“ਚੋਣਾਂ ‘ਚ ਤਪਿਆ ਮਾਹੌਲ, ਅਮਿਤ ਸ਼ਾਹ ਨੇ ਮਮਤਾ ਨੂੰ ਲਲਕਾਰਿਆ”    “ਗੁਰੂ ਘਰ ਵਿੱਚ ਤਣਾਅ: ਸੰਗਤ ਦੇ ਸਾਹਮਣੇ ਹੋਈ ਹਿੰਸਾ”    “ਅਮਰੀਕਾ ਦਾ ਵੱਡਾ ਫੈਸਲਾ: ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਰੋਕ”    “ਅਮਰੀਕਾ ਦਾ ਵੱਡਾ ਫੈਸਲਾ: ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਰੋਕ”    ਗੋਲਡ ਲੋਨ ਸਕੈਮ ਬੇਨਕਾਬ, ਨਕਲੀ ਸੋਨਾ ਰੱਖ ਲਿਆ 23 ਕਰੋੜ    ਚੰਡੀਗੜ੍ਹ ਵਿਚ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਧਮਾਕਾ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ    ਚੰਡੀਗੜ੍ਹ ਵਿਚ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਧਮਾਕਾ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ    ਸਾਬਕਾ ਮੰਤਰੀ ਲਾਲਜੀਤ ਭੁੱਲਰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ    ਸਾਬਕਾ ਮੰਤਰੀ ਲਾਲਜੀਤ ਭੁੱਲਰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ    ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, ਫੂਲਕਾ ਦੀ ਨਵੀਂ ਸਿਆਸੀ ਪਾਰੀ, ਸੀਐਮ ਮਾਨ ਬੋਲੇ-'ਗੁੱਡਲੱਕ'   
6 ਮਹੀਨੇ ਤੱਕ ਜੰਗ ਲੜਨ ਲਈ ਤਿਆਰ ਇਰਾਨ! ਟਰੰਪ ਨੇ 2-3 ਹਫ਼ਤਿਆਂ ’ਚ ਜੰਗ ਖ਼ਤਮ ਹੋਣ ਦਾ ਕੀਤਾ ਦਾਅਵਾ
April 1, 2026
-war-could-end-in-2-3-weeks

6 ਮਹੀਨੇ ਤੱਕ ਜੰਗ ਲੜਨ ਲਈ ਤਿਆਰ ਇਰਾਨ! ਟਰੰਪ ਨੇ 2-3 ਹਫ਼ਤਿਆਂ ’ਚ ਜੰਗ ਖ਼ਤਮ ਹੋਣ ਦਾ ਕੀਤਾ ਦਾਅਵਾ

6 ਮਹੀਨੇ ਤੱਕ ਜੰਗ ਲੜਨ ਲਈ ਤਿਆਰ ਇਰਾਨ! ਟਰੰਪ ਨੇ2-3 ਹਫ਼ਤਿਆਂ ’ਚ ਜੰਗ ਖ਼ਤਮ ਹੋਣ ਦਾ ਕੀਤਾ ਦਾਅਵਾ

ਇਰਾਨ ਨੇ ਅਮਰੀਕਾ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਸ ਨੇ ਜ਼ਮੀਨੀ ਹਮਲਾ ਕਰਨ ਲਈ ਫ਼ੌਜੀ ਭੇਜਣ ਦੀ ਗ਼ਲਤੀ ਕੀਤੀ, ਤਾਂ ਉਸ ਨੂੰ ਭਾਰੀ ਨੁਕਸਾਨ ਉਠਾਉਣਾ ਪਵੇਗਾ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਦੇਸ਼ ਲੋੜ ਪੈਣ ’ਤੇ6 ਮਹੀਨਿਆਂ ਤੱਕ ਜੰਗ ਜਾਰੀ ਰੱਖਣ ਦੇ ਸਮਰੱਥ ਹੈ ਅਤੇ ਦੇਸ਼ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਖਰਾ ਦਾਅਵਾ ਕਰਦਿਆਂ ਕਿਹਾ ਹੈ ਕਿ ਇਰਾਨ ਨਾਲ ਚੱਲ ਰਹੀ ਇਹ ਜੰਗ ਅਗਲੇ2 ਤੋਂ3 ਹਫ਼ਤਿਆਂ ਵਿੱਚ ਖ਼ਤਮ ਹੋ ਸਕਦੀ ਹੈ। ਟਰੰਪ ਅਨੁਸਾਰ ਅਮਰੀਕਾ ਨੇ ਆਪਣਾ ਟੀਚਾ ਹਾਸਲ ਕਰ ਲਿਆ ਹੈ ਅਤੇ ਇਹ ਆਪਰੇਸ਼ਨ ਹੁਣ ਆਖ਼ਰੀ ਪੜਾਅ ’ਤੇ ਹੈ।

ਆਰਥਿਕਤਾ ਨੂੰ18 ਲੱਖ ਕਰੋੜ ਦਾ ਝਟਕਾ

ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਦੀ ਰਿਪੋਰਟ ਅਨੁਸਾਰ ਇਸ ਜੰਗ ਕਾਰਨ ਮੱਧ ਪੂਰਬ ਦੀ ਆਰਥਿਕਤਾ ਨੂੰ ਲਗਭਗ18 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਰਿਪੋਰਟ ਮੁਤਾਬਕ:

ਖੇਤਰ ਦੀGDP ਵਿੱਚ3.7% ਤੋਂ6% ਤੱਕ ਦੀ ਗਿਰਾਵਟ ਆ ਸਕਦੀ ਹੈ।

ਹੋਰਮੁਜ਼ ਜਲਡਮਰੂ ਰਾਹੀਂ ਜਹਾਜ਼ਾਂ ਦੀ ਆਵਾਜਾਈ70% ਤੱਕ ਘੱਟ ਗਈ ਹੈ।

ਕੱਚੇ ਤੇਲ ਦੀ ਕੀਮਤ120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ।

ਲਗਭਗ16 ਲੱਖ ਤੋਂ36 ਲੱਖ ਨੌਕਰੀਆਂ ’ਤੇ ਖ਼ਤਰਾ ਮੰਡਰਾ ਰਿਹਾ ਹੈ।

war could end in 2 3 weeks

local advertisement banners
Comments


Recommended News
Popular Posts
Just Now