ਸਿੱਖ ਇਤਹਾਸ ਚ ਵਿਸ਼ੇਸ਼ ਮਹੱਤਤਾ ਰੱਖਦਾ ਵਿਸਾਖੀ ਦਾ ਤਿਉਹਾਰ    ਪ੍ਰਧਾਨ ਮੰਤਰੀ ਮੋਦੀ ਵਲੋਂ ਡਾ. ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ 'ਤੇ ਸ਼ਰਧਾਂਜਲੀ ਭੇਟ    ਚੰਡੀਗੜ੍ਹ ਦੇ ਵਿਭਾਗਾਂ ‘ਚ ਲਾਗੂ ਹੋਵੇਗਾ ਆਟੋ ਅਪੀਲ ਸਿਸਟਮ, ਹਰਿਆਣਾ ਸਰਕਾਰ ਨਾਲ 5 ਸਾਲ ਦਾ ਸਮਝੌਤਾ    ਚੰਡੀਗੜ੍ਹ ਦੇ ਵਿਭਾਗਾਂ ‘ਚ ਲਾਗੂ ਹੋਵੇਗਾ ਆਟੋ ਅਪੀਲ ਸਿਸਟਮ, ਹਰਿਆਣਾ ਸਰਕਾਰ ਨਾਲ 5 ਸਾਲ ਦਾ ਸਮਝੌਤਾ    “‘ਮੈਂ ਗਲਤ ਕੀਤਾ…’ ਮਹਿਰੋਂ ਨੇ ਭਾਬੀ ਕਮਲ ਕੌਰ ਕਤਲ ਮਾਮਲੇ ‘ਚ ਤੋੜੀ ਚੁੱਪ”    ਦਲ ਖ਼ਾਲਸਾ ਵੱਲੋਂ ਪਾਵਨ ਸਰੂਪਾਂ ਨੂੰ ਕਾਨੂੰਨੀ ਦਾਇਰੇ ’ਚ ਬੰਨ੍ਹਣ ਦਾ ਸਖ਼ਤ ਵਿਰੋਧ    ਦਲ ਖ਼ਾਲਸਾ ਵੱਲੋਂ ਪਾਵਨ ਸਰੂਪਾਂ ਨੂੰ ਕਾਨੂੰਨੀ ਦਾਇਰੇ ’ਚ ਬੰਨ੍ਹਣ ਦਾ ਸਖ਼ਤ ਵਿਰੋਧ    ਦਲ ਖ਼ਾਲਸਾ ਵੱਲੋਂ ਪਾਵਨ ਸਰੂਪਾਂ ਨੂੰ ਕਾਨੂੰਨੀ ਦਾਇਰੇ ’ਚ ਬੰਨ੍ਹਣ ਦਾ ਸਖ਼ਤ ਵਿਰੋਧ    ਕਾਂਗਰਸ ਨੇ ਬੇਅਦਬੀ ਕਾਨੂੰਨ ’ਚ ਸੋਧ ਦਾ ਕੀਤਾ ਸਵਾਗਤ! ਪਰ ‘ਆਪ’ ਸਰਕਾਰ ਦੀ ਨੀਅਤ ‘ਤੇ ਚੁੱਕੇ ਸਵਾਲ    ਕਾਂਗਰਸ ਨੇ ਬੇਅਦਬੀ ਕਾਨੂੰਨ ’ਚ ਸੋਧ ਦਾ ਕੀਤਾ ਸਵਾਗਤ! ਪਰ ‘ਆਪ’ ਸਰਕਾਰ ਦੀ ਨੀਅਤ ‘ਤੇ ਚੁੱਕੇ ਸਵਾਲ   
“‘ਮੈਂ ਗਲਤ ਕੀਤਾ…’ ਮਹਿਰੋਂ ਨੇ ਭਾਬੀ ਕਮਲ ਕੌਰ ਕਤਲ ਮਾਮਲੇ ‘ਚ ਤੋੜੀ ਚੁੱਪ”
April 13, 2026
Mehros-confession

“‘ਮੈਂ ਗਲਤ ਕੀਤਾ…’ ਮਹਿਰੋਂ ਨੇ ਭਾਬੀ ਕਮਲ ਕੌਰ ਕਤਲ ਮਾਮਲੇ ‘ਚ ਤੋੜੀ ਚੁੱਪ”



ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਹਾਲ ਹੀ ਵਿੱਚ ਹੋਏ ਕਤਲ ਦੇ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਇਸ ਵੇਲੇ ਪੁਲਸ ਦੀ ਹਿਰਾਸਤ ਵਿਚ ਹੈ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੂੰ ਕਮਲ ਕੁਮਾਰੀ ਦਾ ਕਤਲ ਕਰਨ ਦਾ ਪਛਤਾਵਾ ਹੈ ਤੇ ਉਹ ਇਹ ਕਤਲ ਨਹੀਂ ਕਰਨਾ ਚਾਹੁੰਦਾ ਸੀ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਕਬੂਲਿਆ ਕਿ ਜਾਣੇ-ਅਣਜਾਣੇ ਵਿਚ ਉਸ ਦੇ ਕੋਲੋਂ ਗਲਤੀ ਹੋ ਗਈ। ਉਸ ਨੂੰ ਕੋਈ ਆਇਡੀਆ ਨਹੀਂ ਸੀ ਕਿ ਪੰਜਾਬ ਪੁਲਿਸ ਉਸ ਨੂੰ ਵਿਦੇਸ਼ ਤੋਂ ਫੜ ਸਕਦੀ ਹੈ।


ਡੀਐਸਪੀ ਸਿਟੀ-2 ਸਰਬਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ, ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਮੰਨਿਆ ਕਿ ਉਸ ਨੂੰ ਕਤਲ ਦਾ ਪਛਤਾਵਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਕਤਲ ਦੇ ਦੋਸ਼ੀ ਇਸ ਤਰ੍ਹਾਂ ਦੇ ਪਛਤਾਵੇ ਦੀਆਂ ਗੱਲਾਂ ਪੁੱਛਗਿੱਛ ਦੌਰਾਨ ਕਰਦੇ ਹੀ ਹੁੰਦੇ ਹਨ ਤਾਂਜੋ ਕਾਨੂੰਨ ਜਾਂ ਨਿਆਂ ਵਿਭਾਗ ਉਨ੍ਹਾਂ ਦੇ ਨਾਲ ਨਰਮੀ ਨਾਲ ਪੇਸ਼ ਆਏ। ਉਨ੍ਹਾਂ ਦੱਸਿਆ ਕਿ ਦੋਸ਼ੀ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਵਿਚ ਕਤਲ ਨੂੰ ਲੈ ਕੇ ਅਹਿਮ ਖੁਲਾਸੇ ਹੋ ਸਕਦੇ ਹਨ।

ਦੱਸ ਦੇਈਏ ਕਿ ਕਮਲ ਕੌਰ ਭਾਬੀ ਦਾ ਕਤਲ ਬਠਿੰਡਾ ਵਿਚ ਜੂਨ2025 ਵਿਚ ਕੀਤਾ ਗਿਆ ਸੀ। ਉਸ ਦੀ ਦੇਹ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿਚ ਕਾਰ ਵਿਚ ਪਈ ਮਿਲੀ ਸੀ ਜਿਸ ਵਿਚੋਂ ਬਦਬੂ ਆਉਣ ‘ਤੇ ਇਸ ਦਾ ਖੁਲਾਸਾ ਹੋਇਆ ਸੀ। ਇਸ ਦ ਮਾਸਟਰਮਾਈਂਡ ਅੰਮ੍ਰਿਤਪਾਲ ਸਿੰਘ ਮੇਹਰੋਂ ਸੀ, ਜਿਸ ਨੂੰ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੇਂਸ ਵਿੰਗ ਦੇOFTEC ਸੈੱਲ ਨੇ ਦੁਬਈ ਤੋਂ ਗ੍ਰਿਫਤਾਰ ਕੀਤਾ ਸੀ ਤੇ ਉਸ ਨੂੰ ਪੰਜਾਬ ਲਿਆਂਦਾ ਗਿਆ। ਉਹ15 ਅਪ੍ਰੈਲ ਤੱਕ ਪੁਲਿਸ ਰਿਮਾਂਡ ‘ਤੇ ਹੈ, ਉਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Mehros confession

local advertisement banners
Comments


Recommended News
Popular Posts
Just Now