ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਾਈਲੈਂਸ ਜ਼ੋਨਾਂ ਜਾਂ ਰਿਹਾਇਸ਼ੀ ਖੇਤਰਾਂ ’ਚ ਹਾਰਨ ਵਜਾਉਣ ’ਤੇ ਪਾਬੰਦੀ    ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਗੋਲ਼ੀਬਾਰੀ ਮਾਮਲੇ 'ਚ ਆਇਆ ਨਵਾਂ ਮੋੜ    ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਗੋਲ਼ੀਬਾਰੀ ਮਾਮਲੇ 'ਚ ਆਇਆ ਨਵਾਂ ਮੋੜ    PSEB ਨੇ ਐਲਾਨਿਆ 12ਵੀਂ ਦਾ Result, ਟੌਪ-3 ‘ਚ ਕੁੜੀਆਂ, ਮਾਨਸਾ ਦੀ ਸੁਪਨੀਤ ਕੌਰ ਪਹਿਲੇ ਨੰਬਰ ‘ਤੇ    ਸੋਸ਼ਲ ਮੀਡੀਆ ਉੱਪਰ "ਡਰੱਗ ਤਸਕਰ" ਕਹੇ ਜਾਣ 'ਤੇ ਭੜਕੇ ਗਾਇਕ ਮੱਖਣ, ਐਸ.ਐਸ.ਪੀ. ਨੂੰ ਕੀਤੀ ਸ਼ਿਕਾਇਤ    ਪ੍ਰਾਪਰਟੀ ਡੀਲਰ ‘ਤੇ ਜਾਨਲੇਵਾ ਹਮਲਾ, ਜ਼ਮੀਨ ਦੇ ਲਾਲਚ ‘ਚ ਸਾਥੀ ਨੇ ਹੀ ਰਚੀ ਸਾਜ਼ਿਸ਼, ਹੋਏ ਵੱਡੇ ਖੁਲਾਸੇ    NEET 2026 ਦੀ ਪ੍ਰੀਖਿਆ ਰੱਦ, ਪੇਪਰ ਲੀਕ ਤੋਂ ਬਾਅਦ NTA ਦਾ ਫੈਸਲਾ, CBI ਜਾਂਚ ਦਾ ਆਦੇਸ਼    ਵਿਜੀਲੈਂਸ ਬਿਊਰੋਂ ‘ਤੇ ਰੇਡ ਮਾਮਲੇ ਵਿਚ 3 ਗ੍ਰਿਫ਼ਤਾਰ    ਪੰਜਾਬ ਯੂਨੀਵਰਸਿਟੀ ‘ਚ ਭਾਸ਼ਾ ਵਿਵਾਦ, ਵਿਦਿਆਰਥੀਆਂ ਨੇ ਨਵੀਆਂ ਨੇਮ ਪਲੇਟਾਂ ‘ਤੇ ਫੇਰਿਆ ਕਾਲਾ ਪੇਂਟ    ਸੰਜੀਵ ਅਰੋੜਾ ਨੇ ਹਾਈਕੋਰਟ ਦਾ ਕੀਤਾ ਰੁਖ   
ਪ੍ਰਸ਼ਾਸ਼ਨ ਵਲੋਂ ਆਪਣੀ ਜ਼ਮੀਨ ਵਿਚ ਰਾਹ ਕੱਢਣ ਦੇ ਵਿਰੋਧ ‘ਚ ਕਿਸਾਨ ਬਿਜਲੀ ਦੇ ਖੰਭੇ ਤੇ ਚੜ੍ਹਿਆ
May 9, 2026
Farmer-Climbs-Electric-Pole

ਪ੍ਰਸ਼ਾਸ਼ਨ ਵਲੋਂ ਆਪਣੀ ਜ਼ਮੀਨ ਵਿਚ ਰਾਹ ਕੱਢਣ ਦੇ ਵਿਰੋਧ ‘ਚ ਕਿਸਾਨ ਬਿਜਲੀ ਦੇ ਖੰਭੇ ਤੇ ਚੜ੍ਹਿਆ


ਪਿੰਡ ਬੁਰਜ ਦਾ ਇਕ ਕਿਸਾਨ ਪ੍ਰਸ਼ਾਸ਼ਨ ਵੱਲੋਂ ਉਸ ਦੀ ਜਮੀਨ ਵਿਚ ਧੱਕੇ ਨਾਲ ਰਾਹ ਕੱਢਣ ਦਾ ਦੋਸ਼ ਲਗਾਉਦੇ ਹੋਏ ਬਣਾਵਾਲੀ ਥਰਮਲ ਤੋਂ ਆਉਂਦੀ ਬਿਜਲੀ ਦੀ ਮੇਨ ਲਾਈਨ ਦੇ ਖੰਭੇ ਉੱਪਰ ਚੜ੍ਹ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਵਾਸੀ ਬੁਰਜ ਜਿਸ ਨੇ ਮੌੜ ਪ੍ਰਸ਼ਾਸ਼ਨ ਤੇ ਇਹ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸ਼ਨ ਧੱਕੇ ਨਾਲ ਉਸ ਦੀ ਜ਼ਮੀਨ ਵਿਚ ਰਾਹ ਕੱਢ ਰਿਹਾ ਹੈ ਜਿਸ ਨੂੰ ਲੈ ਕੇ ਉਹ ਵੱਖ ਵੱਖ ਅਧਿਕਾਰੀਆਂ ਕੋਲ ਆਪਣੀ ਗੁਹਾਰ ਵੀ ਲਗਾ ਚੁੱਕਾ ਹੈ।

ਅੱਜ ਫਿਰ ਮੌੜ ਪ੍ਰਸ਼ਾਸ਼ਨ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਲੈ ਕੇ ਦੁਬਾਰਾ ਉਸ ਦੇ ਖੇਤ ਵਿਚ ਆਇਆ। ਜਿਸਦਾ ਵਿਰੋਧ ਪ੍ਰਗਟ ਕਰਦੇ ਹੋਏ ਗੁਰਮੀਤ ਸਿੰਘ ਥਰਮਲ ਤੋਂ ਆਉਦੀ ਮੇਨ ਲਾਈਨ ਦੇ ਖੰਭੇ ਤੇ ਚੜ੍ਹ ਗਿਆ। ਉਸ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਜਾਨ ਦੇ ਦੇਵੇਗਾ।

Farmer Climbs Electric Pole

local advertisement banners
Comments


Recommended News
Popular Posts
Just Now