ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦੀ ਪੰਚਾਇਤ ਦਾ ਵੱਡਾ ਫੈਸਲਾ, ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ    ਖੇੜਾ ਬੇਟ ਵਿੱਚ ਦਸਤਾਰ ਕੈਂਪ: ਮਾਪਿਆਂ ਅਤੇ ਬੱਚਿਆਂ ਵੱਲੋਂ ਵੱਡਾ ਉਤਸ਼ਾਹ    ਭਾਜਪਾ ਦਫ਼ਤਰ ‘ਤੇ ਗ੍ਰਨੇਡ ਹਮਲੇ ਦੀ ਸਾਜ਼ਿਸ਼ ਨਾਕਾਮ! ਵਿਦੇਸ਼ ਤੋਂ ਆ ਰਹੇ ਸਨ ਹੁਕਮ    ਹੁਸ਼ਿਆਰਪੁਰ ’ਚ ਵੱਡਾ ਹਾਦਸਾ! ਕ੍ਰਿਕੇਟ ਖੇਡ ਰਹੇ ਬੱਚਿਆਂ ’ਤੇ ਡਿੱਗੀ ਅਸਮਾਨੀ ਬਿਜਲੀ, ਇੱਕ ਦੀ ਮੌਤ    ਨਿਊਜ਼ੀਲੈਂਡ ‘ਚ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ, ਲੁਧਿਆਣਾ ਦੇ ਗੁਰਜੀਤ ਸਿੰਘ ਦਾ ਕੀਤਾ ਸੀ ਕਤਲ    ਸ਼ਸ਼ੀ ਥਰੂਰ ਦੇ ਕਾਫਲੇ ‘ਤੇ ਹਮਲਾ, ਗੰਨਮੈਨ ਤੇ ਡਰਾਈਵਰ ਨਿਸ਼ਾਨੇ ‘ਤੇ    ਅਪ੍ਰੈਲ ਤੋਂ ਲਾਗੂ ਮਾਵਾਂ-ਧੀਆਂ ਸਤਿਕਾਰ ਯੋਜਨਾ, ਸਰਕਾਰ ਦਾ ਵੱਡਾ ਐਲਾਨ    ਅਪ੍ਰੈਲ ਤੋਂ ਲਾਗੂ ਮਾਵਾਂ-ਧੀਆਂ ਸਤਿਕਾਰ ਯੋਜਨਾ, ਸਰਕਾਰ ਦਾ ਵੱਡਾ ਐਲਾਨ    ਪਾਰਟੀ ‘ਚ ਫਿਰ ਦਰਾਰ! ਸੀਨੀਅਰ ਆਗੂ ਨੇ ਛੱਡਿਆ ਸਾਥ    ਭਾਈ ਰਾਜੋਆਣਾ ਵਲੋਂ ਰਹਿਮ ਦੀ ਅਪੀਲ ਵਾਪਸ ਲੈਣ ਸਬੰਧੀ ਲਿਖੀ ਚਿੱਠੀ ਨੂੰ ਲੈ ਕੇ ਜਥੇਦਾਰ ਗੜਗੱਜ ਨੇ ਦਿੱਤਾ ਵੱਡਾ ਸੰਕੇਤ   
ਪੁਲਿਸ ਮੁਲਾਜ਼ਮਾਂ ਲਈ ਖੁਸ਼ਖਬਰੀ: ਖੰਨਾ ‘ਚ ‘ਵ੍ਹੀਕਲੀ ਆਫ’ ਦਾ ਐਲਾਨ
April 3, 2026
Employees-weekly-off

ਪੁਲਿਸ ਮੁਲਾਜ਼ਮਾਂ ਲਈ ਖੁਸ਼ਖਬਰੀ: ਖੰਨਾ ‘ਚ ‘ਵ੍ਹੀਕਲੀ ਆਫ’ ਦਾ ਐਲਾਨ




ਖੰਨਾ ਵਿਚ ਪੁਲਿਸ ਮੁਲਾਜ਼ਮਾਂ ਲਈ ਰਾਹਤ ਭਰੀ ਖਬਰ ਹੈ। ਜ਼ਿਲ੍ਹਾ ਪੁਲਿਸ ਨੇ ਮੁਲਾਜ਼ਮਾਂ ਲਈ ਹਫਤੇ ਵਿਚ ਇਕ ਦਿਨ ਦੀ ਛੁੱਟੀ (ਵ੍ਹੀਕਲੀ ਆਫ) ਦੀ ਨੀਤੀ ਲਾਗੂ ਕਰ ਦਿੱਤੀ ਹੈ। ਸਟਾਫ ਦੀ ਕਮੀ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਐੱਸਐੱਸਪੀ ਦਰਪਣ ਆਹਲੂਵਾਲੀਆ ਨੇ ਪੁਲਿਸ ਬਲ ਦੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਸੁਧਾਰਨ ਲਈ ਇਹ ਕਦਮ ਚੁੱਕਿਆ ਹੈ।

SSP ਦਰਪਣ ਆਹਲੂਵਾਲੀਆ ਨੇ ਪੁਲਿਸ ਅਧਿਨਿਯਮ1861 ਦੀ ਧਾਰਾ22 ਦੀਆਂ ਵਿਵਸਥਾਵਾਂ ਤਹਿਤ ਇਹ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਸਾਰੇ8 ਪੁਲਿਸ ਸਟੇਸ਼ਨਾਂ ਦੇSHO’s ਲਈ ਹਫਤਾਵਾਰੀ ਰੋਸਟਰ ਵੀ ਜਾਰੀ ਕੀਤਾ ਗਿਆ ਹੈ। ਸਾਰੇ ਥਾਣਾ ਇੰਚਾਰਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਵੀ ਇਸੇ ਤਰ੍ਹਾਂ ਦਾ ਰੋਸਟਰ ਤਿਆਰ ਕਰਨ ਤਾਂ ਕਿ ਪੁਲਿਸਿੰਗ ਦੇ ਕੰਮ ਵਿਚ ਰੁਕਾਵਟ ਨਾ ਆਏ। ਇਹ ਹਫਤਾਵਾਰੀ ਛੁੱਟੀ ‘leave’ ਨਹੀਂ ਮੰਨੀ ਜਾਵੇਗੀ।

ਮੁਲਾਜ਼ਮ ਆਪਣੀ ਤਾਇਨਾਤੀ ਵਾਲੀ ਥਾਂ ‘ਤੇ ਹੀ ਰਹਿਣਗੇ ਤੇ ਕਿਸੇ ਵੀ ਐਮਰਜੈਂਸੀ ਵਿਚ ਉਨ੍ਹਾਂ ਨੂੰ ਵਾਪਸ ਡਿਊਟੀ ‘ਤੇ ਬੁਲਾਇਆ ਜਾ ਸਕੇਗਾ। ਖੰਨਾ ਵਿਚ ਫਿਲਹਾਲ ਲਗਭਗ700 ਪੁਲਿਸ ਮੁਲਾਜ਼ਮ ਤਾਇਨਾਤ ਹਨ।ਦੂਜੇ ਪਾਸੇ ਥਾਣਿਆਂ ਵਿਚ200 ਪੁਲਿਸ ਮੁਲਾਜ਼ਮ ਹਨ। ਐੱਸਐੱਸਪੀ ਨੇ ਸਵੀਕਾਰ ਕੀਤਾ ਕਿ ਘੱਟ ਤਾਇਨਾਤੀ ਦੇ ਨਾਲ ਡਿਊਟੀ ਮੈਨੇਜ ਕਰਨਾ ਇਕ ਚੁਣੌਤੀ ਹੈ ਪਰ ਫਿਰ ਵੀ ਫੋਰਸ ਦੀ ਭਲਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਡਿਊਟੀ ਕਰਨ ਨਾਲ ਪੁਲਿਸ ਮੁਲਾਜ਼ਮ ਆਪਣੀ ਸਿਹਤ ਤੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦੇ। ਇਸ ਨਾਲ ਅਨੁਸ਼ਾਸਨਹੀਣਤਾ ਤੇ ਜਨਤਾ ਨਾਲ ਵਿਵਹਾਰ ਵਿਚ ਚਿੜਚਿੜਾਪਣ ਆਉਣ ਦੀ ਸੰਭਾਵਨਾ ਰਹਿੰਦੀ ਹੈ। ਹੁਕਮ ਮੁਤਾਬਕ ਜਿਸ ਦਿਨSHO ਹਫਤਾਵਾਰੀ ਛੁੱਟੀ ‘ਤੇ ਹੋਣਗੇ, ਉਸ ਦਿਨ ਐਡੀਸ਼ਨਲSHO ਕੰਮ ਸੰਭਾਲਣਗੇ। ਇਸ ਨਾਲ ਪ੍ਰਸ਼ਾਸਨਿਕ ਤੇ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਬਿਨਾਂ ਕਿਸੇ ਰੁਕਾਵਟ ਦੇ ਚੱਲੇਗੀ।

Employees weekly off

local advertisement banners
Comments


Recommended News
Popular Posts
Just Now