ਨਵਾਂਸ਼ਹਿਰ ਦੇ ਢੋਲੀ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ
April 7, 2026
ਨਵਾਂਸ਼ਹਿਰ ਦੇ ਢੋਲੀ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ
ਕਿਸਮਤ ਦੇ ਦਰਵਾਜ਼ੇ ਜਦੋਂ ਖੁੱਲ੍ਹਦੇ ਹਨ ਤਾਂ ਪਤਾ ਨਹੀਂ ਲੱਗਦਾ ਅਤੇ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਇਸੇ ਤਰ੍ਹਾਂ ਹੀ ਹੋਇਆ ਨਵਾਂਸ਼ਹਿਰ ਦੇ ਬਲਾਕ ਔੜ ਦੇ ਪਿੰਡ ਉੜਾਪੜ ਦੇ ਰਹਿਣ ਵਾਲੇ ਗੁਰਚਰਨ ਸਿੰਘ ਨਾਲ। ਉਸਦੀ ਕਿਸਮਤ ਉਸ ਸਮੇਂ ਜਾਗੀ, ਜਦੋਂ ਉਸ ਨੇ ਆਪਣੇ ਬੇਟੇ ਮਾਨ ਸਿੰਘ ਦੇ ਨਾਂ ਉਤੇ ਲੁਧਿਆਣੇ ਵਿਚ ਲਾਟਰੀ ਪਾਈ ਅਤੇ ਉਸ ਲਾਟਰੀ ਦਾ ਡੇਢ ਕਰੋੜ ਦਾ ਇਨਾਮ ਨਿਕਲਿਆ। ਇਨਾਮ ਨਿਕਲਣ ਦਾ ਪਤਾ ਲੱਗਦਿਆਂ ਹੀ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਪਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਗੁਰਚਰਨ ਸਿੰਘ ਭਗਵਤੀ ਜਾਗਰਣਾਂ ਉਤੇ ਢੋਲ ਵਜਾਉਣ ਦਾ ਕੰਮ ਕਰਦਾ ਹੈ ਅਤੇ ਉਹ ਲਗਾਤਾਰ40 ਸਾਲ ਤੋਂ ਲਾਟਰੀਆਂ ਪਾ ਰਿਹਾ ਸੀ। ਉਸ ਨੂੰ ਲਾਟਰੀ ਨਿਕਲਣ ਉਤੇ ਪਰਿਵਾਰਿਕ ਮੈਂਬਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਉਸ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਪੁੱਤਰ ਦੇ ਨਾਂ ਉਤੇ ਲਾਟਰੀ ਪਾਈ ਗਈ ਸੀ, ਜਿਸ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ।
Lottry Win
Comments
Recommended News
Popular Posts
Just Now