ਜਲੰਧਰ BSF ਹੈੱਡਕੁਆਰਟਰ ਧਮਾਕੇ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਸ਼ਹਿਜ਼ਾਦ ਭੱਟੀ ਨਾਲ ਲਿੰਕ ਆਏ ਸਾਹਮਣੇ    ਫਿਰ ਵਿਵਾਦਾਂ ‘ਚ ਯੋਗਰਾਜ ਸਿੰਘ, ਫਿਲਮ ਦੀ ਵਾਇਰਲ ਕਲਿੱਪ ‘ਚ ਔਰਤ ਲਈ ਵਰਤੀ ਭੱਦੀ ਸ਼ਬਦਾਵਲੀ    ਇੱਕੋ ਦਿਨ ਲਗਪਗ 10 ਹਜ਼ਾਰ ਵਧਿਆ ਸੋਨਾ, ਅੱਜ ਸਵੇਰੇ ਹੀ ਸਰਕਾਰ ਨੇ ਵਧਾਈ ਸੀ ਆਯਾਤ ਡਿਊਟੀ    ਆਪ’ ਵਿਧਾਇਕ ਰਮਨ ਅਰੋੜਾ ਨੇ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ    ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਾਈਲੈਂਸ ਜ਼ੋਨਾਂ ਜਾਂ ਰਿਹਾਇਸ਼ੀ ਖੇਤਰਾਂ ’ਚ ਹਾਰਨ ਵਜਾਉਣ ’ਤੇ ਪਾਬੰਦੀ    ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਗੋਲ਼ੀਬਾਰੀ ਮਾਮਲੇ 'ਚ ਆਇਆ ਨਵਾਂ ਮੋੜ    ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਗੋਲ਼ੀਬਾਰੀ ਮਾਮਲੇ 'ਚ ਆਇਆ ਨਵਾਂ ਮੋੜ    PSEB ਨੇ ਐਲਾਨਿਆ 12ਵੀਂ ਦਾ Result, ਟੌਪ-3 ‘ਚ ਕੁੜੀਆਂ, ਮਾਨਸਾ ਦੀ ਸੁਪਨੀਤ ਕੌਰ ਪਹਿਲੇ ਨੰਬਰ ‘ਤੇ    ਸੋਸ਼ਲ ਮੀਡੀਆ ਉੱਪਰ "ਡਰੱਗ ਤਸਕਰ" ਕਹੇ ਜਾਣ 'ਤੇ ਭੜਕੇ ਗਾਇਕ ਮੱਖਣ, ਐਸ.ਐਸ.ਪੀ. ਨੂੰ ਕੀਤੀ ਸ਼ਿਕਾਇਤ    ਪ੍ਰਾਪਰਟੀ ਡੀਲਰ ‘ਤੇ ਜਾਨਲੇਵਾ ਹਮਲਾ, ਜ਼ਮੀਨ ਦੇ ਲਾਲਚ ‘ਚ ਸਾਥੀ ਨੇ ਹੀ ਰਚੀ ਸਾਜ਼ਿਸ਼, ਹੋਏ ਵੱਡੇ ਖੁਲਾਸੇ   
ਇੱਕੋ ਦਿਨ ਲਗਪਗ 10 ਹਜ਼ਾਰ ਵਧਿਆ ਸੋਨਾ, ਅੱਜ ਸਵੇਰੇ ਹੀ ਸਰਕਾਰ ਨੇ ਵਧਾਈ ਸੀ ਆਯਾਤ ਡਿਊਟੀ
May 14, 2026
Buy-gold-and-silver-now-big

ਇੱਕੋ ਦਿਨ ਲਗਪਗ 10 ਹਜ਼ਾਰ ਵਧਿਆ ਸੋਨਾ, ਅੱਜ ਸਵੇਰੇ ਹੀ ਸਰਕਾਰ ਨੇ ਵਧਾਈ ਸੀ ਆਯਾਤ ਡਿਊਟੀ



ਕੇਂਦਰ ਸਰਕਾਰ ਨੇ ਸੋਨੇ ਅਤੇ ਚਾਂਦੀ ਦੀ ਆਯਾਤ ‘ਤੇ ਡਿਊਟੀ ਵਧਾ ਕੇ6 ਫੀਸਦੀ ਤੋਂ15 ਫੀਸਦੀ ਕਰ ਦਿੱਤੀ ਹੈ। ਬੁੱਧਵਾਰ ਨੂੰ ਜਾਰੀ ਇਸ ਹੁਕਮ ਤੋਂ ਬਾਅਦ ਬੁੱਧਵਾਰ13 ਮਈ ਨੂੰMCX ਫਿਊਚਰਜ਼ ਬਾਜ਼ਾਰ ‘ਚ ਸੋਨਾ10,000 ਰੁਪਏ ਅਤੇ ਚਾਂਦੀ18,000 ਰੁਪਏ ਮਹਿੰਗੀ ਹੋ ਗਈ। ਇਸ ਤੋਂ ਬਾਅਦ10 ਗ੍ਰਾਮ ਸੋਨੇ ਦੀ ਕੀਮਤ1.63 ਲੱਖ ਰੁਪਏ ਅਤੇ ਇੱਕ ਕਿਲੋ ਚਾਂਦੀ ਦੀ ਕੀਮਤ2.97 ਲੱਖ ਰੁਪਏ ਤੱਕ ਪਹੁੰਚ ਗਈ ਹੈ।

ਸਰਕਾਰ ਦਾ ਮੁੱਖ ਉਦੇਸ਼ ਵਿਦੇਸ਼ੀ ਖਰੀਦਦਾਰੀ ਘਟਾਉਣਾ ਅਤੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ‘ਤੇ ਵਧਦੇ ਦਬਾਅ ਨੂੰ ਘੱਟ ਕਰਨਾ ਹੈ। ਇਹ ਫੈਸਲਾ ਅਮਰੀਕਾ-ਈਰਾਨ ਵਿਚਾਲੇ ਤਣਾਅ ਵਾਲੀ ਸਥਿਤੀ ਵਿਚ ਲਿਆ ਗਿਆ ਹੈ। ਸਰਕਾਰ ਨੇ ਸੋਨੇ ‘ਤੇ10 ਫੀਸਦੀ ਮੂਲ ਕਸਟਮ ਡਿਊਟੀ ਅਤੇ5 ਫੀਸਦੀ ਖੇਤੀਬਾੜੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ (AIDC) ਲਗਾਇਆ ਹੈ, ਜਿਸ ਨਾਲ ਕੁੱਲ ਟੈਕਸ15 ਫੀਸਦੀ ਹੋ ਗਿਆ ਹੈ। ਇਸ ਤੋਂ ਪਹਿਲਾਂ2024 ਦੇ ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਯਾਤ ਡਿਊਟੀ15 ਫੀਸਦੀ ਤੋਂ ਘਟਾ ਕੇ6 ਫੀਸਦੀ ਕੀਤੀ ਸੀ।

ਉਦਯੋਗ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਟੈਕਸ ਵਧਾਉਣ ਨਾਲ ਤਸਕਰੀ ਵਧ ਸਕਦੀ ਹੈ। ਪਹਿਲਾਂ ਡਿਊਟੀ ਘਟਾਉਣ ਨਾਲ ਤਸਕਰੀ ਘੱਟ ਹੋਈ ਸੀ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਸਕੱਤਰ ਸੁਰੇਂਦਰ ਮਹਿਤਾ ਨੇ ਕਿਹਾ ਕਿ ਇਹ ਕਦਮ ਚਾਲੂ ਖਾਤੇ ਦੇ ਘਾਟੇ ਨੂੰ ਕੰਟਰੋਲ ਕਰਨ ਲਈ ਚੁੱਕਿਆ ਗਿਆ ਹੈ। ਉੱਚੀਆਂ ਕੀਮਤਾਂ ਕਾਰਨ ਇਸ ਫੈਸਲੇ ਨਾਲ ਮੰਗ ਵੀ ਪ੍ਰਭਾਵਿਤ ਹੋ ਸਕਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਲਗਾਤਾਰ ਦੋ ਦਿਨ (10 ਅਤੇ11 ਮਈ) ਅਪੀਲ ਕੀਤੀ ਕਿ ਉਹ ਇੱਕ ਸਾਲ ਤੱਕ ਸੋਨਾ ਖਰੀਦਣ ਤੋਂ ਪਰਹੇਜ਼ ਕਰਨ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਲੋਕ ਸੰਕਟ ਵੇਲੇ ਦੇਸ਼ ਲਈ ਸੋਨਾ ਦਾਨ ਕਰਦੇ ਸਨ। ਅੱਜ ਦਾਨ ਦੀ ਲੋੜ ਨਹੀਂ ਪਰ ਦੇਸ਼ ਦੇ ਹਿਤ ਵਿਚ ਗਹਿਣੇ ਖਰੀਦਣ ਤੋਂ ਇੱਕ ਸਾਲ ਰੋਕਣ ਦਾ ਸੰਕਲਪ ਲੈਣਾ ਚਾਹੀਦਾ ਹੈ, ਭਾਵੇਂ ਕੋਈ ਪਰਿਵਾਰਕ ਸਮਾਗਮ ਹੋਵੇ। ਸਾਡੀ ਦੇਸ਼ਭਗਤੀ ਵਿਦੇਸ਼ੀ ਮੁਦਰਾ ਬਚਾਉਣ ਲਈ ਚੁਣੌਤੀ ਹੈ ਅਤੇ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

ਇਸ ਫੈਸਲੇ ਨਾਲ ਬਾਜ਼ਾਰ ਵਿਚ ਅਸਥਿਰਤਾ ਵਧੀ ਹੈ ਅਤੇ ਖਪਤਕਾਰਾਂ ਲਈ ਸੋਨਾ ਮਹਿੰਗਾ ਹੋਣ ਨਾਲ ਜਵੈਲਰੀ ਉਦਯੋਗ ‘ਤੇ ਵੀ ਅਸਰ ਪੈਣ ਦੀ ਉਮੀਦ ਹੈ। ਸਰਕਾਰ ਵਿਦੇਸ਼ੀ ਮੁਦਰਾ ਬਚਾਉਣ ਅਤੇ ਆਰਥਿਕ ਸੰਤੁਲਨ ਬਣਾਈ ਰੱਖਣ ਲਈ ਇਹ ਕਦਮ ਚੁੱਕ ਰਹੀ ਹੈ।

Buy gold and silver now big

local advertisement banners
Comments


Recommended News
Popular Posts
Just Now