ਕੈਲੀਫੋਰਨੀਆ: ਭਾਰਤ ਦੇ ਦੋ ਵੱਡੇ ਗੈਂਗਸਟਰਾਂ, ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ, ਦੀ ਆਪਸੀ ਦੁਸ਼ਮਣੀ ਹੁਣ ਕੌਮਾਂਤਰੀ ਪੱਧਰ 'ਤੇ ਪਹੁੰਚ ਗਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਪੋਸਟ ਅਨੁਸਾਰ, ਇਸ ਗੈਂਗ ਵਾਰ ਨੇ ਅਮਰੀਕਾ ਦੇ ਕੈਲੀਫੋਰਨੀਆ 'ਚ ਬਿਸ਼ਨੋਈ ਗੈਂਗ ਦੇ ਇੱਕ ਨਜ਼ਦੀਕੀ ਸਾਥੀ ਨੂੰ ਨਿਸ਼ਾਨਾ ਬਣਾਇਆ ਹੈ। ਇਹ ਸਾਰਾ ਮਾਮਲਾ ਰੋਹਿਤ ਗੋਦਾਰਾ ਦੇ ਨਾਂ 'ਤੇ ਚੱਲ ਰਹੇ ਇੱਕ ਫੇਸਬੁੱਕ ਅਕਾਊਂਟ ਤੋਂ ਸ਼ੁਰੂ ਹੋਇਆ। ਇਸ ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਹਰੀ ਬਾਕਸਰ ਆਪਣੀ ਕਾਰ 'ਚ ਸਫ਼ਰ ਕਰ ਰਿਹਾ ਸੀ, ਤਾਂ ਉਸ 'ਤੇ ਗੋਲੀਆਂ ਚਲਾਈਆਂ ਗਈਆਂ। ਹਮਲੇ 'ਚ ਇੱਕ ਸਾਥੀ ਦੀ ਮੌਤ, ਹਰੀ ਬਾਕਸਰ ਸੀਟ ਹੇਠ ਲੁਕਿਆ ਐਨਡੀਟੀਵੀ ਦੀ ਇੱਕ ਰਿਪੋਰਟ ਦਾ ਜ਼ਿਕਰ ਕਰਦਿਆਂ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਗਿਆ ਹੈ ਕਿ ਹਮਲਾ ਇੰਨਾ ਜ਼ਬਰਦਸਤ ਸੀ ਕਿ ਹਰੀ ਬਾਕਸਰ ਨੇ ਕਾਰ ਦੀ ਸੀਟ ਹੇਠਾਂ ਲੁਕ ਕੇ ਆਪਣੀ ਜਾਨ ਬਚਾਈ। ਹਾਲਾਂਕਿ, ਇਸ ਘਟਨਾ 'ਚ ਹਰੀ ਬਾਕਸਰ ਤਾਂ ਬਚ ਗਿਆ, ਪਰ ਉਸਦਾ ਇੱਕ ਸਾਥੀ ਮੌਕੇ 'ਤੇ ਹੀ ਮਾਰਿਆ ਗਿਆ ਅਤੇ ਇੱਕ ਹੋਰ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖਲ ਹੈ। ਗੋਦਾਰਾ ਦੀ ਫੇਸਬੁੱਕ ਪੋਸਟ 'ਚ ਧਮਕੀ ਰੋਹਿਤ ਗੋਦਾਰਾ ਦੀ ਆਈਡੀ ਤੋਂ ਕੀਤੀ ਗਈ ਇਸ ਪੋਸਟ 'ਚ ਹਮਲੇ ਦੀ ਸਪੱਸ਼ਟ ਜ਼ਿੰਮੇਵਾਰੀ ਲਈ ਗਈ ਹੈ। ਪੋਸਟ ਮੁਤਾਬਕ, "ਅੱਜ ਕੈਲੀਫੋਰਨੀਆ, USA ਵਿੱਚ (ਫਰੈਜ਼ਨੋ ਵਿਖੇ ਹਾਈਵੇ 41 'ਤੇ ਐਗਜ਼ਿਟ 127 ਨੇੜੇ) (ਹਰੀ ਬਾਕਸਰ) ਉਰਫ਼ (ਹਰੀਆ) 'ਤੇ ਗੋਲੀਬਾਰੀ ਕਰਨ ਵਾਲੇ ਅਸੀਂ ਹੀ ਹਾਂ (ਮੈਂ ਰੋਹਿਤ_ਗੋਦਾਰਾ ਅਤੇ ਗੋਲਡੀ_ਬਰਾਰ ਭਾਈ)।" ਪੋਸਟ 'ਚ ਹਰੀ ਬਾਕਸਰ ਨੂੰ 'ਕਾਇਰ' (ਡਰਪੋਕ) ਕਹਿੰਦਿਆਂ ਲਿਖਿਆ ਗਿਆ ਕਿ ਉਹ ਕਾਰ ਦੀ ਸੀਟ ਹੇਠਾਂ ਲੁਕ ਗਿਆ। ਗੋਦਾਰਾ ਨੇ ਧਮਕੀ ਦਿੱਤੀ ਕਿ ਉਹ (ਹਰੀ ਬਾਕਸਰ) ਦੁਨੀਆ 'ਚ ਕਿਤੇ ਵੀ ਲੁਕ ਜਾਵੇ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਪੋਸਟ 'ਚ ਚੇਤਾਵਨੀ ਦਿੱਤੀ ਗਈ ਕਿ ਜਿਹੜੇ (ਲਾਰੈਂਸ ਬਿਸ਼ਨੋਈ) ਨੂੰ ਆਪਣਾ "ਪਿਓ" ਮੰਨਦੇ ਹਨ ਅਤੇ ਉਨ੍ਹਾਂ (ਗੋਦਾਰਾ ਗੈਂਗ) ਖਿਲਾਫ਼ ਬੋਲਦੇ ਹਨ, ਉਨ੍ਹਾਂ ਦੀ ਕੋਈ ਔਕਾਤ ਨਹੀਂ ਹੈ ਅਤੇ ਕਿਸੇ ਨੂੰ ਵੀ ਮਾਫ਼ੀ ਨਹੀਂ ਮਿਲੇਗੀ, ਭਾਵੇਂ ਸਮਾਂ ਲੱਗ ਜਾਵੇ। 'ਦੇਸ਼ਧ੍ਰੋਹੀ' ਦੇ ਇਲਜ਼ਾਮਾਂ ਤੋਂ ਵਧੀ ਸੀ ਦੁਸ਼ਮਣੀ ਜ਼ਿਕਰਯੋਗ ਹੈ ਕਿ ਦੋਵਾਂ ਗੈਂਗਾਂ ਵਿਚਾਲੇ ਇਹ ਦੁਸ਼ਮਣੀ ਪਿਛਲੇ ਕੁਝ ਸਮੇਂ ਤੋਂ ਸਿਖਰ 'ਤੇ ਹੈ। ਇਹ ਵਿਵਾਦ ਉਦੋਂ ਹੋਰ ਤਿੱਖਾ ਹੋ ਗਿਆ ਸੀ ਜਦੋਂ ਸਤੰਬਰ ਮਹੀਨੇ ਰੋਹਿਤ ਗੋਦਾਰਾ ਨੇ ਲਾਰੈਂਸ ਬਿਸ਼ਨੋਈ ਨੂੰ 'ਦੇਸ਼ਧ੍ਰੋਹੀ' ਕਰਾਰ ਦਿੱਤਾ ਸੀ। ਗੋਦਾਰਾ ਨੇ ਇਲਜ਼ਾਮ ਲਗਾਇਆ ਸੀ ਕਿ ਬਿਸ਼ਨੋਈ ਆਪਣੇ ਭਰਾ ਅਨਮੋਲ ਦੀ ਰੱਖਿਆ ਲਈ ਇੱਕ ਅਮਰੀਕੀ ਏਜੰਸੀ ਨਾਲ ਮਿਲ ਗਿਆ ਹੈ ਅਤੇ ਉਨ੍ਹਾਂ ਨੂੰ ਦੇਸ਼ ਦੀ ਸੰਵੇਦਨਸ਼ੀਲ ਖੁਫੀਆ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ।

News Of Attack On Lawrence Bishnoi Gang Member In America Rohit Godara Gang Claims Responsibility

local advertisement banners
Comments


Recommended News
Popular Posts
Just Now