ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਾਈਲੈਂਸ ਜ਼ੋਨਾਂ ਜਾਂ ਰਿਹਾਇਸ਼ੀ ਖੇਤਰਾਂ ’ਚ ਹਾਰਨ ਵਜਾਉਣ ’ਤੇ ਪਾਬੰਦੀ    ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਗੋਲ਼ੀਬਾਰੀ ਮਾਮਲੇ 'ਚ ਆਇਆ ਨਵਾਂ ਮੋੜ    ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਗੋਲ਼ੀਬਾਰੀ ਮਾਮਲੇ 'ਚ ਆਇਆ ਨਵਾਂ ਮੋੜ    PSEB ਨੇ ਐਲਾਨਿਆ 12ਵੀਂ ਦਾ Result, ਟੌਪ-3 ‘ਚ ਕੁੜੀਆਂ, ਮਾਨਸਾ ਦੀ ਸੁਪਨੀਤ ਕੌਰ ਪਹਿਲੇ ਨੰਬਰ ‘ਤੇ    ਸੋਸ਼ਲ ਮੀਡੀਆ ਉੱਪਰ "ਡਰੱਗ ਤਸਕਰ" ਕਹੇ ਜਾਣ 'ਤੇ ਭੜਕੇ ਗਾਇਕ ਮੱਖਣ, ਐਸ.ਐਸ.ਪੀ. ਨੂੰ ਕੀਤੀ ਸ਼ਿਕਾਇਤ    ਪ੍ਰਾਪਰਟੀ ਡੀਲਰ ‘ਤੇ ਜਾਨਲੇਵਾ ਹਮਲਾ, ਜ਼ਮੀਨ ਦੇ ਲਾਲਚ ‘ਚ ਸਾਥੀ ਨੇ ਹੀ ਰਚੀ ਸਾਜ਼ਿਸ਼, ਹੋਏ ਵੱਡੇ ਖੁਲਾਸੇ    NEET 2026 ਦੀ ਪ੍ਰੀਖਿਆ ਰੱਦ, ਪੇਪਰ ਲੀਕ ਤੋਂ ਬਾਅਦ NTA ਦਾ ਫੈਸਲਾ, CBI ਜਾਂਚ ਦਾ ਆਦੇਸ਼    ਵਿਜੀਲੈਂਸ ਬਿਊਰੋਂ ‘ਤੇ ਰੇਡ ਮਾਮਲੇ ਵਿਚ 3 ਗ੍ਰਿਫ਼ਤਾਰ    ਪੰਜਾਬ ਯੂਨੀਵਰਸਿਟੀ ‘ਚ ਭਾਸ਼ਾ ਵਿਵਾਦ, ਵਿਦਿਆਰਥੀਆਂ ਨੇ ਨਵੀਆਂ ਨੇਮ ਪਲੇਟਾਂ ‘ਤੇ ਫੇਰਿਆ ਕਾਲਾ ਪੇਂਟ    ਸੰਜੀਵ ਅਰੋੜਾ ਨੇ ਹਾਈਕੋਰਟ ਦਾ ਕੀਤਾ ਰੁਖ   
ਤਸਕਰ ਦੇ ਘਰ ਰੇਡ ਕਰਨ ਪਹੁੰਚੀ ਪੁਲਿਸ 'ਤੇ ਹਮਲਾ, ASI ਸਣੇ 2 ਪੁਲਿਸ ਮੁਲਾਜ਼ਮ ਜ਼ਖ਼ਮੀ; ਮੱਚਿਆ ਹੜਕੰਪ
May 9, 2026
Asi-in-bathinda

ਤਸਕਰ ਦੇ ਘਰ ਰੇਡ ਕਰਨ ਪਹੁੰਚੀ ਪੁਲਿਸ 'ਤੇ ਹਮਲਾ, ASI ਸਣੇ 2 ਪੁਲਿਸ ਮੁਲਾਜ਼ਮ ਜ਼ਖ਼ਮੀ; ਮੱਚਿਆ ਹੜਕੰਪ


ਬਠਿੰਡਾ ਦੇ ਤਲਵੰਡੀ ਸਾਬੋ ਸਬ-ਡਿਵੀਜ਼ਨ ਦੇ ਚੱਠੇਵਾਲਾ ਪਿੰਡ ਵਿੱਚ ਇੱਕ ਕਥਿਤ ਨਸ਼ਾ ਤਸਕਰ ਦੇ ਘਰ ਛਾਪਾ ਮਾਰਨ ਗਈ ਪੁਲਿਸ ਟੀਮ'ਤੇ ਹਮਲਾ ਕੀਤਾ ਗਿਆ।

ਤਸਕਰ ਨੂੰ ਫੜਨ ਗਏ ਪੁਲਿਸ ਵਾਲਿਆਂ'ਤੇ ਕੀਤਾ ਹਮਲਾ

ਇਸ ਹਮਲੇ ਵਿੱਚ ਇੱਕ ਸਹਾਇਕ ਸਬ-ਇੰਸਪੈਕਟਰ (ASI) ਅਤੇ ਇੱਕ ਕਾਂਸਟੇਬਲ ਜ਼ਖਮੀ ਹੋ ਗਏ। ਇਹ ਘਟਨਾ ਅੱਜ ਸਵੇਰੇ7:30 ਵਜੇ ਦੇ ਕਰੀਬ ਵਾਪਰੀ।

ਜਾਣਕਾਰੀ ਮੁਤਾਬਕ, ਏਐਸਆਈ ਜਗਸੀਰ ਸਿੰਘ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਕਥਿਤ ਨਸ਼ਾ ਤਸਕਰ ਜੀਤੂ ਦੇ ਘਰ ਛਾਪਾ ਮਾਰਨ ਲਈ ਪਹੁੰਚੀ ਸੀ। ਇਸ ਦੌਰਾਨ ਘਰ ਦੇ ਅੰਦਰ ਲੋਕਾਂ ਨੇ ਪੁਲਿਸ ਮੁਲਾਜ਼ਮਾਂ'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਏਐਸਆਈ ਜਗਸੀਰ ਸਿੰਘ (ASI Jagseer Singh) ਅਤੇ ਕਾਂਸਟੇਬਲ ਨੀਰਜ ਕੁਮਾਰ (Constable Neeraj Kumar) ਜ਼ਖਮੀ ਹੋ ਗਏ।

ਸਿਰ ਵਿੱਚ ਗੰਭੀਰ ਸੱਟਾਂ ਕਾਰਨ ਰੈਫਰ ਕਰ ਦਿੱਤਾ ਗਿਆ

ਦੋਵਾਂ ਨੂੰ ਤੁਰੰਤ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਏਐਸਆਈ ਜਗਸੀਰ ਸਿੰਘ (ASI Jagseer Singh) ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਅਗਲੇ ਇਲਾਜ ਲਈ ਬਠਿੰਡਾ ਰੈਫਰ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ, ਪੁਲਿਸ ਨੇ ਕਥਿਤ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਜਾਰੀ ਹੈ।

Asi in bathinda

local advertisement banners
Comments


Recommended News
Popular Posts
Just Now