ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਮੰਗੀ ਮਾਫੀ, ਦੁਕਾਨਦਾਰ ਨਾਲ ਕੀਤੀ ਸੀ ਕੁੱਟਮਾਰ    Punjab : ਪਾਸਪੋਰਟ ਬਣਵਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ; 25 ਫਰਵਰੀ ਨੂੰ ਲੱਗੇਗੀ 'ਪਾਸਪੋਰਟ ਅਦਾਲਤ'    Punjab Power Cut Alert : ਅੱਜ ਬਿਜਲੀ ਰਹੇਗੀ ਗੁੱਲ; ਮੁਰੰਮਤ ਦੇ ਚੱਲਦਿਆਂ ਲੱਗਣਗੇ ਲੰਬੇ ਕੱਟ    Earthquake News : ਭੂਚਾਲ ਦੇ ਜ਼ੋਰਦਾਰ ਝਟਕੇ: 5.9 ਰਹੀ ਤੀਬਰਤਾ    ਅੰਮ੍ਰਿਤਸਰ: 30 ਲੱਖ ਦੀ ਫਿਰੌਤੀ ਮੰਗਣ ਦੇ ਇਲਜ਼ਾਮ 'ਚ ਯੂਥ ਕਾਂਗਰਸ ਦਾ ਆਗੂ ਗ੍ਰਿਫ਼ਤਾਰ    ਮੋਹਾਲੀ: 1 ਲੱਖ ਰੁਪਏ ਰਿਸ਼ਵਤ ਲੈਂਦਾ ਫਾਇਰ ਅਫਸਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, NOC ਦੇ ਨਾਂ 'ਤੇ ਮੰਗੇ ਸੀ ਪੈਸੇ    ਪੰਜਾਬ ਤੇ ਚੰਡੀਗੜ੍ਹ 'ਚ ਗਰਮੀ ਨੇ ਦਿੱਤੀ ਦਸਤਕ: ਫਰਵਰੀ 'ਚ 97% ਘੱਟ ਪਿਆ ਮੀਂਹ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (21 ਫ਼ਰਵਰੀ 2026)    ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ, ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਛੱਡੇ ਅੱਥਰੂ ਗੈਸ ਦੇ ਗੋਲੇ    ਬਰਨਾਲਾ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਰੁਕੇਗੀ 'ਵੰਦੇ ਭਾਰਤ ਐਕਸਪ੍ਰੈੱਸ'; ਰਵਨੀਤ ਬਿੱਟੂ ਨੇ ਸਾਂਝਾ ਕੀਤਾ ਸਮਾਂ ਸਾਰਣੀ   
ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਮੰਗੀ ਮਾਫੀ, ਦੁਕਾਨਦਾਰ ਨਾਲ ਕੀਤੀ ਸੀ ਕੁੱਟਮਾਰ
February 22, 2026
Geeta-zaildar-apologizes

ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਮੰਗੀ ਮਾਫੀ, ਦੁਕਾਨਦਾਰ ਨਾਲ ਕੀਤੀ ਸੀ ਕੁੱਟਮਾਰ


ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਐਤਵਾਰ ਦੁਕਾਨਦਾਰ ਨਿਸ਼ਾਨ ਬੱਤਰਾ ਤੋਂ ਮਾਫੀ ਮੰਗ ਲਈ ਹੈ। ਦੱਸ ਦਈਏ ਕਿ ਸ਼ਨੀਵਾਰ ਫਗਵਾੜਾ ਦੇ ਇੱਕ ਦੁਕਾਨਦਾਰ ਵੱਲੋਂ ਉਸਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਸਨ। ਦੁਕਾਨਦਾਰ ਵੱਲੋਂ ਇਲਜ਼ਾਮ ਲਾਏ ਸਨ ਕਿ ਗੀਤਾ ਜੈਲਦਾਰ ਵੱਲੋਂ ਉਸਦੀ ਦੁਕਾਨ'ਚ ਦਾਖਲ ਹੋ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ। ਮਾਮਲੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਪਿੱਛੋਂ ਫਗਵਾੜਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਸੀ।

ਉਪਰੰਤ, ਐਤਵਾਰ ਨੂੰ ਦੁਕਾਨਦਾਰ ਪੰਜਾਬੀ ਗਾਇਕ ਨਛੱਤਰ ਗਿੱਲ ਅਤੇ ਗੀਤਾ ਜੈਲਦਾਰ, ਦੁਕਾਨਦਾਰ ਨਿਸ਼ਾਨ ਬੱਤਰਾ ਦੀ ਦੁਕਾਨ'ਤੇ ਪਹੁੰਚੇ। ਗੀਤਾ ਜੈਲਦਾਰ ਨੇ ਇਸ ਮੌਕੇ ਦੁਕਾਨਦਾਰ ਨਾਲ ਪਹਿਲਾਂ ਹਲੀਮੀ ਨਾਲ ਗੱਲਬਾਤ ਕੀਤੀ ਅਤੇ ਫਿਰ ਉਨ੍ਹਾਂ ਦੇ ਪਿਤਾ ਤੋਂ ਖੁਦ ਤੇ ਉਸਦੇ ਬਾਉਂਸਰਾਂ ਨੇ ਮਾਫੀ ਮੰਗੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਆਪਸੀ ਵਿਵਾਦ ਸੁਲਝ ਗਿਆ ਹੈ।

ਦੁਕਾਨਦਾਰ ਨਿਸ਼ਾਨ ਬੱਤਰਾ ਨੇ ਕਿਹਾ ਕਿ ਗਾਇਕ ਨੇ ਅੱਜ ਮਾਫੀ ਮੰਗ ਲਈ ਹੈ, ਜਿਸ ਪਿੱਛੋਂ ਹੁਣ ਉਹ ਆਪਣੀ ਦਿੱਤੀ ਹੋਈ ਸ਼ਿਕਾਇਤ ਵਾਪਸ ਲੈ ਲੈਣਗੇ।

ਕਿਉਂ ਹੋਇਆ ਸੀ ਵਿਵਾਦ?

ਜਾਣਕਾਰੀ ਅਨੁਸਾਰ, ਇਹ ਸਾਰਾ ਵਿਵਾਦ ਕੁੜਤੇ ਪਜਾਮੇ ਦੇ ਕੱਪੜੇ ਨੂੰ ਲੈ ਕੇ ਹੋਇਆ ਸੀ, ਪਰ ਦੁਕਾਨ ਅੰਦਰ ਵੜ ਕੇ ਬਦਮਾਸ਼ੀ ਕਰਨਾ ਕਿੰਨਾ ਕੂ ਜਾਇਜ਼ ਹੈ? ਇਸ ਨੂੰ ਲੈ ਕੇ ਆਸ-ਪਾਸ ਦੇ ਦੁਕਾਨਦਾਰਾਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਸੀ।

Geeta zaildar apologizes

local advertisement banners
Comments


Recommended News
Popular Posts
Just Now