ਆਸਟਰੇਲੀਆ ’ਚ ਪੰਜਾਬੀ ਨੌਜਵਾਨ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ    ਆਸਟਰੇਲੀਆ ’ਚ ਪੰਜਾਬੀ ਨੌਜਵਾਨ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ    ਅਮਰੀਕੇ ‘ਚ ਸੜਕ ਹਾਦਸੇ ਦੌਰਾਨ ਹਰਿਆਣਾ ਦੇ ਨੌਜਵਾਨ ਦੀ ਮੌਤ, ਡੰਕੀ ਰੂਟ ਪਹੁੰਚਿਆ ਸੀ ਅਮਰੀਕਾ    ਰੋਪੜ ਦੇ ਪਿੰਡ ਓਇੰਦ ਦੀ ਪੰਚਾਇਤ ਦਾ ਫਰਮਾਨ, ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ    ਰੋਪੜ ਦੇ ਪਿੰਡ ਓਇੰਦ ਦੀ ਪੰਚਾਇਤ ਦਾ ਫਰਮਾਨ, ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ    122 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦੇ ਟੀਚੇ ਨੂੰ ਪੂਰਾ ਕਰਨ ਲਈ ਰਾਜ ਦੀਆਂ ਮੰਡੀਆਂ ‘ਚ ਪੁਖਤਾ ਇੰਤਜ਼ਾਮ    MLA ਹਰਮੀਤ ਸਿੰਘ ਪਠਾਨਮਾਜਰਾ ਦੀਆਂ ਵਧੀਆਂ ਮੁਸ਼ਕਿਲਾਂ ! ਹੁਣ ਮਾਈਨਿੰਗ ਸਬੰਧੀ ਮਾਮਲੇ ‘ਚ ਪਈ Arrest    ਜੰਮੂ-ਕਸ਼ਮੀਰ : ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖੱਡ ‘ਚ ਡਿੱਗੀ, ਹਾਦਸੇ ‘ਚ 10 ਤੋਂ ਵੱਧ ਲੋਕਾਂ ਦੀ ਮੌਤ, ਕਈ ਜ਼ਖਮੀ    ਇਟਲੀ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਸਿੱਖ ਸੇਵਾਦਾਰਾਂ ਦਾ ਕਤਲ    ਪੰਜਾਬ ’ਚ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਲਾਗੂ, ਦੋਸ਼ੀਆਂ ਲਈ ਉਮਰ ਕੈਦ ਤੱਕ ਸਜ਼ਾ   
ਜਲੰਧਰ ‘ਚ ਦਿਨ-ਦਿਹਾੜੇ ਬੈਂਕ ਲੁੱਟ—ਸਕੂਟਰੀ ਸਵਾਰਾਂ ਨੇ ਪਿਸਤੌਲ ਦੀ ਨੋਕ ‘ਤੇ ਵਾਰਦਾਤ ਕੀਤੀ
April 6, 2026
Bank-robbery-in-

ਜਲੰਧਰ ‘ਚ ਦਿਨ-ਦਿਹਾੜੇ ਬੈਂਕ ਲੁੱਟ—ਸਕੂਟਰੀ ਸਵਾਰਾਂ ਨੇ ਪਿਸਤੌਲ ਦੀ ਨੋਕ ‘ਤੇ ਵਾਰਦਾਤ ਕੀਤੀ

ਮਹਾਨਗਰ ਜਲੰਧਰ ‘ਚ ਦਿਨ-ਦਿਹਾੜੇ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਪਿਸਤੌਲ ਦੀ ਨੋਕ ‘ਤੇ ਮਹਿਲਾ ਕੈਸ਼ੀਅਰ ਤੋਂ ਕੈਸ਼ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਦੋ ਲੁਟੇਰੇ ਸਕੂਟਰੀ ‘ਤੇ ਸਵਾਰ ਹੋ ਕੇ ਆਏ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ।

ਜਲੰਧਰ ਦੇ ਕੁਕੀ ਟਾਬ ਨੇੜੇ ਬੈਂਕ ਇਨਕਲੇਵ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਲੁਟੇਰੇ ਦਾਖਲ ਹੋਏ। ਰਿਪੋਰਟਾਂ ਮੁਤਾਬਕ ਦੋਵੇਂ ਲੁਟੇਰੇ ਸਕੂਟਰੀ ‘ਤੇ ਸਵਾਰ ਹੋ ਕੇ ਆਏ ਸਨ। ਉਹ ਹਥਿਆਰਾਂ ਨਾਲ ਬੈਂਕ ਵਿਚ ਦਾਖਲ ਹੋਏ। ਇਸ ਘਟਨਾ ਨਾਲ ਬੈਂਕ ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ। ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਕੈਸ਼ੀਅਰ ਤੋਂ ਨਕਦੀ ਖੋਹ ਲਈ ਅਤੇ ਮੌਕੇ ਤੋਂ ਭੱਜ ਗਏ।


ਬੈਂਕ ਕਰਮਚਾਰੀਆਂ ਮੁਤਾਬਕ ਦੋ ਲੁਟੇਰੇ ਦੁਪਹਿਰ2:30 ਵਜੇ ਪਿਸਤੌਲਾਂ ਨਾਲ ਲੈਸ ਹੋ ਕੇ ਬੈਂਕ ਵਿਚ ਵੜੇ। ਇਹ ਘਟਨਾ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਬੈਂਕ ਕਰਮਚਾਰੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਵੇਰਵੇ ਦਿੰਦੇ ਹੋਏ ਡੀਸੀਪੀ ਢਿੱਲੋਂ ਨੇ ਦੱਸਿਆ ਕਿ ਦੁਪਹਿਰ2:30 ਵਜੇ, ਇੱਕ ਲੁਟੇਰਾ ਕੈਸ਼ੀਅਰ ਕੋਲ ਆਇਆ ਅਤੇ ਸਾਰੀ ਨਕਦੀ ਦੀ ਮੰਗਣ ਲੱਗਾ। ਕੈਸ਼ੀਅਰ ਪਹਿਲਾਂ ਪੈਸੇ ਦੇਣ ਨੂੰ ਲੈ ਕੇ ਟਾਲਣ ਦੀ ਕੋਸ਼ਿਸ਼ ਕਰਦੀ ਰਹੀ। ਜਿਸ ‘ਤੇ ਕੈਸ਼ ਨਾ ਦੇਣ ‘ਤੇ ਲੁਟੇਰਾ ਪਿਸਤੌਲ ਕੱਢਦਾ ਤੇ ਮਾਰਨ ਦੀ ਧਮਕੀ ਦਿੰਦਾ। ਫਿਰ ਕਾਊਂਟਰ ‘ਤੇ ਰੱਖਿਆ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਭੱਜ ਗਿਆ। ਇਸ ਦੌਰਾਨ ਦੂਜਾ ਲੁਟੇਰਾ ਬਾਹਰ ਨਿਗਰਾਨੀ ਕਰ ਰਿਹਾ ਸੀ। ਦੋਵੇਂ ਲੁਟੇਰਿਆਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਡੀਸੀਪੀ ਨੇ ਕਿਹਾ ਕਿ ਸਟਾਫ ਵੱਲੋਂ ਨਕਦੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਲੁਟੇਰਿਆਂ ਨੂੰ ਫੜਨ ਲਈ ਵੱਖ-ਵੱਖ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Bank robbery in

local advertisement banners
Comments


Recommended News
Popular Posts
Just Now