January 26, 2026
Punjabਗਣਤੰਤਰ ਦਿਵਸ ਦੇ ਮੌਕੇ 'ਤੇ CM ਮਾਨ ਅੱਜ ਹੁਸ਼ਿਆਰਪੁਰ 'ਚ ਲਹਿਰਾਉਣਗੇ ਤਿਰੰਗਾ
Live Punjabi TV Bureau
ਫਾਜ਼ਿਲਕਾ/ਹੁਸ਼ਿਆਰਪੁਰ, 26 ਜਨਵਰੀ 2026: ਅੱਜ ਦੇਸ਼ ਭਰ ਵਿੱਚ ਗਣਤੰਤਰ ਦਿਵਸ ਦੀ ਧੂਮ ਹੈ। ਪੰਜਾਬ ਦਾ ਰਾਜ ਪੱਧਰੀ ਸਮਾਗਮ ਇਸ ਵਾਰ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿੱਚ ਰੱਖਿਆ ਗਿਆ ਹੈ, ਜਿੱਥੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਤਿਰੰਗਾ ਲਹਿਰਾਇਆ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਵਿੱਚ ਕੌਮੀ ਝੰਡਾ ਲਹਿਰਾ ਕੇ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ। ਇਸ ਵਾਰ ਦਿੱਲੀ ਦੇ ਕਰਤੱਵ ਪੱਥ 'ਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਪੰਜਾਬ ਦੀ ਝਾਂਕੀ ਵੀ ਖਿੱਚ ਦਾ ਕੇਂਦਰ ਰਹੀ।
ਪੰਜਾਬ ਦੀਆਂ ਇਨ੍ਹਾਂ ਸ਼ਖਸੀਅਤਾਂ ਨੂੰ 'ਪਦਮ ਸ਼੍ਰੀ'
ਇਸ ਖਾਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਦੀਆਂ 4 ਨਾਮੀ ਹਸਤੀਆਂ ਨੂੰ 'ਪਦਮ ਸ਼੍ਰੀ' ਨਾਲ ਨਿਵਾਜਿਆ ਗਿਆ ਹੈ:
ਹਰਮਨਪ੍ਰੀਤ ਕੌਰ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ, ਜਿਨ੍ਹਾਂ ਨੇ ਖੇਡਾਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ।
ਇੰਦਰਜੀਤ ਸਿੰਘ ਸਿੱਧੂ: 88 ਸਾਲਾ ਸਾਬਕਾ ਡੀਆਈਜੀ, ਜੋ ਚੰਡੀਗੜ੍ਹ ਦੀਆਂ ਸੜਕਾਂ ਨੂੰ ਖੁਦ ਸਾਫ਼ ਕਰਕੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰ ਰਹੇ ਹਨ।
ਸੰਤ ਨਿਰੰਜਨ ਦਾਸ: ਡੇਰਾ ਸੱਚਖੰਡ ਬੱਲਾਂ ਦੇ ਮੁਖੀ, ਜਿਨ੍ਹਾਂ ਨੂੰ ਧਾਰਮਿਕ ਅਤੇ ਅਧਿਆਤਮਿਕ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।
ਕੋਚ ਬਲਦੇਵ ਸਿੰਘ: ਮੋਗਾ ਵਿੱਚ ਹਾਕੀ ਅਕੈਡਮੀ ਚਲਾਉਣ ਵਾਲੇ ਪ੍ਰਸਿੱਧ ਕੋਚ, ਜਿਨ੍ਹਾਂ ਨੇ ਰਾਣੀ ਰਾਮਪਾਲ ਵਰਗੇ ਸਟਾਰ ਖਿਡਾਰੀ ਦੇਸ਼ ਨੂੰ ਦਿੱਤੇ।
ਪੁਲਿਸ ਅਧਿਕਾਰੀਆਂ ਦਾ ਵੀ ਹੋਇਆ ਸਨਮਾਨ
ਸਮਾਗਮ ਦੌਰਾਨ 24 ਪੁਲਿਸ ਮੁਲਾਜ਼ਮਾਂ ਨੂੰ 'ਮੁੱਖ ਮੰਤਰੀ ਰੱਖਿਅਕ ਮੈਡਲ' ਅਤੇ ਵਿਸ਼ੇਸ਼ ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ਦੇ ਆਈਜੀ ਪੁਸ਼ਪੇਂਦਰ ਕੁਮਾਰ ਅਤੇ ਇੰਸਪੈਕਟਰ ਜਸਬੀਰ ਸਿੰਘ ਨੂੰ 'ਰਾਸ਼ਟਰਪਤੀ ਮੈਡਲ' ਮਿਲਿਆ ਹੈ।
CM Mann Will Hoist The Tricolor In Hoshiarpur Today On The Occasion Of Republic Day