6.4 ਦੀ ਤੀਬਰਤਾ ਨਾਲ ਕੰਬੀ ਧਰਤੀ; 48 ਘੰਟਿਆਂ 'ਚ ਆਏ ਕਈ ਝਟਕੇ    ਲੁਧਿਆਣਾ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦਾ ਵੱਡਾ ਜ਼ਖ਼ੀਰਾ ਬਰਾਮਦ; 42 ਪੇਟੀਆਂ ਸਣੇ ਇੱਕ ਨੂੰ ਦਬੋਚਿਆ    ਦਰਦਨਾਕ ਸੜਕ ਹਾਦਸਾ: ਦੋ ਮੋਟਰਸਾਈਕਲਾਂ ਦੀ ਟੱਕਰ 'ਚ 3 ਸਾਲਾ ਬੱਚੇ ਸਮੇਤ 4 ਮੌਤਾਂ    ਭਿਆਨਕ ਅਗਨੀਕਾਂਡ : ਹੋਲੀ ਵਾਲੇ ਦਿਨ 4 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, 2 ਮੌਤਾਂ    ਪੰਜਾਬ 'ਚ ਗਰਮੀ ਨੇ ਕੱਢੇ ਵੱਟ: ਫ਼ਿਰੋਜ਼ਪੁਰ 33.1 ਡਿਗਰੀ ਨਾਲ ਸਭ ਤੋਂ ਗਰਮ    Punjab Cabinet ਦੀ ਹੁਣ 6 ਮਾਰਚ ਨੂੰ ਹੋਵੇਗੀ ਮੀਟਿੰਗ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਮਾਰਚ 2026)    ਅਯੁੱਧਿਆ ਜਾਣ ਵਾਲਿਆ ਲਈ Good News, ਕੱਲ੍ਹ ਤੋਂ ਚੱਲੇਗੀ ਸਪੈਸ਼ਲ ਟਰੇਨ    ਪੰਜਾਬ ਦੇ ਇਸ ਜ਼ਿਲ੍ਹੇ ਦੇ ਲੋਕ ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ    ਸ੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ) ਦੇ ਅਹੁਦਿਆਂ ਤੋਂ ਸਮੂਹ ਅਸਤੀਫੇ, ਪਾਰਟੀ ਅੰਦਰ ਹਲਚਲ   
ਅਮਰੀਕਾ ਤੋਂ ਮੰਦਭਾਗੀ ਖ਼ਬਰ: ਗੁਰਦਾਸਪੁਰ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ
February 17, 2026
Unfortunate-News-From-America-Gu
Gurdaspur

ਅਮਰੀਕਾ ਤੋਂ ਮੰਦਭਾਗੀ ਖ਼ਬਰ: ਗੁਰਦਾਸਪੁਰ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ

ਗੁਰਦਾਸਪੁਰ/ਅਮਰੀਕਾ, 17 ਫਰਵਰੀ 2026 : ਰੋਜ਼ੀ-ਰੋਟੀ ਦੀ ਭਾਲ ਵਿੱਚ ਅਮਰੀਕਾ ਗਏ ਗੁਰਦਾਸਪੁਰ ਦੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਗੁਰਦਾਸਪੁਰ ਦੇ ਪਿੰਡ ਗੋਹਤ ਪੋਖਰ ਨਾਲ ਸਬੰਧਤ ਸੀ। ਗੁਰਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪਿਛਲੇ 8 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ

ਕਿਵੇਂ ਵਾਪਰਿਆ ਹਾਦਸਾ?

ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਗੁਰਪ੍ਰੀਤ ਸਿੰਘ ਜਦੋਂ ਗੱਡੀ ਚਲਾ ਰਿਹਾ ਸੀ ਤਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਉਹ ਜਲਦ ਠੀਕ ਹੋ ਕੇ ਘਰ ਪਰਤ ਆਵੇਗਾ ਅਤੇ ਡਾਕਟਰਾਂ ਨੇ ਉਸ ਨੂੰ ਛੁੱਟੀ ਦੇਣ ਦੀ ਤਿਆਰੀ ਵੀ ਕਰ ਲਈ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਠੀਕ ਹੋਣ ਦੇ ਬਾਵਜੂਦ ਅਚਾਨਕ ਉਸ ਦੀ ਮੌਤ ਹੋ ਗਈ।

ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਗੁਰਪ੍ਰੀਤ ਸਿੰਘ ਅਜੇ ਵਰਕ ਪਰਮਿਟ 'ਤੇ ਸੀ ਅਤੇ ਪੱਕਾ ਨਹੀਂ ਹੋਇਆ ਸੀ। ਉਸ ਦੀ ਪਤਨੀ ਵੀ ਦੋ ਸਾਲ ਪਹਿਲਾਂ ਹੀ ਅਮਰੀਕਾ ਗਈ ਸੀ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ 27 ਜਨਵਰੀ ਨੂੰ ਗੁਰਪ੍ਰੀਤ ਦੇ ਅਕਾਲ ਚਲਾਣੇ ਦੀ ਖ਼ਬਰ ਮਿਲੀ ਸੀ। ਇਕਲੌਤੇ ਪੁੱਤ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਅਮਰੀਕਾ ਵਿੱਚ ਹੀ ਹੋਵੇਗਾ ਅੰਤਿਮ ਸਸਕਾਰ

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਗੁਰਪ੍ਰੀਤ ਦਾ ਅੰਤਿਮ ਸਸਕਾਰ ਅਮਰੀਕਾ ਵਿੱਚ ਹੀ ਕੀਤਾ ਜਾਵੇਗਾ ਕਿਉਂਕਿ ਉਸ ਦੀ ਪਤਨੀ ਅਜੇ ਉੱਥੇ ਪੱਕੀ ਨਹੀਂ ਹੋਈ ਹੈ। ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਜਾਣ ਲਈ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਗਈ ਹੈ ਅਤੇ ਉਨ੍ਹਾਂ ਦੇ ਅਮਰੀਕਾ ਪਹੁੰਚਣ ਤੋਂ ਬਾਅਦ ਹੀ ਗੁਰਪ੍ਰੀਤ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।

Unfortunate News From America Gurdaspur s Only Son Dies In Road Accident

local advertisement banners
Comments


Recommended News
Popular Posts
Just Now