ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦੀ ਪੰਚਾਇਤ ਦਾ ਵੱਡਾ ਫੈਸਲਾ, ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ    ਖੇੜਾ ਬੇਟ ਵਿੱਚ ਦਸਤਾਰ ਕੈਂਪ: ਮਾਪਿਆਂ ਅਤੇ ਬੱਚਿਆਂ ਵੱਲੋਂ ਵੱਡਾ ਉਤਸ਼ਾਹ    ਭਾਜਪਾ ਦਫ਼ਤਰ ‘ਤੇ ਗ੍ਰਨੇਡ ਹਮਲੇ ਦੀ ਸਾਜ਼ਿਸ਼ ਨਾਕਾਮ! ਵਿਦੇਸ਼ ਤੋਂ ਆ ਰਹੇ ਸਨ ਹੁਕਮ    ਹੁਸ਼ਿਆਰਪੁਰ ’ਚ ਵੱਡਾ ਹਾਦਸਾ! ਕ੍ਰਿਕੇਟ ਖੇਡ ਰਹੇ ਬੱਚਿਆਂ ’ਤੇ ਡਿੱਗੀ ਅਸਮਾਨੀ ਬਿਜਲੀ, ਇੱਕ ਦੀ ਮੌਤ    ਨਿਊਜ਼ੀਲੈਂਡ ‘ਚ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ, ਲੁਧਿਆਣਾ ਦੇ ਗੁਰਜੀਤ ਸਿੰਘ ਦਾ ਕੀਤਾ ਸੀ ਕਤਲ    ਸ਼ਸ਼ੀ ਥਰੂਰ ਦੇ ਕਾਫਲੇ ‘ਤੇ ਹਮਲਾ, ਗੰਨਮੈਨ ਤੇ ਡਰਾਈਵਰ ਨਿਸ਼ਾਨੇ ‘ਤੇ    ਅਪ੍ਰੈਲ ਤੋਂ ਲਾਗੂ ਮਾਵਾਂ-ਧੀਆਂ ਸਤਿਕਾਰ ਯੋਜਨਾ, ਸਰਕਾਰ ਦਾ ਵੱਡਾ ਐਲਾਨ    ਅਪ੍ਰੈਲ ਤੋਂ ਲਾਗੂ ਮਾਵਾਂ-ਧੀਆਂ ਸਤਿਕਾਰ ਯੋਜਨਾ, ਸਰਕਾਰ ਦਾ ਵੱਡਾ ਐਲਾਨ    ਪਾਰਟੀ ‘ਚ ਫਿਰ ਦਰਾਰ! ਸੀਨੀਅਰ ਆਗੂ ਨੇ ਛੱਡਿਆ ਸਾਥ    ਭਾਈ ਰਾਜੋਆਣਾ ਵਲੋਂ ਰਹਿਮ ਦੀ ਅਪੀਲ ਵਾਪਸ ਲੈਣ ਸਬੰਧੀ ਲਿਖੀ ਚਿੱਠੀ ਨੂੰ ਲੈ ਕੇ ਜਥੇਦਾਰ ਗੜਗੱਜ ਨੇ ਦਿੱਤਾ ਵੱਡਾ ਸੰਕੇਤ   
ਹੁਸ਼ਿਆਰਪੁਰ ’ਚ ਵੱਡਾ ਹਾਦਸਾ! ਕ੍ਰਿਕੇਟ ਖੇਡ ਰਹੇ ਬੱਚਿਆਂ ’ਤੇ ਡਿੱਗੀ ਅਸਮਾਨੀ ਬਿਜਲੀ, ਇੱਕ ਦੀ ਮੌਤ
April 4, 2026
Student-killed-by-lightning-stri

ਹੁਸ਼ਿਆਰਪੁਰ ’ਚ ਵੱਡਾ ਹਾਦਸਾ! ਕ੍ਰਿਕੇਟ ਖੇਡ ਰਹੇ ਬੱਚਿਆਂ ’ਤੇ ਡਿੱਗੀ ਅਸਮਾਨੀ ਬਿਜਲੀ, ਇੱਕ ਦੀ ਮੌਤ


ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਬਕਾਪੁਰ ਗੁਰੂ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਇੱਥੇ ਕ੍ਰਿਕੇਟ ਟੂਰਨਾਮੈਂਟ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ16 ਸਾਲਾ ਨੌਜਵਾਨ ਤਰੁਣਦੀਪ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਿੰਡ ਰਸੂਲਪੁਰ ਦਾ ਰਹਿਣ ਵਾਲਾ ਸੀ ਅਤੇ ਹਾਲ ਹੀ ਵਿੱਚ ਉਸ ਨੇ10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ।

ਚਸ਼ਮਦੀਦਾਂ ਅਨੁਸਾਰ ਦੁਪਹਿਰ ਵੇਲੇ ਜਦੋਂ11 ਬੱਚੇ ਗਰਾਊਂਡ ਵਿੱਚ ਮੈਚ ਖੇਡ ਰਹੇ ਸਨ, ਤਾਂ ਅਚਾਨਕ ਮੌਸਮ ਖ਼ਰਾਬ ਹੋ ਗਿਆ। ਤਰੁਣਦੀਪ ਸਿੰਘ ਉਸ ਸਮੇਂ ਗੇਂਦਬਾਜ਼ੀ (Bowling) ਕਰਨ ਦੀ ਤਿਆਰੀ ਕਰ ਰਿਹਾ ਸੀ, ਜਦੋਂ ਅਸਮਾਨੀ ਬਿਜਲੀ ਸਿੱਧੀ ਮੈਦਾਨ ’ਤੇ ਆ ਡਿੱਗੀ।

ਬਿਜਲੀ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਸਾਰੇ ਬੱਚੇ ਜ਼ਮੀਨ ’ਤੇ ਡਿੱਗ ਪਏ। ਤਰੁਣਦੀਪ ਅਤੇ ਅੰਸ਼ਪ੍ਰੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਰੁਣਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਅੰਸ਼ਪ੍ਰੀਤ ਦਾ ਇਲਾਜ ਅਜੇ ਜਾਰੀ ਹੈ।

ਤਰੁਣਦੀਪ ਦੇ ਪਿਤਾ ਓਂਕਾਰ ਸਿੰਘ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਘਰੋਂ ਵਾਲ ਕਟਵਾ ਕੇ ਆਇਆ ਸੀ ਅਤੇ ਆਪਣੀ ਮਾਂ ਦੇ ਹੱਥੋਂ ਦੁੱਧ-ਰੋਟੀ ਖਾ ਕੇ ਖੇਡਣ ਗਿਆ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਉਸ ਦਾ ਆਖ਼ਰੀ ਖਾਣਾ ਹੋਵੇਗਾ। ਤਰੁਣਦੀਪ ਦੀ ਮਾਂ, ਜੋ ਕਿ ਪੰਚਾਇਤ ਮੈਂਬਰ ਹੈ, ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਪਿੰਡ ਵਿੱਚ ਇਸ ਹੋਣਹਾਰ ਬੱਚੇ ਦੀ ਮੌਤ ਕਾਰਨ ਸੋਗ ਦੀ ਲਹਿਰ ਦੌੜ ਗਈ ਹੈ।

Student killed by lightning strike

local advertisement banners
Comments


Recommended News
Popular Posts
Just Now