Kuldeep Dhaliwal ਦਾ ਕਾਂਗਰਸ-ਅਕਾਲੀ 'ਤੇ ਵਾਰ: 75 ਸਾਲਾਂ ਦਾ ਹਿਸਾਬ ਦਿਓ, ਅਸੀਂ ਸਾਢੇ 4 ਸਾਲਾਂ ਦਾ ਦੇਵਾਂਗੇ    'ਸਾਰੇ ਯਾਤਰੀਆਂ ਦੇ ਰਿਫੰਡ ਕਲੀਅਰ ਕਰੋ', ਸਰਕਾਰ ਨੇ Indigo ਨੂੰ ਦੇ ਦਿੱਤਾ ਅਲਟੀਮੇਟਮ     Moga Breaking : ਤਾਏ ਨੇ ਭਤੀਜੇ ਨੂੰ ਉਤਾਰਿਆ ਮੌ*ਤ ਦੇ ਘਾਟ, ਜਾਣੋ ਕੀ ਹੈ ਪੂਰਾ ਮਾਮਲਾ    ਪੰਜਾਬ 'ਚ ਕਾਦੀਆਂ–ਬਿਆਸ ਰੇਲ ਲਾਈਨ ਪ੍ਰੋਜੈਕਟ ਨੂੰ ਲੈ ਕੇ Ravneet Bittu ਨੇ ਕੀਤਾ ਵੱਡਾ ਐਲਾਨ, ਪੜ੍ਹੋ ਕੀ ਕਿਹਾ     ਪੰਜਾਬੀਓ ਸੰਭਲ ਕੇ! ਦਿਨੋਂ-ਦਿਨ ਵੱਧ ਰਹੇ ਹਨ ਕੇਸ - 150 ਤੋਂ ਵੱਧ ਪਹੁੰਚੇ ਅੰਕੜੇ     Punjab Elections : 'ਕੀ ਸਿਰਫ਼ AAP ਹੀ ਸਹੀ? ਬਾਕੀ ਸਭ ਗਲਤ'? ਕਲੇਰ ਨੇ ਚੋਣ ਪ੍ਰਕਿਰਿਆ 'ਤੇ ਖੜ੍ਹੇ ਕੀਤੇ ਸਵਾਲ     Indigo Crisis : 5 ਦਿਨਾਂ 'ਚ 2000 ਫਲਾਈਟਾਂ ਰੱਦ, ਯਾਤਰੀ ਹੋ ਰਹੇ ਪਰੇਸ਼ਾਨ     ਪੰਜਾਬ ਦੇ ਇੰਨਾ 8 ਜ਼ਿਲ੍ਹਿਆਂ ਵਿੱਚ ਜਾਰੀ ਹੋਇਆ 'Cold Wave' ਦਾ Alert, ਹਫ਼ਤੇ ਭਰ ਰਹੇਗੀ ਹੱਡ ਕੰਬਾਉਂਦੀ ਠੰਢ    Pakistan-Afghanistan ਬਾਰਡਰ 'ਤੇ ਤਣਾਅ ਚਰਮ 'ਤੇ, ਹੋਈ ਗੋ*ਲੀਬਾਰੀ     IND Vs SA 3rd ODI: ਫੈਸਲਾਕੁੰਨ ਮੁਕਾਬਲਾ ਅੱਜ! ਵੇਖੋ Playing 11   
Punjab Cabinet Meeting : ਰੁਜ਼ਗਾਰ ਤੋਂ ਲੈ ਕੇ ਹਾਊਸਿੰਗ ਤੱਕ—ਸਰਕਾਰ ਨੇ ਲਏ ਕਈ ਵੱਡੇ ਫ਼ੈਸਲੇ, ਪੜ੍ਹੋ ਪੂਰੀ ਡੀਟੇਲ
November 15, 2025
Punjab-Cabinet-Meeting-From-Empl
Punjab

Punjab Cabinet Meeting : ਰੁਜ਼ਗਾਰ ਤੋਂ ਲੈ ਕੇ ਹਾਊਸਿੰਗ ਤੱਕ—ਸਰਕਾਰ ਨੇ ਲਏ ਕਈ ਵੱਡੇ ਫ਼ੈਸਲੇ, ਪੜ੍ਹੋ ਪੂਰੀ ਡੀਟੇਲ

ਚੰਡੀਗੜ੍ਹ, 15 ਨਵੰਬਰ, 2025 : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ ਮੀਟਿੰਗ 'ਚ ਰੁਜ਼ਗਾਰ, ਬੁਨਿਆਦੀ ਢਾਂਚੇ, ਇੰਡਸਟਰੀ ਅਤੇ ਸਮਾਜਿਕ ਸੁਰੱਖਿਆ ਨਾਲ ਸਬੰਧਿਤ ਕਈ ਅਹਿਮ ਫ਼ੈਸਲੇ ਮਨਜ਼ੂਰ ਕੀਤੇ ਗਏ। ਵਿੱਤ ਮੰਤਰੀ ਹਰਪਾਲ ਚੀਮਾ ਨੇ ਜਾਣਕਾਰੀ ਦਿੱਤੀ ਕਿ BBMB (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਲਈ ਇੱਕ ਵਿਲੱਖਣ ਕਾਡਰ ਤਿਆਰ ਕੀਤਾ ਜਾਵੇਗਾ, ਜਿਸ ਨਾਲ ਤਕਰੀਬਨ 3,000 ਨਵੀਆਂ ਭਰਤੀਆਂ ਦਾ ਰਾਸਤਾ ਖੁੱਲੇਗਾ। ਇਸਦੇ ਨਾਲ ਹੀ, 24 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਪ੍ਰਕਾਸ਼ ਪਾਰਬ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਸ੍ਰੀ ਆਨੰਦਪੁਰ ਸਾਹਿਬ 'ਚ ਸੱਦਣ ਦੀ ਮਨਜ਼ੂਰੀ ਵੀ ਦਿੱਤੀ ਗਈ।

BBMB ਲਈ ਵੱਖਰਾ ਕਾਡਰ — 3,000 ਅਸਾਮੀਆਂ 'ਤੇ ਭਰਤੀ

ਕੈਬਨਿਟ ਨੇ ਇਹ ਸਭ ਤੋਂ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ BBMB ਵਿੱਚ ਚੱਲ ਰਹੀ ਡੈਪੂਟੇਸ਼ਨ ਪ੍ਰਥਾ ਨੂੰ ਖਤਮ ਕਰਨ 'ਤੇ ਸਹਿਮਤੀ ਦਿੱਤੀ। ਪਹਿਲਾਂ PSPCL, ਸਿੰਚਾਈ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਡੈਪੂਟੇਸ਼ਨ 'ਤੇ ਇੱਥੇ ਕੰਮ ਕਰਦੇ ਸਨ। ਹੁਣ ਆਪਣੇ ਕਾਡਰ ਬਣਿਆਂ, ਸਿੱਧੀ ਭਰਤੀ ਰਾਹੀਂ ਖਾਲੀ ਪਦ ਭਰੇ ਜਾਣਗੇ।

ਕਈ ਵਿਭਾਗਾਂ ਵਿੱਚ ਨਵੀਆਂ ਭਰਤੀਆਂ ਨੂੰ ਹਰੀ ਝੰਡੀ

1. ਮਲੇਰਕੋਟਲਾ (Malerkotla):

  • ਖੇਡ ਵਿਭਾਗ ਵਿੱਚ 3 ਨਵੀਆਂ ਅਸਾਮੀਆਂ

  • ਸਹਿਕਾਰਤਾ ਵਿਭਾਗ ਵਿੱਚ ਰਜਿਸਟਰਾਰ ਅਤੇ ਡਿਪਟੀ ਰਜਿਸਟਰਾਰ ਸਣੇ 11 ਪੋਸਟਾਂ ਦੀ ਮਨਜ਼ੂਰੀ

2. ਸਿਹਤ (Health Department):

  • ਡੋਰਾਹਾ CHCC ਹਸਪਤਾਲ ਵਿੱਚ 51 ਨਵੀਆਂ ਅਸਾਮੀਆਂ

  • ਡੈਂਟਲ ਟੀਚਿੰਗ ਫੈਕਲਟੀ ਦੀ ਰਿਟਾਇਰਮੈਂਟ ਉਮਰ 62 ਤੋਂ ਵਧਾ ਕੇ 65 ਸਾਲ

3. CDPO (Child Development Project Officer):

  • 16 ਰੁਕੀ ਪਈਆਂ ਅਸਾਮੀਆਂ ਨੂੰ ਦੁਬਾਰਾ ਚਾਲੂ (revive) ਕਰਕੇ ਦਿੱਤਾ ਜਾਵੇਗਾ

4. ਨਿਆਂਪਾਲਿਕਾ (Judicial Department):

  • ਜਲੰਧਰ ਦੇ Additional Family Judge Court ਲਈ 6 ਨਵੀਆਂ ਪੋਸਟਾਂ ਮਨਜ਼ੂਰ

ਇੰਡਸਟਰੀ ਅਤੇ ਹਾਊਸਿੰਗ ਲਈ ਨਵੇਂ ਨਿਯਮ ਲਾਗੂ

ਕੈਬਨਿਟ ਨੇ ਇੰਡਸਟਰੀਅਲ ਅਤੇ ਹਾਊਸਿੰਗ ਸੈਕਟਰ ਵਿੱਚ ਪ੍ਰਬੰਧਨ ਸੌਖਾ ਕਰਨ ਲਈ ਨਿਯਮਾਂ 'ਚ ਤਬਦੀਲੀਆਂ ਕੀਤੀਆਂ।

  • GMADA ਅਤੇ PUDA ਨੂੰ ਉਦਯੋਗਿਕ ਪਲਾਟਾਂ ਨੂੰ ਬਾਈਫਰਕੇਟ ਕਰਨ ਦਾ ਅਧਿਕਾਰ

  • 500 ਗਜ ਤੋਂ ਛੋਟੇ ਪਲਾਟ ਮਨਜ਼ੂਰ ਨਹੀਂ

  • ਪਲਾਟ ਵੰਡਣ 'ਤੇ 50 ਰੁਪਏ ਪ੍ਰਤੀ ਵਰਗ ਗਜ ਫੀਸ

  • 4,000 sq ft ਤੱਕ ਦੀ low-impact ਪ੍ਰਾਪਰਟੀ ਵਾਲਿਆਂ ਨੂੰ 400 ਗਜ 'ਤੇ ਘਰ ਬਣਾਉਣ ਦੀ ਇਜਾਜ਼ਤ

ਵਿਧਾਨ ਸਭਾ ਤੋਂ ਬਾਹਰ ਪਹਿਲਾ ਵਿਸ਼ੇਸ਼ ਸੈਸ਼ਨ — Anandpur Sahib

24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਣ ਵਾਲਾ ਇਹ ਸੈਸ਼ਨ ਇਤਿਹਾਸਕ ਹੋਵੇਗਾ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਵਿਧਾਨ ਸਭਾ ਤੋਂ ਬਾਹਰ ਸੈਸ਼ਨ ਸੱਦਾ ਜਾ ਰਿਹਾ ਹੈ। ਇਸ ਵਿੱਚ ਸਿਰਫ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਪਦੇਸ਼ਾਂ 'ਤੇ ਹੀ ਚਰਚਾ ਹੋਵੇਗੀ।

Punjab Cabinet Meeting From Employment To Housing the Government Took Many Big Decisions Read The Full Details

local advertisement banners
Comments


Recommended News
Popular Posts
Just Now