ਅਯੁੱਧਿਆ ਜਾਣ ਵਾਲਿਆ ਲਈ Good News, ਕੱਲ੍ਹ ਤੋਂ ਚੱਲੇਗੀ ਸਪੈਸ਼ਲ ਟਰੇਨ    ਪੰਜਾਬ ਦੇ ਇਸ ਜ਼ਿਲ੍ਹੇ ਦੇ ਲੋਕ ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ    ਸ੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ) ਦੇ ਅਹੁਦਿਆਂ ਤੋਂ ਸਮੂਹ ਅਸਤੀਫੇ, ਪਾਰਟੀ ਅੰਦਰ ਹਲਚਲ    ਅਕਾਲੀ ਦਲ ਪੁਨਰ ਸੁਰਜੀਤ ਦੀ ਪੰਥਕ ਕਾਨਫਰੰਸ ‘ਚ ਸ਼ਾਮਲ ਹੋਏ ਗਿ. ਰਘਬੀਰ ਸਿੰਘ    ਭਿਆਨਕ ਹਾਦਸਾ: ਬੱਸ ਤੇ ਕਾਰ ਦੀ ਟੱਕਰ 'ਚ 6 ਲੋਕਾਂ ਦੀ ਮੌਤ, 9 ਜ਼ਖਮੀ; ਤੇਜ਼ ਰਫ਼ਤਾਰ ਬਣੀ ਕਾਲ    Punjab News : ਚਲਦੀ ਆਲਟੋ ਕਾਰ ਬਣੀ ਅੱਗ ਦਾ ਗੋਲਾ    ਪੰਜਾਬ 'ਚ ਮਾਰਚ ਦੇ ਸ਼ੁਰੂ ਵਿੱਚ ਹੀ ਗਰਮੀ ਦਾ ਕਹਿਰ: ਤੇਜ਼ ਹਵਾਵਾਂ ਤੇ ਵਧਦੇ ਤਾਪਮਾਨ ਨੇ ਵਧਾਈ ਚਿੰਤਾ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਮਾਰਚ 2026)    ਨਵਾਂਸ਼ਹਿਰ ਤੇ ਸੁਲਤਾਨਪੁਰ ਲੋਧੀ 'ਚ ਅੱਜ ਲੱਗਣਗੇ ਲੰਬੇ ਬਿਜਲੀ ਕੱਟ; ਜਾਣੋ ਆਪਣੇ ਇਲਾਕੇ ਦਾ ਸਮਾਂ    ਜਲੰਧਰ 'ਚ ਗੈਂਗਸਟਰਾਂ ਦਾ ਤਾਂਡਵ: ਬਿਕਰਮ ਮਜੀਠੀਆ ਨੇ ਕਾਨੂੰਨ-ਵਿਵਸਥਾ 'ਤੇ ਚੁੱਕੇ ਵੱਡੇ ਸਵਾਲ   
ਅਯੁੱਧਿਆ ਜਾਣ ਵਾਲਿਆ ਲਈ Good News, ਕੱਲ੍ਹ ਤੋਂ ਚੱਲੇਗੀ ਸਪੈਸ਼ਲ ਟਰੇਨ
March 4, 2026
Good-News-For-Those-Going-To-Ayo
New Delhi

ਅਯੁੱਧਿਆ ਜਾਣ ਵਾਲਿਆ ਲਈ Good News, ਕੱਲ੍ਹ ਤੋਂ ਚੱਲੇਗੀ ਸਪੈਸ਼ਲ ਟਰੇਨ

ਜਲੰਧਰ, 4 March 2026 : -ਹੋਲੀ ਦੇ ਮੱਦੇਨਜ਼ਰ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵੱਲੋਂ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ ਪਰ ਟਰੇਨਾਂ ਦੀ ਦੇਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜੋਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਟਰੇਨਾਂ ਦੀ ਦੇਰੀ ਦੇ ਕ੍ਰਮ ਵਿਚ ਨਵੀਂ ਦਿੱਲੀ ਤੋਂ ਕਟੜਾ ਲਈ ਚੱਲਣ ਵਾਲੀ ਵੈਸ਼ਨੋ ਦੇਵੀ ਸਪੈਸ਼ਲ 04081 ਆਪਣੇ ਤੈਅ ਸਮੇਂ ਤੋਂ ਢਾਈ ਘੰਟੇ ਦੀ ਦੇਰੀ ਦੇ ਨਾਲ ਲਗਭਗ ਸਵੇਰੇ 8 ਵਜੇ ਕੈਂਟ ਪਹੁੰਚੀ।

ਰੀ-ਸ਼ੈਡਿਊਲ ਹੋ ਕੇ ਚੱਲਣ ਵਾਲੀ ਅੰਮ੍ਰਿਤਸਰ-ਦਿੱਲੀ ਐਕਸਪ੍ਰੈੱਸ 14680 ਆਪਣੇ ਤੈਅ ਸਮੇਂ ਸਵੇਰੇ 7.20 ਤੋਂ 3 ਘੰਟੇ ਲੇਟ ਰਹਿੰਦੇ ਹੋਏ 11 ਵਜੇ ਦੇ ਲਗਭਗ ਕੈਂਟ ਸਟੇਸ਼ਨ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ ਆਮਰਪਾਲੀ ਐਕਸਪ੍ਰੈੱਸ 15707 ਆਪਣੇ ਤੈਅ ਸਮੇਂ ਸਵੇਰੇ ਸਾਢੇ 10 ਤੋਂ 2 ਘੰਟੇ ਲੇਟ ਰਹਿੰਦੇ ਹੋਏ ਸਾਢੇ 12 ਵਜੇ ਸਿਟੀ ਪਹੁੰਚੀ।

ਰੀ-ਸ਼ੈਡਿਊਲ ਹੋ ਕੇ 8 ਘੰਟੇ ਦੀ ਦੇਰੀ ਨਾਲ ਚੱਲਣ ਵਾਲੀ 22423 ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਆਪਣੇ ਤੈਅ ਸਮੇਂ ਤੋਂ 12 ਘੰਟੇ ਦੀ ਦੇਰੀ ਨਾਲ ਸ਼ਾਮ ਸਵਾ 5 ਵਜੇ ਸਿਟੀ ਸਟੇਸ਼ਨ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ 22445 ਸਵਾ ਘੰਟਾ ਲੇਟ ਰਹੀ।

ਉਥੇ ਹੀ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਵੱਲੋਂ ਅੰਮ੍ਰਿਤਸਰ ਤੋਂ ਅਯੁੱਧਿਆ ਧਾਮ ਲਈ 04684-04683 ਰਾਖਵੀਂ ਸਪੈਸ਼ਲ ਐਕਸਪ੍ਰੈੱਸ ਟਰੇਨ ਚਲਾਈ ਜਾ ਰਹੀ ਹੈ, ਜਿਸ ਨਾਲ ਜਲੰਧਰ, ਲੁਧਿਆਣਾ ਸਮੇਤ ਰਸਤੇ ਵਿਚ ਪੈਂਦੇ ਸਟੇਸ਼ਨਾਂ ਨਾਲ ਸੰਬੰਧਤ ਸ਼ਰਧਾਲੂਆਂ ਅਤੇ ਹੋਰ ਯਾਤਰੀਆਂ ਨੂੰ ਆਉਣ-ਜਾਣ ਵਿਚ ਸਹੂਲਤ ਮਿਲੇਗੀ।

ਟ੍ਰੇਨ ਨੰਬਰ 04684 ਅੰਮ੍ਰਿਤਸਰ ਤੋਂ ਅਯੁੱਧਿਆ ਧਾਮ ਲਈ 5 ਮਾਰਚ ਨੂੰ ਰਵਾਨਾ ਹੋਵੇਗੀ। ਇਹ ਰਾਖਵੀਂ ਸਪੈਸ਼ਲ ਐਕਸਪ੍ਰੈੱਸ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਦੁਪਹਿਰ 2.30 ਵਜੇ ਰਵਾਨਾ ਹੋਵੇਗੀ ਅਤੇ ਲਗਭਗ 20 ਘੰਟੇ ਦੀ ਯਾਤਰਾ ਤੋਂ ਬਾਅਦ ਅਗਲੇ ਦਿਨ ਸਵੇਰੇ 10.35 ਵਜੇ ਅਯੁੱਧਿਆ ਧਾਮ ਪਹੁੰਚੇਗੀ। ਵਾਪਸੀ ’ਤੇ ਟਰੇਨ ਨੰਬਰ 04683 ਅਯੁੱਧਿਆ ਧਾਮ ਤੋਂ ਅੰਮ੍ਰਿਤਸਰ ਲਈ 7 ਮਾਰਚ ਨੂੰ ਰਵਾਨਾ ਹੋਵੇਗੀ।

ਇਹ ਟ੍ਰੇਨ ਅਯੁੱਧਿਆ ਧਾਮ ਤੋਂ ਸ਼ਾਮ 5.30 ਵਜੇ ਰਵਾਨਾ ਹੋ ਕੇ ਲਗਭਗ 23 ਘੰਟੇ ਦੀ ਯਾਤਰਾ ਤੈਅ ਕਰਦੇ ਹੋਏ ਅਗਲੇ ਦਿਨ ਸ਼ਾਮ 4.30 ਵਜੇ ਅੰਮ੍ਰਿਤਸਰ ਪਹੁੰਚੇਗੀ। ਦੋਵਾਂ ਦਿਸ਼ਾਵਾਂ ਵਿਚ ਇਹ ਟਰੇਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਸਮੇਤ ਅਹਿਮ ਰੇਲਵੇ ਸਟੇਸ਼ਨਾਂ ’ਤੇ ਰੁਕੇਗੀ।

Good News For Those Going To Ayodhya Special Train Will Run From Tomorrow

local advertisement banners
Comments


Recommended News
Popular Posts
Just Now