*ਵਿਦੇਸ਼ੀ ਹੈਂਡਲਰਾਂ ਤੋਂ ਜ਼ਮੀਨੀ ਅਪਰਾਧੀਆਂ ਤੱਕ, ‘ਗੈਂਗਸਟਰਾਂ ‘ਤੇ ਵਾਰ’ ਨੇ ਸੰਗਠਿਤ ਅਪਰਾਧ ਦੀ ਕਮਰ ਤੋੜੀ*    ‘50 ਲੱਖ ਰੁਪਏ ਦਿਓ ਨਹੀਂ ਤਾਂ ਪਰਿਵਾਰ ਸਮੇਤ ਖ਼ਤਮ ਕਰ ਦਿਆਂਗੇ', ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ 'ਤੇ ਐਂਬੂਲੈਂਸ ਚਾਲਕ ਤੋਂ ਮੰਗੀ ਫਿਰੌਤੀ    ਅਮਰੀਕੀ ਫੌਜ ਨੇ ਇਰਾਨੀ ਮਾਲਵਾਹਕ ਜਹਾਜ਼ ਕੀਤਾ ਜ਼ਬਤ, ਪਾਕਿਸਤਾਨ ’ਚ ਦੂਜੇ ਦੌਰ ਦੀ ਹੋਣ ਵਾਲੀ ਗੱਲਬਾਤ ’ਤੇ ਛਾਇਆ ਸੰਕਟ    ਅਮਰੀਕੀ ਫੌਜ ਨੇ ਇਰਾਨੀ ਮਾਲਵਾਹਕ ਜਹਾਜ਼ ਕੀਤਾ ਜ਼ਬਤ, ਪਾਕਿਸਤਾਨ ’ਚ ਦੂਜੇ ਦੌਰ ਦੀ ਹੋਣ ਵਾਲੀ ਗੱਲਬਾਤ ’ਤੇ ਛਾਇਆ ਸੰਕਟ    ਆਸਟਰੇਲੀਆ ’ਚ ਪੰਜਾਬੀ ਨੌਜਵਾਨ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ    ਆਸਟਰੇਲੀਆ ’ਚ ਪੰਜਾਬੀ ਨੌਜਵਾਨ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ    ਅਮਰੀਕੇ ‘ਚ ਸੜਕ ਹਾਦਸੇ ਦੌਰਾਨ ਹਰਿਆਣਾ ਦੇ ਨੌਜਵਾਨ ਦੀ ਮੌਤ, ਡੰਕੀ ਰੂਟ ਪਹੁੰਚਿਆ ਸੀ ਅਮਰੀਕਾ    ਰੋਪੜ ਦੇ ਪਿੰਡ ਓਇੰਦ ਦੀ ਪੰਚਾਇਤ ਦਾ ਫਰਮਾਨ, ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ    ਰੋਪੜ ਦੇ ਪਿੰਡ ਓਇੰਦ ਦੀ ਪੰਚਾਇਤ ਦਾ ਫਰਮਾਨ, ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ    122 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦੇ ਟੀਚੇ ਨੂੰ ਪੂਰਾ ਕਰਨ ਲਈ ਰਾਜ ਦੀਆਂ ਮੰਡੀਆਂ ‘ਚ ਪੁਖਤਾ ਇੰਤਜ਼ਾਮ   
IPL 2026 : RCB ਨੇ 147 ਦੌੜਾਂ ਦੇ ਟੀਚੇ ਨੂੰ 15.1 ਓਵਰਾਂ ‘ਚ ਕੀਤਾ ਹਾਸਿਲ, LSG ਨੂੰ 5 ਵਿਕਟਾਂ ਨਾਲ ਹਰਾਇਆ
April 16, 2026
Rcb-achieves-target

IPL 2026 : RCB ਨੇ 147 ਦੌੜਾਂ ਦੇ ਟੀਚੇ ਨੂੰ 15.1 ਓਵਰਾਂ ‘ਚ ਕੀਤਾ ਹਾਸਿਲ, LSG ਨੂੰ 5 ਵਿਕਟਾਂ ਨਾਲ ਹਰਾਇਆ



ਰਸਿਖ ਸਲਾਮ ਤੇ ਭੁਵਨੇਸ਼ਵਰ ਕੁਮਾਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਅਦ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਦੀ ਬਦੌਲਤ ਰਾਇਲ ਚੈਲੇਂਜਰਸ ਬੇਂਗਲੁਰੂ (ਆਰਸੀਬੀ) ਨੇ ਲਖਨਊ ਸੁਪਰ ਜਾਇੰਟਸ ਨੂੰ5 ਵਿਕਟਾਂ ਨਾਲ ਹਰਾ ਦਿੱਤਾ। ਚਿੰਨਾਸਵਾਮੀ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਲਖਨਊ ਦੀ ਟੀਮ20 ਓਵਰਾਂ ਵਿਚ10 ਵਿਕਟਾਂ ‘ਤੇ146 ਦੌੜਾਂ ਹੀ ਬਣਾ ਸਕੀ। ਜਵਾਬ ਵਿਚ ਆਰਸੀਬੀ ਨੇ15.1 ਓਵਰਾਂ ਵਿਚ5 ਵਿਕਟਾਂ ‘ਤੇ149 ਦੌੜਾਂ ਬਣਾਈਆਂ ਤੇ ਮੁਕਾਬਲਾ ਆਪਣੇ ਨਾਂ ਕਰ ਲਿਆ।

ਇਸ ਜਿੱਤ ਦੇ ਨਾਲ ਹੀ ਆਰਸੀਬੀ ਅੰਕ ਸ਼੍ਰੇਣੀ ਵਿਚ ਚੋਟੀ ਦੇ ਸਥਾਨ ‘ਤੇ ਪਹੁੰਚ ਗਈ।5 ਵਿਚੋਂ4 ਮੁਕਾਬਲੇ ਜਿੱਤ ਕੇ ਆਰਸੀਬੀ ਨੇ8 ਅੰਕ ਤੇ +1.503 ਦਾ ਨੈੱਟ ਰਨਰੇਟ ਦਰਜ ਕਰ ਲਿਆ। ਆਰਸੀਬੀ ਨੇ ਸਿਰਫ1.4 ਓਵਰਾਂ ਵਿਚ ਸਿਰਫ9 ਸਕੋਰ ‘ਤੇ ਫਿਲ ਸਾਲਟ ਦਾ ਵਿਕਟ ਗੁਆ ਦਿੱਤਾ ਸੀ ਜਿਸ ਦੇ ਬਾਅਦ ਵਿਰਾਟ ਕੋਹਲੀ ਤੇ ਦੇਵਦੱਤ ਪਡਿਕੱਲ ਨਾਲ ਦੂਜੇ ਵਿਕਟ ਲਈ34 ਗੇਂਦਾਂ ‘ਚ57 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਸੰਭਾਲਿਆ। ਕੋਹਲੀ ਨੇ34 ਗੇਂਦਾਂ ਵਿਚ ਇਕ ਛੱਕੇ ਤੇ6 ਚੌਕਿਆਂ ਦੀ ਮਦਦ ਨਾਲ49 ਦੌੜਾਂ ਦੀ ਪਾਰੀ ਖੇਡੀ। ਆਰਸੀਬੀ ਵੱਲੋਂ ਕਪਤਾਨ ਰਜਤ ਪਾਟੀਦਾਰ ਨੇ13 ਗੇਂਦਾਂ ਵਿਚ27 ਦੌੜਾਂ ਲਈਆਂ ਜਦੋਂ ਕਿ ਜਿਤੇਸ਼ ਸ਼ਰਮਾ ਨੇ23 ਦੌੜਾਂ ਬਣਾਈਆਂ। ਟੀਮ ਨੇ122 ਦੇ ਸਕੋਰ ‘ਤੇ ਆਪਣਾ5ਵਾਂ ਵਿਕਟ ਗੁਆ ਦਿੱਤਾ ਸੀ। ਫਿਰ ਟਿਮ ਡੇਵਿਡ ਤੇ ਰੋਮਾਰਿਓ ਸ਼ੇਫਰਡ ਨੇ14-14 ਦੌੜਾਂ ਦੀ ਨਾਬਾਦ ਪਾਰੀ ਖੇਡਦੇ ਹੋਏ ਟੀਮ ਨੂੰ ਜਿੱਤ ਦਿਵਾਈ।

ਇਸ ਤੋਂ ਪਹਿਲਾਂ ਲਖਨਊ ਦੀ ਪਾਰੀ ਦੀ ਸ਼ੁਰੂਆਤ ਸੰਭਲੀ ਹੋਈ ਰਹੀ। ਏਡੇਨ ਮਾਰਕਰਮ ਤੇ ਮਿਚੇਲ ਮਾਰਸ਼ ਦੀ ਜੋੜੀ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੰਦੇ ਹੋਏ ਸ਼ੁਰੂਆਤੀ4 ਓਵਰਾਂ ਵਿਚ32 ਦੌੜਾਂ ਬਣਾਈਆਂ। ਹਾਲਾਂਕਿ ਮਾਰਕਰਮ ਤੇਜ਼ ਸ਼ੁਰੂਆਤ ਦੇ ਬਾਅਦ ਸਿਰਫ12 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਰਿਸ਼ਭ ਪੰਤ ਕ੍ਰੀਜ ‘ਤੇ ਆਏ ਪਰ ਆਪਣੀ ਪਾਰੀ ਦੀ ਤੀਜੀ ਗੇਂਦ ‘ਤੇ ਹੀ ਚੋਟਿਲ ਹੋ ਗਏ ਤੇ ਰਿਟਾਇਰਡ ਹਰਟ ਹੋ ਕੇ ਮੈਦਾਨ ਛੱਡਣਾ ਪਿਆ। ਮਾਰਸ਼ ਨੇ ਜ਼ਿੰਮੇਵਾਰੀ ਸੰਭਾਲਦੇ ਹੋਏ32 ਗੇਦਾਂ ਵਿਚ40 ਦੌੜਾਂ ਬਣਾਈਆਂ ਜਿਸ ਵਿਚ2 ਛੱਕੇ ਤੇ4 ਚੌਕੇ ਸ਼ਾਮਲ ਸਨ ਪਰ ਉਹ ਵੀ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕੇ।

Rcb achieves target

local advertisement banners
Comments


Recommended News
Popular Posts
Just Now