ਅੰਮ੍ਰਿਤਸਰ : ਗੁਆਂਢੀ ਨੇ ਕੁੱਤੇ ਨੂੰ ਘੁਮਾਉਣ ਨਿਕਲੇ ਵਿਅਕਤੀ ਦੇ ਮਾਰੀ ਗੋਲੀ; ਹੋਈ ਮੌਤ, ਇਨਵਰਟਰ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ    ਪੰਜਾਬ ‘ਚ 5 ਦਿਨਾਂ ਲਈ ਲੱਗਣਗੇ 8-10 ਘੰਟੇ ਬਿਜਲੀ ਕੱਟ: ਲੁਧਿਆਣਾ ਵਿੱਚ ਸਭ ਤੋਂ ਵੱਧ, ਇਹ ਸ਼ਹਿਰ ਹੋਣਗੇ ਪ੍ਰਭਾਵਿਤ    ਪੰਜਾਬ ‘ਚ 5 ਦਿਨਾਂ ਲਈ ਲੱਗਣਗੇ 8-10 ਘੰਟੇ ਬਿਜਲੀ ਕੱਟ: ਲੁਧਿਆਣਾ ਵਿੱਚ ਸਭ ਤੋਂ ਵੱਧ, ਇਹ ਸ਼ਹਿਰ ਹੋਣਗੇ ਪ੍ਰਭਾਵਿਤ    ਅਚਾਨਕ ਬੰਦ ਹੋਣ ਨਾਲ ਲੋਕ ਹੈਰਾਨ,ਮਾਲ ਦੇ ਬਾਹਰ ਲੱਗੀ ਸੂਚਨਾ ਨੇ ਚੌਂਕਾਇਆ    ਕੇਦਾਰਨਾਥ ਮੰਦਰ ਦੇ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ    ‘ਲਾਰੈਂਸ ਆਫ਼ ਪੰਜਾਬ’ ਦਸਤਾਵੇਜ਼ੀ ਸੀਰੀਜ਼ ‘ਤੇ ਵਿਵਾਦ, ਰਾਜਾ ਵੜਿੰਗ ਨੇ ਬੈਨ ਲਗਾਉਣ ਦੀ ਕੀਤੀ ਮੰਗ    *ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 728.48 ਕਰੋੜ ਰੁਪਏ ਜਾਰੀ, 1.43 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਿਲਿਆ ਸਿੱਧਾ ਲਾਭ : ਡਾ. ਬਲਜੀਤ ਕੌਰ*    MP ਅੰਮ੍ਰਿਤਪਾਲ ਸਿੰਘ ‘ਤੇ ਵੱਡੀ ਕਾਰਵਾਈ ਦੀ ਤਿਆਰੀ,NSA ਖਤਮ ਹੋਣ ਨਾਲ ਹੀ ਹੋ ਸਕਦੀ ਗ੍ਰਿਫਤਾਰੀ    MP ਅੰਮ੍ਰਿਤਪਾਲ ਸਿੰਘ ‘ਤੇ ਵੱਡੀ ਕਾਰਵਾਈ ਦੀ ਤਿਆਰੀ,NSA ਖਤਮ ਹੋਣ ਨਾਲ ਹੀ ਹੋ ਸਕਦੀ ਗ੍ਰਿਫਤਾਰੀ    *ਵਿਦੇਸ਼ੀ ਹੈਂਡਲਰਾਂ ਤੋਂ ਜ਼ਮੀਨੀ ਅਪਰਾਧੀਆਂ ਤੱਕ, ‘ਗੈਂਗਸਟਰਾਂ ‘ਤੇ ਵਾਰ’ ਨੇ ਸੰਗਠਿਤ ਅਪਰਾਧ ਦੀ ਕਮਰ ਤੋੜੀ*   
ਅੰਮ੍ਰਿਤਸਰ : ਗੁਆਂਢੀ ਨੇ ਕੁੱਤੇ ਨੂੰ ਘੁਮਾਉਣ ਨਿਕਲੇ ਵਿਅਕਤੀ ਦੇ ਮਾਰੀ ਗੋਲੀ; ਹੋਈ ਮੌਤ, ਇਨਵਰਟਰ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ
April 21, 2026
Shoots-dead-man

ਅੰਮ੍ਰਿਤਸਰ : ਗੁਆਂਢੀ ਨੇ ਕੁੱਤੇ ਨੂੰ ਘੁਮਾਉਣ ਨਿਕਲੇ ਵਿਅਕਤੀ ਦੇ ਮਾਰੀ ਗੋਲੀ; ਹੋਈ ਮੌਤ, ਇਨਵਰਟਰ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ



ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਇਲਾਕੇ ਵਿੱਚ ਦੇਰ ਰਾਤ ਇੱਕ ਸੰਸਨੀਖੇਜ਼ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਕੁੱਤੇ ਘੁਮਾਉਣ ਨਿਕਲੇ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਰਾਇਣ ਦਾਸ ਵਜੋਂ ਹੋਈ ਹੈ, ਜੋ ਆਪਣੇ ਘਰ ਦੇ ਨੇੜੇ ਹੀ ਜਨਰਲ ਸਟੋਰ ਚਲਾਉਂਦਾ ਸੀ।

ਪਰਿਵਾਰਕ ਮੈਂਬਰਾਂ ਦੇ ਮੁਤਾਬਕ, ਨਰਾਇਣ ਦਾਸ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਆਪਣੇ ਕੁੱਤਿਆਂ ਨੂੰ ਘੁਮਾਉਣ ਲਈ ਬਾਹਰ ਨਿਕਲੇ ਹੋਏ ਸਨ। ਇਸ ਦੌਰਾਨ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਅਤੇ ਉਨ੍ਹਾਂ ਨੇ ਘਰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਗੋਲੀ ਲੱਗ ਗਈ ਹੈ। ਪਰਿਵਾਰ ਤੁਰੰਤ ਮੌਕੇ ‘ਤੇ ਪਹੁੰਚਿਆ ਅਤੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਿਆ, ਜਿੱਥੇ ਕਰੀਬ ਅੱਧੇ ਘੰਟੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਨਰਾਇਣ ਦਾਸ ਦਾ ਕਿਸੇ ਨਾਲ ਕੋਈ ਵੱਡਾ ਝਗੜਾ ਨਹੀਂ ਸੀ। ਹਾਲਾਂਕਿ, ਨੇੜੇ ਦੀ ਇਕ ਦੁਕਾਨ ਨਾਲ ਇਨਵਰਟਰ ਨੂੰ ਲੈ ਕੇ ਹਲਕਾ ਵਿਵਾਦ ਚੱਲ ਰਿਹਾ ਸੀ, ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਮਾਮਲਾ ਇਸ ਹੱਦ ਤੱਕ ਪਹੁੰਚ ਜਾਵੇਗਾ। ਉਨ੍ਹਾਂ ਨੇ ਮੁਲਜ਼ਮ ਲਈ ਕੜੀ ਤੋਂ ਕੜੀ ਸਜ਼ਾ ਦੀ ਮੰਗ ਕੀਤੀ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਰਾਇਣ ਦਾਸ ਨੇ ਇੱਕ ਦੁਕਾਨ ਦੇ ਸ਼ਟਰ ‘ਤੇ ਲੱਕੜੀ ਨਾਲ ਵਾਰ ਕੀਤਾ, ਜਿਸ ਤੋਂ ਬਾਅਦ ਗੁਆਂਢੀ ਰਜਨੀਸ਼ ਨਾਲ ਤਕਰਾਰ ਹੋ ਗਈ। ਤਕਰਾਰ ਦੌਰਾਨ ਰਜਨੀਸ਼ ਨੇ ਆਪਣੀ12 ਬੋਰ ਲਾਈਸੈਂਸੀ ਬੰਦੂਕ ਨਾਲ ਗੋਲੀ ਚਲਾਈ, ਜੋ ਨਰਾਇਣ ਦਾਸ ਦੀ ਲੱਤ ਵਿੱਚ ਲੱਗੀ। ਵੱਧ ਖੂਨ ਵਹਿਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਕੇਸ ਦਰਜ ਕਰਕੇ ਅਗਲੀ ਜਾਂਚ ਜਾਰੀ ਹੈ।

Shoots dead man

local advertisement banners
Comments


Recommended News
Popular Posts
Just Now