January 24, 2026
PunjabPunjab Power Cut : ਅੱਜ 7 ਘੰਟੇ ਬੰਦ ਰਹੇਗੀ ਬਿਜਲੀ; ਜਾਣੋ ਕਿਹੜੇ ਇਲਾਕਿਆਂ 'ਚ ਲੱਗੇਗਾ ਕੱਟ
Live Punjabi TV Bureau
ਬੰਗਾ, 24 ਜਨਵਰੀ 2026: ਬੰਗਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਅੱਜ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹਿਣ ਵਾਲੀ ਹੈ। ਪਾਵਰਕਾਮ ਬੰਗਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਇੱਕ ਪੱਤਰ ਜਾਰੀ ਕਰਦਿਆਂ ਦੱਸਿਆ ਕਿ 220 ਕੇ.ਵੀ. ਸਬ-ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਯੂ.ਪੀ.ਐਸ. ਨੰਬਰ 2 ਗੋਸਲਾ ਫੀਡਰ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ। ਇਸ ਕਾਰਨ ਅੱਜ, 24 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਮੁਕੰਮਲ ਤੌਰ 'ਤੇ ਬੰਦ ਰਹੇਗੀ।
ਇਹ ਇਲਾਕੇ ਰਹਿਣਗੇ ਪ੍ਰਭਾਵਿਤ
ਬਿਜਲੀ ਕੱਟ ਦੌਰਾਨ ਪਿੰਡ ਪੂਨੀਆਂ, ਅੰਬੇਡਕਰ ਨਗਰ, ਦੋਸਾਂਝ ਖੁਰਦ, ਭੂਖੜੀ, ਨਾਗਰਾ, ਸੋਤਰਾ, ਭਰੋ ਮਜ਼ਾਰਾ, ਗੋਸਲਾ, ਚੱਕ ਕਲਾਲ, ਮੱਲੂਪੋਤਾ ਅਤੇ ਏ.ਐਸ. ਫਰੋਜ਼ਨ ਫੂਡ ਵਰਗੇ ਖੇਤਰਾਂ ਦੀ ਸਪਲਾਈ ਬੰਦ ਰਹੇਗੀ। ਪਾਵਰਕਾਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜ਼ਰੂਰੀ ਕੰਮ ਇਸ ਸਮੇਂ ਅਨੁਸਾਰ ਪਹਿਲਾਂ ਹੀ ਨਿਪਟਾ ਲੈਣ।
Punjab Power Cut Electricity Will Be Off For 7 Hours Today Know In Which Areas The Cut Will Be Implemented