“ਚੋਣਾਂ ‘ਚ ਤਪਿਆ ਮਾਹੌਲ, ਅਮਿਤ ਸ਼ਾਹ ਨੇ ਮਮਤਾ ਨੂੰ ਲਲਕਾਰਿਆ”    “ਗੁਰੂ ਘਰ ਵਿੱਚ ਤਣਾਅ: ਸੰਗਤ ਦੇ ਸਾਹਮਣੇ ਹੋਈ ਹਿੰਸਾ”    “ਅਮਰੀਕਾ ਦਾ ਵੱਡਾ ਫੈਸਲਾ: ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਰੋਕ”    “ਅਮਰੀਕਾ ਦਾ ਵੱਡਾ ਫੈਸਲਾ: ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਰੋਕ”    ਗੋਲਡ ਲੋਨ ਸਕੈਮ ਬੇਨਕਾਬ, ਨਕਲੀ ਸੋਨਾ ਰੱਖ ਲਿਆ 23 ਕਰੋੜ    ਚੰਡੀਗੜ੍ਹ ਵਿਚ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਧਮਾਕਾ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ    ਚੰਡੀਗੜ੍ਹ ਵਿਚ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਧਮਾਕਾ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ    ਸਾਬਕਾ ਮੰਤਰੀ ਲਾਲਜੀਤ ਭੁੱਲਰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ    ਸਾਬਕਾ ਮੰਤਰੀ ਲਾਲਜੀਤ ਭੁੱਲਰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ    ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, ਫੂਲਕਾ ਦੀ ਨਵੀਂ ਸਿਆਸੀ ਪਾਰੀ, ਸੀਐਮ ਮਾਨ ਬੋਲੇ-'ਗੁੱਡਲੱਕ'   
“ਗੁਰੂ ਘਰ ਵਿੱਚ ਤਣਾਅ: ਸੰਗਤ ਦੇ ਸਾਹਮਣੇ ਹੋਈ ਹਿੰਸਾ”
April 2, 2026
Dispute-Gurudwara-Sri

“ਗੁਰੂ ਘਰ ਵਿੱਚ ਤਣਾਅ: ਸੰਗਤ ਦੇ ਸਾਹਮਣੇ ਹੋਈ ਹਿੰਸਾ”



ਕੈਨੇਡਾ ਦੇ ਸਰੀ ਵਿਚ ਗੁਰੂ ਨਾਨਕ ਸਿੱਖ ਗੁਰਦੁਆਰੇ ਵਿੱਚ ਕਮੇਟੀ ਦੇ ਕੰਟਰੋਲ ਨੂੰ ਲੈ ਕੇ ਹਿੰਸਕ ਝੜਪ ਹੋ ਗਈ। ਗਰਮਖਿਆਲੀਆਂ ਸਮਰਥਕਾਂ ਨੇ ਬਜ਼ੁਰਗਾਂ ਦੇ ਦੁਆਰਾ ਚਲਾਈ ਜਾ ਰਹੀ ਕਮੇਟੀ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਨਤੀਜੇ ਵਜੋਂ ਧੱਕਾ-ਮੁੱਕੀ ਅਤੇ ਲੜਾਈ ਹੋਈ। ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਪੁਲਿਸ ਮੌਕੇ ‘ਤੇ ਪਹੁੰਚੀ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਗੁਰਦੁਆਰੇ ਦੇ ਹਾਲ ਵਿੱਚ ਭੀੜ ਅਤੇ ਹਿੰਸਾ ਦਿਖਾਈ ਦੇ ਰਹੀ ਹੈ। ਇਹ ਵੀਡੀਓ30 ਮਾਰਚ ਦਾ ਦੱਸਿਆ ਜਾ ਰਿਹਾ ਹੈ। ਦਰਅਸਲ, 30 ਮਾਰਚ ਨੂੰ ਗੁਰਦੁਆਰੇ ਵਿੱਚ ਬਜ਼ੁਰਗ ਕਮੇਟੀ ਦੇ ਮੈਂਬਰਾਂ ਵਿਚਕਾਰ ਇੱਕ ਮੀਟਿੰਗ ਚੱਲ ਰਹੀ ਸੀ। ਇਸ ਦੌਰਾਨ ਕੁਝ ਲੋਕਾਂ ਨੇ ਬੈਨਰ ਲਗਾ ਕੇ ਕਮੇਟੀ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਸੰਗਤ ਨੇ ਵਿਰੋਧ ਕੀਤਾ ਤਾਂ ਸਥਿਤੀ ਵਿਗੜ ਗਈ। ਲੋਕਾਂ ਨੇ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ ਅਤੇ ਇਹ ਝੜਪ ਵਿੱਚ ਬਦਲ ਗਿਆ। ਸਥਿਤੀ ਨੂੰ ਵਿਗੜਦੀ ਦੇਖ ਕੇ, ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ। ਪੁਲਿਸ ਦੇ ਦਖਲ ਤੋਂ ਬਾਅਦ ਹੀ ਮਾਮਲਾ ਸ਼ਾਂਤ ਹੋਇਆ। ਇਹ ਗੁਰਦੁਆਰਾ ਗਰਮਖਿਆਲੀ ਸਮਰਥਕ ਹਰਦੀਪ ਸਿੰਘ ਨਿੱਝਰ ਨਾਲ ਜੁੜਿਆ ਮੰਨਿਆ ਜਾਂਦਾ ਹੈ, ਜਿਸ ਦੀ2023 ਵਿੱਚ ਗੁਰੂ ਘਰ ਦੀ ਪਾਰਕਿੰਗ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਹੀ ਕਮੇਟੀ ਦੇ ਕੰਟਰੋਲ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਕੰਟਰੋਲ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋਏ ਹਨ। ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ, ਗਰਮਖਿਆਲੀ ਪੱਖੀ ਗਤੀਵਿਧੀਆਂ ਵਧ ਗਈਆਂ ਹਨ। ਨਤੀਜੇ ਵਜੋਂ, ਸਰੀ ਵਿੱਚ ਰਹਿਣ ਵਾਲੇ ਸਿੱਖਾਂ ਨੇ ਗਰਮਖਿਆਲੀ ਸਮਰਥਕਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ

Dispute Gurudwara Sri

local advertisement banners
Comments


Recommended News
Popular Posts
Just Now