ਜਲੰਧਰ BSF ਹੈੱਡਕੁਆਰਟਰ ਧਮਾਕੇ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਸ਼ਹਿਜ਼ਾਦ ਭੱਟੀ ਨਾਲ ਲਿੰਕ ਆਏ ਸਾਹਮਣੇ    ਫਿਰ ਵਿਵਾਦਾਂ ‘ਚ ਯੋਗਰਾਜ ਸਿੰਘ, ਫਿਲਮ ਦੀ ਵਾਇਰਲ ਕਲਿੱਪ ‘ਚ ਔਰਤ ਲਈ ਵਰਤੀ ਭੱਦੀ ਸ਼ਬਦਾਵਲੀ    ਇੱਕੋ ਦਿਨ ਲਗਪਗ 10 ਹਜ਼ਾਰ ਵਧਿਆ ਸੋਨਾ, ਅੱਜ ਸਵੇਰੇ ਹੀ ਸਰਕਾਰ ਨੇ ਵਧਾਈ ਸੀ ਆਯਾਤ ਡਿਊਟੀ    ਆਪ’ ਵਿਧਾਇਕ ਰਮਨ ਅਰੋੜਾ ਨੇ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ    ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਾਈਲੈਂਸ ਜ਼ੋਨਾਂ ਜਾਂ ਰਿਹਾਇਸ਼ੀ ਖੇਤਰਾਂ ’ਚ ਹਾਰਨ ਵਜਾਉਣ ’ਤੇ ਪਾਬੰਦੀ    ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਗੋਲ਼ੀਬਾਰੀ ਮਾਮਲੇ 'ਚ ਆਇਆ ਨਵਾਂ ਮੋੜ    ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਗੋਲ਼ੀਬਾਰੀ ਮਾਮਲੇ 'ਚ ਆਇਆ ਨਵਾਂ ਮੋੜ    PSEB ਨੇ ਐਲਾਨਿਆ 12ਵੀਂ ਦਾ Result, ਟੌਪ-3 ‘ਚ ਕੁੜੀਆਂ, ਮਾਨਸਾ ਦੀ ਸੁਪਨੀਤ ਕੌਰ ਪਹਿਲੇ ਨੰਬਰ ‘ਤੇ    ਸੋਸ਼ਲ ਮੀਡੀਆ ਉੱਪਰ "ਡਰੱਗ ਤਸਕਰ" ਕਹੇ ਜਾਣ 'ਤੇ ਭੜਕੇ ਗਾਇਕ ਮੱਖਣ, ਐਸ.ਐਸ.ਪੀ. ਨੂੰ ਕੀਤੀ ਸ਼ਿਕਾਇਤ    ਪ੍ਰਾਪਰਟੀ ਡੀਲਰ ‘ਤੇ ਜਾਨਲੇਵਾ ਹਮਲਾ, ਜ਼ਮੀਨ ਦੇ ਲਾਲਚ ‘ਚ ਸਾਥੀ ਨੇ ਹੀ ਰਚੀ ਸਾਜ਼ਿਸ਼, ਹੋਏ ਵੱਡੇ ਖੁਲਾਸੇ   
Big B Birthday: ਮਹਾਨਾਇਕ ਅਮਿਤਾਭ ਬੱਚਨ 80 ਸਾਲ ਦੇ ਹੋਏ, ਜਨਮਦਿਨ ਮਨਾਉਣ ਲਈ ਘਰ ਬਾਹਰ ਇਕੱਠੇ ਹੋਏ ਪ੍ਰਸ਼ੰਸਕ, ਦੇਖੋ ਵੀਡੀਓ
October 11, 2022
Big-B-Birthday-Fans-gathered-out

LPTV / Chandigarh

ਲਾਈਵ ਪੰਜਾਬੀ ਟੀਵੀ: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੀ ਉਮਰ 80 ਸਾਲ ਹੈ। ਮੁੰਬਈ ਦੇ ਜੁਹੂ ਸਥਿਤ ਅਮਿਤਾਭ ਦੇ ਘਰ ਫੈਨਜ਼ ਨੇ ਇਕੱਠੇ ਹੋ ਕੇ ਕੇਕ ਕੱਟਿਆ। ਪ੍ਰਸ਼ੰਸਕਾਂ ਦੀ ਖੁਸ਼ੀ 'ਚ ਸ਼ਾਮਲ ਹੋਣ ਲਈ ਅਮਿਤਾਭ ਬੱਚਨ ਘਰ ਤੋਂ ਬਾਹਰ ਆਏ ਅਤੇ ਦੇਰ ਰਾਤ ਤੱਕ ਇਕੱਠੇ ਹੁੰਦੇ ਰਹੇ। ਅਮਿਤਾਭ ਅੱਧੀ ਰਾਤ ਤੋਂ ਬਾਅਦ ਆਪਣੀ ਰਿਹਾਇਸ਼ ‘ਜਲਸਾ’ ਤੋਂ ਬਾਹਰ ਆਏ, ਜਿੱਥੇ ਵੱਡੀ ਗਿਣਤੀ ‘ਚ ਪ੍ਰਸ਼ੰਸਕ ਇਕੱਠੇ ਹੋਏ ਸਨ। ਉਨ੍ਹਾਂ ਨੇ ਹੱਥ ਹਿਲਾ ਕੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਕੁਝ ਦੇਰ ਬਾਅਦ ਮੁੜ ਘਰ ਦੇ ਅੰਦਰ ਚਲੇ ਗਏ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ। ਇਸ ਦੇ ਨਾਲ ਹੀ ‘ਜਲਸਾ’ ਦਾ ਗੇਟ ਬੰਦ ਹੋਣ ਤੋਂ ਬਾਅਦ ਗੇਟ ਦੇ ਬਾਹਰ ਹੀ ਇੱਕ ਫੈਨ ਉਨ੍ਹਾਂ ਦੰਡਵੰਤ ਪ੍ਰਨਾਮ ਕਰਦਾ ਝੁਕਦਾ ਦੇਖਿਆ ਗਿਆ। ਨਿਊਜ਼ ਏਜੰਸੀ ਏਐਨਆਈ ਨੇ ਇਸ ਨਾਲ ਜੁੜਿਆ ਇੱਕ ਵੀਡੀਓ ਟਵੀਟ ਕੀਤਾ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪ੍ਰਸ਼ੰਸਕ ਅੱਧੀ ਰਾਤ ਨੂੰ ਅਮਿਤਾਭ ਬੱਚਨ ਨੂੰ ਆਪਣੇ ਸਾਹਮਣੇ ਦੇਖ ਕੇ ਖੁਸ਼ੀ ਨਾਲ ਝੂਮ ਰਹੇ ਹਨ।

https://twitter.com/AHindinews/status/1579572547523575808?ref_src=twsrc%5Etfw%7Ctwcamp%5Etweetembed%7Ctwterm%5E1579572547523575808%7Ctwgr%5E960e05aba4f08eef4e429f9d03df62be80eb3688%7Ctwcon%5Es1_&ref_url=https%3A%2F%2Fpropunjabtv.com%2Ffans-gathered-outside-the-jalsa-late-at-night-to-congratulate-amitabh%2F

Big B Birthday Fans gathered outside to celebrate Amitabh Bachchans 80th birthday Watch video

local advertisement banners
Comments


Recommended News
Popular Posts
Just Now