‘50 ਲੱਖ ਰੁਪਏ ਦਿਓ ਨਹੀਂ ਤਾਂ ਪਰਿਵਾਰ ਸਮੇਤ ਖ਼ਤਮ ਕਰ ਦਿਆਂਗੇ', ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ 'ਤੇ ਐਂਬੂਲੈਂਸ ਚਾਲਕ ਤੋਂ ਮੰਗੀ ਫਿਰੌਤੀ    ਅਮਰੀਕੀ ਫੌਜ ਨੇ ਇਰਾਨੀ ਮਾਲਵਾਹਕ ਜਹਾਜ਼ ਕੀਤਾ ਜ਼ਬਤ, ਪਾਕਿਸਤਾਨ ’ਚ ਦੂਜੇ ਦੌਰ ਦੀ ਹੋਣ ਵਾਲੀ ਗੱਲਬਾਤ ’ਤੇ ਛਾਇਆ ਸੰਕਟ    ਅਮਰੀਕੀ ਫੌਜ ਨੇ ਇਰਾਨੀ ਮਾਲਵਾਹਕ ਜਹਾਜ਼ ਕੀਤਾ ਜ਼ਬਤ, ਪਾਕਿਸਤਾਨ ’ਚ ਦੂਜੇ ਦੌਰ ਦੀ ਹੋਣ ਵਾਲੀ ਗੱਲਬਾਤ ’ਤੇ ਛਾਇਆ ਸੰਕਟ    ਆਸਟਰੇਲੀਆ ’ਚ ਪੰਜਾਬੀ ਨੌਜਵਾਨ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ    ਆਸਟਰੇਲੀਆ ’ਚ ਪੰਜਾਬੀ ਨੌਜਵਾਨ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ    ਅਮਰੀਕੇ ‘ਚ ਸੜਕ ਹਾਦਸੇ ਦੌਰਾਨ ਹਰਿਆਣਾ ਦੇ ਨੌਜਵਾਨ ਦੀ ਮੌਤ, ਡੰਕੀ ਰੂਟ ਪਹੁੰਚਿਆ ਸੀ ਅਮਰੀਕਾ    ਰੋਪੜ ਦੇ ਪਿੰਡ ਓਇੰਦ ਦੀ ਪੰਚਾਇਤ ਦਾ ਫਰਮਾਨ, ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ    ਰੋਪੜ ਦੇ ਪਿੰਡ ਓਇੰਦ ਦੀ ਪੰਚਾਇਤ ਦਾ ਫਰਮਾਨ, ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ    122 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦੇ ਟੀਚੇ ਨੂੰ ਪੂਰਾ ਕਰਨ ਲਈ ਰਾਜ ਦੀਆਂ ਮੰਡੀਆਂ ‘ਚ ਪੁਖਤਾ ਇੰਤਜ਼ਾਮ    MLA ਹਰਮੀਤ ਸਿੰਘ ਪਠਾਨਮਾਜਰਾ ਦੀਆਂ ਵਧੀਆਂ ਮੁਸ਼ਕਿਲਾਂ ! ਹੁਣ ਮਾਈਨਿੰਗ ਸਬੰਧੀ ਮਾਮਲੇ ‘ਚ ਪਈ Arrest   
ਆਸਟਰੇਲੀਆ ’ਚ ਪੰਜਾਬੀ ਨੌਜਵਾਨ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ
April 20, 2026
Youth-arrested-in-australia

ਆਸਟਰੇਲੀਆ ’ਚ ਪੰਜਾਬੀ ਨੌਜਵਾਨ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ


ਆਸਟ੍ਰੇਲੀਆ ਵਿੱਚ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਪੰਜਾਬੀ ਨੌਜਵਾਨ ਚੋਰੀ ਕਰਨ ਲੱਗ ਪਿਆ । ਉਸ ਨੇ ਇੱਕ-ਦੋ ਨਹੀਂ, ਬਲਕਿ68 ਵਾਰ ਚੋਰੀ ਕਰ ਲਈ। ਹੁਣ ਆਸਟ੍ਰੇਲੀਆ ਦੀ ਵਿਕਟੋਰੀਆ ਪੁਲਿਸ ਨੇ ਉਸ ਨੂੰ ਇੱਕ ਕਰੋੜ ਰੁਪਏ ਦੇ ਸਾਮਾਨ ਚੋਰੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਜਾਂਚ ਵਿੱਚ ਪਤਾ ਲੱਗਾ ਕਿ ਉਸ ਉੱਤੇ87 ਕੇਸ ਦਰਜ ਹੋ ਚੁੱਕੇ ਹਨ । ਮੁਲਜ਼ਮ ਨੌਜਵਾਨ ਪਿਛਲੇ6 ਮਹੀਨਿਆਂ ਤੋਂ ਚੋਰੀ ਕਰ ਰਿਹਾ ਸੀ । ਉਸ ਨੇ ਸੁਪਰ ਮਾਰਕੀਟ ਸਟੋਰਾਂ ਤੋਂ ਇਲੈਕਟ੍ਰਿਕ ਟੂਥਬਰੱਸ ਤੋਂ ਲੈ ਕੇ ਰੇਜ਼ਰ, ਵਿਟਾਮਿਨ ਅਤੇ ਸਕਿਨਕੇਅਰ ਦੇ ਪ੍ਰੋਡਕਟ ਚੋਰੀ ਕੀਤੇ ਅਤੇ ਫਿਰ ਉਨ੍ਹਾਂ ਨੂੰ ਬਲੈਕ ਮਾਰਕੀਟ ਵਿੱਚ ਵੇਚ ਦਿੱਤਾ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਿਸ ਗੈਂਗ ਨਾਲ ਉਹ ਜੁੜਿਆ ਹੋਇਆ ਸੀ, ਉਸ ਦੇ31 ਲੋਕ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ । ਵਿਕਟੋਰੀਆ ਪੁਲਿਸ ਨੇ ਇਸ ਨੂੰ'ਆਪਰੇਸ਼ਨ ਸੁਪਰਨੋਵਾ'ਦਾ ਨਾਮ ਦਿੱਤਾ ਹੈ। ਇਸ ਨੂੰ ਚੋਰੀ ਨਾਲ ਸਬੰਧਤ ਚਲਾਏ ਗਏ ਸਭ ਤੋਂ ਵੱਡੇ ਆਪਰੇਸ਼ਨ ਵਜੋਂ ਮੰਨਿਆ ਜਾ ਰਿਹਾ ਹੈ।
ਵਿਕਟੋਰੀਆ ਪੁਲਿਸ ਅਨੁਸਾਰ ਨੌਜਵਾਨ ਦੀ ਉਮਰ39 ਸਾਲ ਹੈ । ਉਹ ਸਟੱਡੀ ਵੀਜ਼ਾ ’ਤੇ ਵਿਦਿਆਰਥੀ ਬਣ ਕੇ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ । ਜਦੋਂ ਉਸ ਦਾ ਵੀਜ਼ਾ ਖਤਮ ਹੋ ਗਿਆ ਤਾਂ ਭਾਰਤ ਵਾਪਸ ਜਾਣ ਦੀ ਬਜਾਏ ਉਹ ਆਸਟ੍ਰੇਲੀਆ ਵਿੱਚ ਹੀ ਛੁਪ ਕੇ ਰਹਿਣ ਲੱਗ ਪਿਆ। ਉਹ ਦਿਨ ਵੇਲੇ ਲੁਕਿਆ ਰਹਿੰਦਾ ਅਤੇ ਰਾਤ ਨੂੰ ਚੋਰੀ ਕਰਨ ਲਈ ਨਿਕਲਦਾ ਸੀ। ਚੋਰੀ ਕਰਨ ਤੋਂ ਬਾਅਦ ਉਹ ਫਿਰ ਲੁਕ ਜਾਂਦਾ ਸੀ । ਚੋਰੀ ਲਈ ਉਹ ਇੱਕ ਗੈਂਗ ਨਾਲ ਵੀ ਜੁੜ ਗਿਆ ਤਾਂ ਕਿ ਚੋਰੀ ਦਾ ਮਾਲ ਵੇਚਣ ਵਿੱਚ ਕੋਈ ਔਖ ਨਾ ਆਵੇ। ਉਥੇ ਹੀ ਜੇਕਰ ਚੋਰੀ ਕਰਦਿਆਂ ਫਸ ਜਾਵੇ ਤਾਂ ਗੈਂਗ ਉਸ ਨੂੰ ਬਚਾ ਸਕੇ।

ਵਿਕਟੋਰੀਆ ਪੁਲਿਸ ਅਨੁਸਾਰ ਉਨ੍ਹਾਂ ਨੂੰ ਇੱਕ ਚੋਰ ਨੈਟਵਰਕ ਦੇ ਐਕਟਿਵ ਹੋਣ ਬਾਰੇ ਖ਼ਬਰ ਮਿਲੀ ਸੀ । ਜੋ ਲਗਾਤਾਰ ਸਾਮਾਨ ਚੋਰੀ ਕਰਕੇ ਉਸ ਨੂੰ ਅੱਗੇ ਵੇਚ ਰਿਹਾ ਸੀ। ਉਨ੍ਹਾਂ ਨੂੰ ਫੜਨ ਲਈ ਆਪਰੇਸ਼ਨ ਚਲਾਇਆ ਗਿਆ। ਜਿਸ ਵਿੱਚ30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਤੋਂ ਪੁੱਛਗਿੱਛ ਵਿੱਚ ਪਤਾ ਲੱਗਾ ਕਿ ਇਹ ਪੂਰਾ ਨੈਟਵਰਕ ਹੈ। ਜਿਸ ਵਿੱਚ ਕਈ ਮੁਲਜ਼ਮ ਜੁੜੇ ਹੋਏ ਹਨ । ਇਹ ਨੈਟਵਰਕ ਸਾਮਾਨ ਚੁਰਾਉਣ ਤੋਂ ਬਾਅਦ ਉਸ ਨੂੰ ਬਲੈਕ ਮਾਰਕੀਟ ਵਿੱਚ ਵੇਚ ਕੇ ਮੋਟਾ ਪੈਸਾ ਕਮਾਉਂਦਾ ਸੀ । ਪੁਲਿਸ ਇੱਕ ਸਾਲ ਤੋਂ ਇਸ ਨੈਟਵਰਕ ਦੇ ਪਿੱਛੇ ਲੱਗੀ ਹੋਈ ਸੀ।

ਇਸੇ ਨੈਟਵਰਕ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ18 ਅਪ੍ਰੈਲ ਨੂੰ ਮੈਲਬਰਨ ਦੇ ਸਨਸ਼ਾਈਨ ਵੈਸਟ ਵਿਖੇ ਇੱਕ ਘਰ ਵਿੱਚ ਸਵੇਰੇ ਛਾਪਾ ਮਾਰਿਆ । ਇਸ ਦੌਰਾਨ ਚੋਰੀ ਦੇ ਨੈਟਵਰਕ ਵਿੱਚ ਸ਼ਾਮਲ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਦਾ31ਵਾਂ ਮੁਲਜ਼ਮ ਹੈ । ਇਸ ਤੋਂ ਪਹਿਲਾਂ ਕੁਝ ਲੋਕਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ ਜਦਕਿ10 ਦੇ ਖਿਲਾਫ਼ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਪੁਲਿਸ ਨੇ ਉਸ ਦੀਆਂ ਚੋਰੀਆਂ ਦਾ ਕ੍ਰਿਮੀਨਲ ਰਿਕਾਰਡ ਇਕੱਠਾ ਕੀਤਾ। ਜਿਸ ਤੋਂ ਬਾਅਦ ਉਸ ਉੱਤੇ ਚੋਰੀ ਦੇ68 ਅਤੇ ਚੋਰੀ ਦੀ ਕੋਸ਼ਿਸ਼ ਦੇ19 ਕੇਸ ਦਰਜ ਕੀਤੇ ਗਏ ਹਨ। ਪੁਲਿਸ ਨੇ ਇਹ ਵੀ ਕਿਹਾ ਕਿ ਟ੍ਰਾਇਲ ਦੀ ਵਜ੍ਹਾ ਤੋਂ ਨੌਜਵਾਨ ਦਾ ਨਾਮ ਅਤੇ ਪਤਾ ਡਿਸਕਲੋਜ਼ ਨਹੀਂ ਕੀਤਾ ਜਾ ਰਿਹਾ।

Youth arrested in australia

local advertisement banners
Comments


Recommended News
Popular Posts
Just Now