March 19, 2026
PunjabPunjab : ਅੱਜ ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ ਬਿਜਲੀ; ਮੁਰੰਮਤ ਕਾਰਨ ਪਾਵਰਕੌਮ ਨੇ ਲਿਆ ਫੈਸਲਾ
ਹੋਸ਼ਿਆਰਪੁਰ/ਤਲਵਾੜਾ: ਜ਼ਿਲ੍ਹਾ ਹੋਸ਼ਿਆਰਪੁਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਜ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਵਾਲੀ ਹੈ। ਪਾਵਰਕੌਮ ਦੇ ਵੱਖ-ਵੱਖ ਸਬ-ਡਵੀਜ਼ਨਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ, 19 ਮਾਰਚ ਨੂੰ ਕਈ ਫੀਡਰਾਂ ਦਾ ਕੰਮ ਚੱਲੇਗਾ।
ਪ੍ਰਭਾਵਿਤ ਇਲਾਕੇ ਤੇ ਸਮਾਂ:
ਨਸਰਾਲਾ ਸਬ-ਸਟੇਸ਼ਨ (ਸਵੇਰੇ 10 ਤੋਂ ਦੁਪਹਿਰ 3 ਵਜੇ): ਜਲੰਧਰ ਰੋਡ, ਬਾਲਾ ਜੀ ਅਤੇ ਆਨੰਦ ਫੀਡਰ ਅਧੀਨ ਆਉਂਦੇ ਖੇਤਰ।
ਫੋਕਲ ਪੁਆਇੰਟ ਸਬ-ਸਟੇਸ਼ਨ (ਸਵੇਰੇ 10 ਤੋਂ ਸ਼ਾਮ 4 ਵਜੇ): ਸਿਵਲ ਹਸਪਤਾਲ, ਦੀਪ ਨਗਰ, ਮਾਊਂਟ ਐਵੇਨਿਊ, ਵਿਜੇ ਨਗਰ, ਸਰੂਪ ਨਗਰ, ਰਮਨੀਤ ਐਨਕਲੇਵ, ਫਤਿਹਗੜ੍ਹ ਅਤੇ ਸੁੰਦਰ ਨਗਰ ਸਕੀਮ ਨੰ. 2।
ਕੇਸ਼ੋ ਮੰਦਰ ਫੀਡਰ (ਸਵੇਰੇ 10 ਤੋਂ ਸ਼ਾਮ 4 ਵਜੇ): ਬਹਾਦਰਪੁਰ, ਪ੍ਰਹਿਲਾਦ ਨਗਰ, ਕਮੇਟੀ ਬਾਜ਼ਾਰ, ਧੋਬੀ ਘਾਟ ਰੋਡ, ਨਵੀਂ ਆਬਾਦੀ ਅਤੇ ਮਾਲ ਰੋਡ।
ਤਲਵਾੜਾ ਤੇ ਸਾਂਢਪੁਰ (ਸਵੇਰੇ 10 ਤੋਂ ਸ਼ਾਮ 4 ਵਜੇ): ਨਠੋਲੀ, ਸਾਂਢਪੁਰ, ਇੰਦਰਾ ਕਲੋਨੀ, ਡੈਮ ਰੋਡ, ਹਲੇੜ ਅਤੇ ਧਾਰ ਪਿੰਡ।
ਨੂਰਪੁਰਬੇਦੀ (ਸਵੇਰੇ 10 ਤੋਂ ਸ਼ਾਮ 4 ਵਜੇ): ਝਾਂਗੜੀਆਂ, ਕਰੂਰਾ ਅਤੇ ਸਾਖਪੁਰ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਪਾਵਰਕੌਮ ਦੀ ਬੇਨਤੀ
ਇੰਜੀਨੀਅਰਾਂ ਅਨੁਸਾਰ ਕੰਮ ਦੇ ਆਧਾਰ 'ਤੇ ਬਿਜਲੀ ਬੰਦ ਰਹਿਣ ਦਾ ਸਮਾਂ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਜਲੀ ਵਿਭਾਗ ਨਾਲ ਸਹਿਯੋਗ ਕਰਨ।
Punjab Electricity Will Be Cut Off For 6 Hours In These Areas Today Powercom Took The Decision Due To Repairs