March 11, 2026
Punjabਨਵਜੋਤ ਸਿੱਧੂ ਤੇ ਮਲਾਇਕਾ ਅਰੋੜਾ ਦੀ ਦੋਸਤੀ ਦਾ ਖ਼ੁਲਾਸਾ: ਸਿੱਧੂ ਹਰ 15 ਦਿਨਾਂ ਬਾਅਦ ਮਲਾਇਕਾ ਲਈ ਭੇਜਦੇ ਹਨ ਖ਼ਾਸ 'ਤੋਹਫ਼ਾ'
ਮੁੰਬਈ/ਅੰਮ੍ਰਿਤਸਰ: 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਇੱਕ ਤਾਜ਼ਾ ਐਪੀਸੋਡ ਦੌਰਾਨ ਮਲਾਇਕਾ ਅਰੋੜਾ ਨੇ ਨਵਜੋਤ ਸਿੰਘ ਸਿੱਧੂ ਨਾਲ ਆਪਣੀ ਨੇੜਤਾ ਬਾਰੇ ਖੁੱਲ੍ਹ ਕੇ ਗੱਲ ਕੀਤੀ। ਮਲਾਇਕਾ ਨੇ ਦੱਸਿਆ ਕਿ ਆਮ ਤੌਰ 'ਤੇ ਲੋਕ ਕਹਿੰਦੇ ਹਨ ਕਿ ਇੱਕ ਉਮਰ ਤੋਂ ਬਾਅਦ ਨਵੇਂ ਸੱਚੇ ਦੋਸਤ ਨਹੀਂ ਬਣਦੇ, ਪਰ ਨਵਜੋਤ ਸਿੱਧੂ ਦੇ ਰੂਪ ਵਿੱਚ ਉਨ੍ਹਾਂ ਨੂੰ ਇੱਕ ਅਜਿਹਾ ਦੋਸਤ ਮਿਲਿਆ ਹੈ ਜੋ ਉਨ੍ਹਾਂ ਦਾ ਬਹੁਤ ਖ਼ਿਆਲ ਰੱਖਦਾ ਹੈ।
ਕਿਵੇਂ ਹੋਈ ਦੋਸਤੀ ਦੀ ਸ਼ੁਰੂਆਤ?
ਦੱਸ ਦੇਈਏ ਕਿ ਮਲਾਇਕਾ ਅਤੇ ਸਿੱਧੂ ਨੇ ਰਿਐਲਿਟੀ ਸ਼ੋਅ 'ਇੰਡੀਆਜ਼ ਗੌਟ ਟੈਲੇਂਟ' ਵਿੱਚ ਇਕੱਠੇ ਜੱਜ ਵਜੋਂ ਕੰਮ ਕੀਤਾ ਸੀ। ਇਸੇ ਸ਼ੋਅ ਦੌਰਾਨ ਦੋਵਾਂ ਵਿਚਾਲੇ ਦੋਸਤੀ ਹੋਈ, ਜੋ ਅੱਜ ਵੀ ਬਰਕਰਾਰ ਹੈ।
ਸਿੱਧੂ ਭੇਜਦੇ ਹਨ 'ਘਰ ਦਾ ਖ਼ਾਣਾ'
ਮਲਾਇਕਾ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੀ ਸਿਹਤ ਅਤੇ ਪਸੰਦ ਦਾ ਖ਼ਾਸ ਧਿਆਨ ਰੱਖਦੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਸਿੱਧੂ ਹਰ 15-20 ਦਿਨਾਂ ਬਾਅਦ ਉਨ੍ਹਾਂ ਲਈ ਘਰ ਦਾ ਬਣਿਆ ਚਿੱਟਾ ਮੱਖਣ, ਗੁੜ ਅਤੇ ਪੰਜਾਬੀ ਸਨੈਕਸ ਭੇਜਦੇ ਹਨ। ਮਲਾਇਕਾ ਦੀ ਇਹ ਗੱਲ ਸੁਣ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ।
ਕਪਿਲ ਸ਼ਰਮਾ ਨੇ ਲਿਆ ਚੁਟਕੀ
ਇਸ ਖੁਲਾਸੇ ਤੋਂ ਬਾਅਦ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਉਹ ਸਿੱਧੂ ਪਾਜੀ ਨੂੰ ਪਿਛਲੇ 20 ਸਾਲਾਂ ਤੋਂ ਜਾਣਦੇ ਹਨ, ਪਰ ਉਨ੍ਹਾਂ ਨੇ ਕਦੇ ਸੌਂਫ ਦਾ ਇੱਕ ਦਾਣਾ ਵੀ ਨਹੀਂ ਭੇਜਿਆ। ਪਰ ਮਲਾਇਕਾ ਲਈ ਉਹ ਇੰਨਾ ਕੁਝ ਭੇਜਦੇ ਹਨ, ਜੋ ਕਿ ਵਾਕਈ ਹੈਰਾਨੀਜਨਕ ਹੈ।
Navjot Sidhu And Malaika Arora s Friendship Revealed Sidhu Sends A Special gift To Malaika Every 15 Days