*ਵਿਦੇਸ਼ੀ ਹੈਂਡਲਰਾਂ ਤੋਂ ਜ਼ਮੀਨੀ ਅਪਰਾਧੀਆਂ ਤੱਕ, ‘ਗੈਂਗਸਟਰਾਂ ‘ਤੇ ਵਾਰ’ ਨੇ ਸੰਗਠਿਤ ਅਪਰਾਧ ਦੀ ਕਮਰ ਤੋੜੀ*    ‘50 ਲੱਖ ਰੁਪਏ ਦਿਓ ਨਹੀਂ ਤਾਂ ਪਰਿਵਾਰ ਸਮੇਤ ਖ਼ਤਮ ਕਰ ਦਿਆਂਗੇ', ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ 'ਤੇ ਐਂਬੂਲੈਂਸ ਚਾਲਕ ਤੋਂ ਮੰਗੀ ਫਿਰੌਤੀ    ਅਮਰੀਕੀ ਫੌਜ ਨੇ ਇਰਾਨੀ ਮਾਲਵਾਹਕ ਜਹਾਜ਼ ਕੀਤਾ ਜ਼ਬਤ, ਪਾਕਿਸਤਾਨ ’ਚ ਦੂਜੇ ਦੌਰ ਦੀ ਹੋਣ ਵਾਲੀ ਗੱਲਬਾਤ ’ਤੇ ਛਾਇਆ ਸੰਕਟ    ਅਮਰੀਕੀ ਫੌਜ ਨੇ ਇਰਾਨੀ ਮਾਲਵਾਹਕ ਜਹਾਜ਼ ਕੀਤਾ ਜ਼ਬਤ, ਪਾਕਿਸਤਾਨ ’ਚ ਦੂਜੇ ਦੌਰ ਦੀ ਹੋਣ ਵਾਲੀ ਗੱਲਬਾਤ ’ਤੇ ਛਾਇਆ ਸੰਕਟ    ਆਸਟਰੇਲੀਆ ’ਚ ਪੰਜਾਬੀ ਨੌਜਵਾਨ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ    ਆਸਟਰੇਲੀਆ ’ਚ ਪੰਜਾਬੀ ਨੌਜਵਾਨ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ    ਅਮਰੀਕੇ ‘ਚ ਸੜਕ ਹਾਦਸੇ ਦੌਰਾਨ ਹਰਿਆਣਾ ਦੇ ਨੌਜਵਾਨ ਦੀ ਮੌਤ, ਡੰਕੀ ਰੂਟ ਪਹੁੰਚਿਆ ਸੀ ਅਮਰੀਕਾ    ਰੋਪੜ ਦੇ ਪਿੰਡ ਓਇੰਦ ਦੀ ਪੰਚਾਇਤ ਦਾ ਫਰਮਾਨ, ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ    ਰੋਪੜ ਦੇ ਪਿੰਡ ਓਇੰਦ ਦੀ ਪੰਚਾਇਤ ਦਾ ਫਰਮਾਨ, ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ    122 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦੇ ਟੀਚੇ ਨੂੰ ਪੂਰਾ ਕਰਨ ਲਈ ਰਾਜ ਦੀਆਂ ਮੰਡੀਆਂ ‘ਚ ਪੁਖਤਾ ਇੰਤਜ਼ਾਮ   
MP ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖ਼ਬਰ, HC ਨੇ NSA ਤਹਿਤ ਹਿਰਾਸਤ ਨੂੰ ਦੱਸਿਆ ਜਾਇਜ਼
April 16, 2026
Mp-amritpal-singh-hc

MP ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖ਼ਬਰ, HC ਨੇ NSA ਤਹਿਤ ਹਿਰਾਸਤ ਨੂੰ ਦੱਸਿਆ ਜਾਇਜ਼



ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਵੱਡਾ ਝਟਕਾ ਦਿੰਦਿਆਂ ਉਸ ਵੱਲੋਂ ਰਾਸ਼ਟਰੀ ਸੁਰੱਖਿਆ ਐਕਟ (NSA) ਤਹਿਤ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ।ਮੁੱਖ ਜੱਜ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਖੁੱਲ੍ਹੀ ਅਦਾਲਤ ਵਿੱਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵਿਰੁੱਧ ਜਾਰੀ ਹਿਰਾਸਤ ਦੇ ਹੁਕਮ ਪੂਰੀ ਤਰ੍ਹਾਂ ਸਪੱਸ਼ਟ ਅਤੇ ਜਨਤਕ ਸੁਰੱਖਿਆ ਨਾਲ ਜੁੜੇ ਹਨ। ਇਸ ਲਈ ਇਹ ਨਿਆਂਇਕ ਸਮੀਖਿਆ ਦੇ ਦਾਇਰੇ ਵਿੱਚ ਨਹੀਂ ਆਉਂਦੇ। ਅਦਾਲਤ ਨੇ ਸਾਫ਼ ਕਿਹਾ ਕਿ ਰਾਸ਼ਟਰੀ ਹਿਤ ਅਤੇ ਜਨਤਕ ਸੁਰੱਖਿਆ ਵਿਅਕਤੀਗਤ ਅਧਿਕਾਰਾਂ ਤੋਂ ਉੱਪਰ ਹੈ।

ਅੰਮ੍ਰਿਤਪਾਲ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਦਾਅਵਾ ਕੀਤਾ ਸੀ ਕਿ ਉਸ ਦੀ ਹਿਰਾਸਤ ਮਨਮਾਨੀ ਹੈ ਅਤੇ ਇਸ ਨਾਲ ਸੰਵਿਧਾਨ ਦੀ ਧਾਰਾ21 ਤੇ22 ਤਹਿਤ ਮਿਲੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਉਸ ਦੇ ਵਕੀਲ ਨੇ ਦਲੀਲ ਦਿੱਤੀ ਕਿ ਅੰਮ੍ਰਿਤਪਾਲ ਸਮਾਜ ਸੁਧਾਰਕ ਵਜੋਂ ਨਸ਼ਾ ਵਿਰੋਧੀ ਮੁਹਿੰਮ ਚਲਾ ਰਿਹਾ ਸੀ ਅਤੇ ਉਸ ਦੇ ਭਾਸ਼ਣ ਸਿੱਖ ਕਦਰਾਂ-ਕੀਮਤਾਂ ਤੇ ਆਧਾਰਿਤ ਸਨ, ਨਾ ਕਿ ਹਿੰਸਾ ਜਾਂ ਵੱਖਵਾਦ ਤੇ।

ਦੂਜੇ ਪਾਸੇ, ਪੰਜਾਬ ਸਰਕਾਰ ਵੱਲੋਂ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨੇ ਬਹੁਤ ਗੰਭੀਰ ਤੱਥ ਪੇਸ਼ ਕੀਤੇ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਅੰਮ੍ਰਿਤਪਾਲ ਦੇ ਤਾਰ ਖ਼ਤਰਨਾਕ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਨਾਲ ਜੁੜੇ ਹੋਏ ਹਨ। ਸਰਕਾਰ ਨੇ ਇੱਕ15 ਮੈਂਬਰੀ ‘ਹਿੱਟ ਲਿਸਟ’ ਦਾ ਹਵਾਲਾ ਦਿੱਤਾ, ਜਿਸ ਵਿੱਚ ਕਈ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ। ਗੁਪਤਾ ਨੇ ਕਿਹਾ, “ਇੱਕ ਲਾਈਨ ਵਿੱਚ ਬਿਆਨ ਕਰੀਏ ਤਾਂ ਹਿਰਾਸਤ ਦਾ ਅਧਾਰ ਹੈ – ਹਿੱਟ ਲਿਸਟ ਕਾਰਨ ਪੈਦਾ ਹੋਇਆ ਗੰਭੀਰ ਖ਼ਤਰਾ ਅਤੇ ਦਹਿਸ਼ਤਗਰਦਾਂ ਨਾਲ ਅੰਮ੍ਰਿਤਪਾਲ ਦੇ ਕਰੀਬੀ ਸਬੰਧ।”

ਅਦਾਲਤ ਨੇ ਸਰਕਾਰ ਵੱਲੋਂ ਪੇਸ਼ ਤੱਥਾਂ ਨੂੰ ਸਾਫ਼ ਮੰਨਦਿਆਂ ਪਟੀਸ਼ਨ ਖਾਰਜ ਕਰ ਦਿੱਤੀ। ਇਸ ਤੋਂ ਇਲਾਵਾ ਅੰਮ੍ਰਿਤਪਾਲ ਵੱਲੋਂ ਇਹ ਦਲੀਲ ਵੀ ਰੱਦ ਕਰ ਦਿੱਤੀ ਗਈ ਕਿ ਹਿਰਾਸਤ ਸਿਰਫ਼ ਪੁਰਾਣੀਆਂ ਐਫਆਈਆਰਜ਼ ਤੇ ਆਧਾਰਿਤ ਹੈ। ਕੇਂਦਰ ਸਰਕਾਰ ਵੱਲੋਂ ਐਡੀਸ਼ਨਲ ਸਾਲਿਸਟਰ ਜਨਰਲ ਸੱਤਿਆ ਪਾਲ ਜੈਨ ਨੇ ਵੀ ਪੱਖ ਰੱਖਿਆ।

ਇਸ ਫੈਸਲੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਅਸਾਮ ਦੀ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚNSA ਤਹਿਤ ਹਿਰਾਸਤ ਜਾਰੀ ਰਹੇਗੀ। ਉਹ ਅਪ੍ਰੈਲ2023 ਤੋਂ ਇਸ ਜੇਲ੍ਹ ਵਿੱਚ ਬੰਦ ਹੈ।

Mp amritpal singh hc

local advertisement banners
Comments


Recommended News
Popular Posts
Just Now