March 12, 2026
Punjabਜਲੰਧਰ 'ਚ ਫ਼ਿਲਮੀ ਡਰਾਮਾ: ਪੁਲਿਸ ਦੀ ਗੱਡੀ ਲੈ ਕੇ ਭੱਜ ਰਹੇ ਤਸਕਰਾਂ 'ਤੇ ਫਾਇਰਿੰਗ, ਪੁਲਿਸ ਨੇ ਟਾਇਰ 'ਚ ਗੋਲੀ ਮਾਰ ਕੇ ਦਬੋਚਿਆ
ਜਲੰਧਰ: ਜਲੰਧਰ-ਫਗਵਾੜਾ ਰੋਡ 'ਤੇ ਪਟਵਾਰੀ ਢਾਬੇ ਦੇ ਨੇੜੇ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਹੋਈ ਮੁੱਠਭੇੜ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਜਾਲ ਵਿਛਾ ਕੇ ਨਸ਼ੇ ਦੀ ਸਪਲਾਈ ਦੇਣ ਆਏ ਦੋ ਤਸਕਰਾਂ ਨੂੰ ਕਾਬੂ ਕੀਤਾ ਸੀ, ਪਰ ਦੋਸ਼ੀ ਪੁਲਿਸ ਦੀ ਹੀ ਗੱਡੀ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਪਿੱਛਾ ਕਰਕੇ ਚਲਾਈਆਂ ਗੋਲੀਆਂ
ਤਸਕਰਾਂ ਨੂੰ ਭੱਜਦਿਆਂ ਦੇਖ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਉਨ੍ਹਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਵੱਲੋਂ ਦੋ ਰਾਊਂਡ ਫਾਇਰ ਕੀਤੇ ਗਏ। ਇੱਕ ਗੋਲੀ ਕਾਰ ਦੇ ਟਾਇਰ ਵਿੱਚ ਲੱਗੀ, ਜਿਸ ਕਾਰਨ ਗੱਡੀ ਰੁਕ ਗਈ ਅਤੇ ਪੁਲਿਸ ਨੇ ਦੋਵਾਂ ਤਸਕਰਾਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਨਸ਼ਾ ਕਿੱਥੋਂ ਲੈ ਕੇ ਆਏ ਸਨ।
Film Drama In Jalandhar Firing On Smugglers Fleeing In A Police Vehicle Police Arrest Them By Shooting Them In The Tire