ਪੰਜਾਬ ‘ਚ ਬਦਲਿਆ ਸਕੂਲਾਂ ਅਤੇ ਦਫਤਰਾਂ ਦਾ ਸਮਾਂ, ਹੁਣ ਇਸ ਸਮੇਂ ਤੇ ਖੁਲ੍ਹਣਗੇ ਅਦਾਰੇ    ਪੰਜਾਬ ‘ਚ SIR: ਵੋਟਰ ਮੈਪਿੰਗ ‘ਚ ਮਾਨਸਾ-ਤਰਨਤਾਰਨ ਸਮੇਤ 4 ਜ਼ਿਲ੍ਹੇ ਮੋਹਰੀ, ਮੋਹਾਲੀ ਰਫ਼ਤਾਰ ਦੇ ਮਾਮਲੇ ‘ਚ ਸਭ ਤੋਂ ਪਿੱਛੇ    ਖੰਨਾ ਫਾਇਰਿੰਗ ਤੇ ਫਿਰੌਤੀ ਮਾਮਲੇ ‘ਚ ਵੱਡੀ ਕਾਰਵਾਈ, ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ-ਪਿਤਾ ਗ੍ਰਿਫ਼ਤਾਰ    ਰੂਸ ਦੀ ਜੰਗ ਨੇ ਉਜਾੜਿਆ ਪੰਜਾਬ ਦਾ ਘਰ, 8 ਮਹੀਨਿਆਂ ਤੋਂ ਪੁੱਤ ਦੀ ਉਡੀਕ ‘ਚ ਪਰਿਵਾਰ    ਇਕ ਮਹੀਨੇ ਤੋਂ ਆਪਣੇ ਪਰਿਵਾਰ ਨੂੰ ਉਡੀਕ ਰਹੀ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਅੰਮ੍ਰਿਤਸਰ ਦੀ 15 ਸਾਲਾਂ ਬੱਚੀ    ਅਵਾਰਾ ਕੁੱਤਿਆਂ ਨੂੰ ਹਟਾਉਣ ਲਈ ਪੰਜਾਬ ‘ਚ ਮੁਹਿੰਮ ਸ਼ੁਰੂ, ਸੀਐਮ ਨੇ ਅਦਾਲਤ ਦੇ ਫੈਸਲੇ ਦਾ ਕੀਤਾ ਧੰਨਵਾਦ    ਲੈਂਡਿੰਗ ਦੌਰਾਨ Air India ਫਲਾਈਟ ਦਾ ਪਿਛਲਾ ਹਿੱਸਾ ਰਨਵੇ ਨਾਲ ਟਕਰਾਇਆ, ਵੱਡਾ ਹਾਦਸਾ ਟਲਿਆ    ਪੇਸ਼ੀ ‘ਤੇ ਲਿਆਂਦੇ ਮੁਲਜ਼ਮ ਨੇ ਅਦਾਲਤ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹੋਈ ਮੌਤ    ਪੁਲਵਾਮਾ ਹਮਲੇ 'ਚ ਸ਼ਾਮਲ ਅੱਤਵਾਦੀ ਹਮਜ਼ਾ ਬੁਰਹਾਨ ਦਾ ਕਤਲ    ਪੰਜਾਬ ਸਰਕਾਰ ਵਲੋਂ ਅਵਾਰਾ ਅਤੇ ਜਾਨਲੇਵਾ ਕੁੱਤਿਆਂ ਨੂੰ ਖ਼ਤਮ ਕਰਨ ਲਈ ਵੱਡੀ ਮੁਹਿੰਮ ਸ਼ੁਰੂ   
ਪੰਜਾਬ ਦੀਆਂ ਔਰਤਾਂ ਲਈ 'ਵੱਡੀ ਖ਼ੁਸ਼ਖ਼ਬਰੀ': ਬਜਟ ‘ਚ ਮਹਿਲਾਵਾਂ, ਧੀਆਂ ਅਤੇ ਭੈਣਾਂ ਲਈ ਕੀਤਾ ਵੱਡਾ ਐਲਾਨ
March 8, 2026
-Big-Good-News-For-Women-Of-Punj
Punjab


ਪੰਜਾਬ ਦੀਆਂ ਔਰਤਾਂ ਲਈ 'ਵੱਡੀ ਖ਼ੁਸ਼ਖ਼ਬਰੀ': ਬਜਟ ‘ਚ ਮਹਿਲਾਵਾਂ, ਧੀਆਂ ਅਤੇ ਭੈਣਾਂ ਲਈ ਕੀਤਾ ਵੱਡਾ ਐਲਾਨ


ਚੰਡੀਗੜ੍ਹ, 8 ਮਾਰਚ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਸੂਬੇ ਦੀਆਂ ਔਰਤਾਂ ਨਾਲ ਕੀਤਾ ਆਪਣਾ ਸਭ ਤੋਂ ਵੱਡਾ ਵਾਅਦਾ ਪੂਰਾ ਕਰ ਦਿੱਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਦਿਆਂ ਐਲਾਨ ਕੀਤਾ ਕਿ ਹੁਣ 18 ਸਾਲ ਤੋਂ ਵੱਧ ਉਮਰ ਦੀ ਹਰ ਯੋਗ ਔਰਤ ਨੂੰ ਸਰਕਾਰ ਵੱਲੋਂ ਆਰਥਿਕ ਮਦਦ ਦਿੱਤੀ ਜਾਵੇਗੀ।


ਕਿਸ ਨੂੰ ਕਿੰਨੇ ਪੈਸੇ ਮਿਲਣਗੇ?

ਆਮ ਸ਼੍ਰੇਣੀ: 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ।

ਅਨੁਸੂਚਿਤ ਜਾਤੀ (SC): ਇਸ ਸ਼੍ਰੇਣੀ ਦੀਆਂ ਔਰਤਾਂ ਲਈ ਰਾਸ਼ੀ ਵਧਾ ਕੇ 1,500 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ।

ਬਜਟ: ਇਸ ਸਕੀਮ ਲਈ ਸਰਕਾਰ ਨੇ 9,300 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਰਾਖਵਾਂ ਰੱਖਿਆ ਹੈ।

ਕੌਣ ਹੋਵੇਗਾ ਯੋਗ?

ਵਿੱਤ ਮੰਤਰੀ ਅਨੁਸਾਰ ਸੂਬੇ ਦੀਆਂ ਲਗਭਗ 97 ਫੀਸਦੀ ਔਰਤਾਂ ਇਸ ਸਕੀਮ ਦੇ ਘੇਰੇ ਵਿੱਚ ਆਉਣਗੀਆਂ। ਖ਼ਾਸ ਗੱਲ ਇਹ ਹੈ ਕਿ ਜਿਹੜੀਆਂ ਔਰਤਾਂ ਪਹਿਲਾਂ ਹੀ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਜਾਂ ਅਪੰਗਤਾ ਪੈਨਸ਼ਨ ਲੈ ਰਹੀਆਂ ਹਨ, ਉਹ ਵੀ ਇਸ 1,000/1,500 ਰੁਪਏ ਦੀ ਸਹੂਲਤ ਦਾ ਲਾਭ ਲੈ ਸਕਣਗੀਆਂ।ਕੌਣ ਯੋਗ ਨਹੀਂ ਹੋਵੇਗਾ: ਮੌਜੂਦਾ ਜਾਂ ਸਾਬਕਾ ਸਰਕਾਰੀ ਕਰਮਚਾਰੀ, ਇਨਕਮ ਟੈਕਸ ਭਰਨ ਵਾਲੇ ਪਰਿਵਾਰ ਅਤੇ ਮੌਜੂਦਾ/ਸਾਬਕਾ ਵਿਧਾਇਕ ਜਾਂ ਸੰਸਦ ਮੈਂਬਰ ਇਸ ਸਕੀਮ ਦਾ ਹਿੱਸਾ ਨਹੀਂ ਬਣ ਸਕਣਗੇ।


ਗੁਆਂਢੀ ਰਾਜਾਂ 'ਤੇ ਤੰਜ਼

ਹਰਪਾਲ ਚੀਮਾ ਨੇ ਹਰਿਆਣਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੁਆਂਢੀ ਰਾਜ ਨੇ ਆਮਦਨ ਦੀਆਂ ਸ਼ਰਤਾਂ ਲਗਾ ਕੇ ਸਿਰਫ਼ 20 ਫੀਸਦੀ ਔਰਤਾਂ ਨੂੰ ਲਾਭ ਦਿੱਤਾ ਹੈ, ਪਰ ਪੰਜਾਬ ਸਰਕਾਰ 'ਜੁਮਲੇਬਾਜ਼ੀ' ਨਹੀਂ ਕਰਦੀ ਅਤੇ ਹਰ ਵਰਗ ਦਾ ਖ਼ਿਆਲ ਰੱਖਦੀ ਹੈ।


ਮੁਫ਼ਤ ਬੱਸ ਸਫ਼ਰ ਜਾਰੀ ਰਹੇਗਾ, ਆਉਣਗੀਆਂ 1,279 ਨਵੀਆਂ ਬੱਸਾਂ

ਔਰਤਾਂ ਲਈ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਅੱਗੇ ਵੀ ਜਾਰੀ ਰਹੇਗੀ, ਜਿਸ ਲਈ 600 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਸਰਕਾਰ ਜਨਤਕ ਆਵਾਜਾਈ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਫਲੀਟ ਵਿੱਚ 1,279 ਨਵੀਆਂ ਬੱਸਾਂ ਜੋੜ ਰਹੀ ਹੈ। ਇਹ ਪ੍ਰਕਿਰਿਆ ਨਵੰਬਰ 2026 ਤੱਕ ਮੁਕੰਮਲ ਕਰ ਲਈ ਜਾਵੇਗੀ, ਤਾਂ ਜੋ ਦੂਰ-ਦਰਾਡੇ ਦੇ ਇਲਾਕਿਆਂ ਵਿੱਚ ਵੀ ਬਿਹਤਰ ਸਹੂਲਤ ਮਿਲ ਸਕੇ।

ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਬਜਟ ਪੰਜਾਬ ਦੀਆਂ ਔਰਤਾਂ ਨੂੰ ਆਰਥਿਕ ਤੌਰ 'ਤੇ ਆਜ਼ਾਦ ਬਣਾਉਣ ਵੱਲ ਇੱਕ ਵੱਡਾ ਕਦਮ ਹੈ।

Big Good News For Women Of Punjab Big Announcement Made In The Budget For Women Daughters And Sisters

local advertisement banners
Comments


Recommended News
Popular Posts
Just Now