26 ਮਈ ਨੂੰ ਡਰਾਈ ਡੇਅ ਘੋਸ਼ਿਤ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ     ‘ਪਹਿਲਾਂ ਅਮਰੀਕਾ ਛੱਡੋ, ਫਿਰ ਕਰੋ ਅਪਲਾਈ….’ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਨਿਯਮਾਂ ‘ਚ ਕੀਤਾ ਬਦਲਾਅ    ‘ਪਹਿਲਾਂ ਅਮਰੀਕਾ ਛੱਡੋ, ਫਿਰ ਕਰੋ ਅਪਲਾਈ….’ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਨਿਯਮਾਂ ‘ਚ ਕੀਤਾ ਬਦਲਾਅ    ਪਟਿਆਲਾ ਦੇ ਖੇੜਕੀ ਪਿੰਡ ਤੋਂ ਦਰਦਨਾਕ ਘਟਨਾ, ਮਾਂ ਨੇ ਚਾਕੂ ਮਾਰ ਕੇ ਕੀਤੀ ਧੀ ਦੀ ਹੱਤਿਆ    10 ਦਿਨ ‘ਚ ਤੀਜੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਪੰਜਾਬ-ਚੰਡੀਗੜ੍ਹ ‘ਚ ਅੱਜ ਦੇ ਰੇਟ    ਸਿੰਗਰ ਇੰਦਰ ਕੌਰ ਕਤਲਕਾਂਡ ਵਿਚ ਮੁਲਜ਼ਮ ਐੱਨ.ਆਰ.ਆਈ. ਖ਼ਿਲਾਫ਼ ਐੱਲ.ਓ.ਸੀ. ਜਾਰੀ    ਗਾਇਕਾ ਇੰਦਰ ਕੌਰ ਦਾ ਹੋਇਆ ਅੰਤਿਮ ਸੰਸਕਾਰ, ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ    ਪੰਜਾਬ ‘ਚ ਬਦਲਿਆ ਸਕੂਲਾਂ ਅਤੇ ਦਫਤਰਾਂ ਦਾ ਸਮਾਂ, ਹੁਣ ਇਸ ਸਮੇਂ ਤੇ ਖੁਲ੍ਹਣਗੇ ਅਦਾਰੇ    ਪੰਜਾਬ ‘ਚ SIR: ਵੋਟਰ ਮੈਪਿੰਗ ‘ਚ ਮਾਨਸਾ-ਤਰਨਤਾਰਨ ਸਮੇਤ 4 ਜ਼ਿਲ੍ਹੇ ਮੋਹਰੀ, ਮੋਹਾਲੀ ਰਫ਼ਤਾਰ ਦੇ ਮਾਮਲੇ ‘ਚ ਸਭ ਤੋਂ ਪਿੱਛੇ    ਖੰਨਾ ਫਾਇਰਿੰਗ ਤੇ ਫਿਰੌਤੀ ਮਾਮਲੇ ‘ਚ ਵੱਡੀ ਕਾਰਵਾਈ, ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ-ਪਿਤਾ ਗ੍ਰਿਫ਼ਤਾਰ   
ਜਲੰਧਰ ‘ਚ ਦਿਨ-ਦਿਹਾੜੇ ਬੈਂਕ ਲੁੱਟ—ਸਕੂਟਰੀ ਸਵਾਰਾਂ ਨੇ ਪਿਸਤੌਲ ਦੀ ਨੋਕ ‘ਤੇ ਵਾਰਦਾਤ ਕੀਤੀ
April 6, 2026
Bank-robbery-in-

ਜਲੰਧਰ ‘ਚ ਦਿਨ-ਦਿਹਾੜੇ ਬੈਂਕ ਲੁੱਟ—ਸਕੂਟਰੀ ਸਵਾਰਾਂ ਨੇ ਪਿਸਤੌਲ ਦੀ ਨੋਕ ‘ਤੇ ਵਾਰਦਾਤ ਕੀਤੀ

ਮਹਾਨਗਰ ਜਲੰਧਰ ‘ਚ ਦਿਨ-ਦਿਹਾੜੇ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਪਿਸਤੌਲ ਦੀ ਨੋਕ ‘ਤੇ ਮਹਿਲਾ ਕੈਸ਼ੀਅਰ ਤੋਂ ਕੈਸ਼ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਦੋ ਲੁਟੇਰੇ ਸਕੂਟਰੀ ‘ਤੇ ਸਵਾਰ ਹੋ ਕੇ ਆਏ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ।

ਜਲੰਧਰ ਦੇ ਕੁਕੀ ਟਾਬ ਨੇੜੇ ਬੈਂਕ ਇਨਕਲੇਵ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਲੁਟੇਰੇ ਦਾਖਲ ਹੋਏ। ਰਿਪੋਰਟਾਂ ਮੁਤਾਬਕ ਦੋਵੇਂ ਲੁਟੇਰੇ ਸਕੂਟਰੀ ‘ਤੇ ਸਵਾਰ ਹੋ ਕੇ ਆਏ ਸਨ। ਉਹ ਹਥਿਆਰਾਂ ਨਾਲ ਬੈਂਕ ਵਿਚ ਦਾਖਲ ਹੋਏ। ਇਸ ਘਟਨਾ ਨਾਲ ਬੈਂਕ ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ। ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਕੈਸ਼ੀਅਰ ਤੋਂ ਨਕਦੀ ਖੋਹ ਲਈ ਅਤੇ ਮੌਕੇ ਤੋਂ ਭੱਜ ਗਏ।


ਬੈਂਕ ਕਰਮਚਾਰੀਆਂ ਮੁਤਾਬਕ ਦੋ ਲੁਟੇਰੇ ਦੁਪਹਿਰ2:30 ਵਜੇ ਪਿਸਤੌਲਾਂ ਨਾਲ ਲੈਸ ਹੋ ਕੇ ਬੈਂਕ ਵਿਚ ਵੜੇ। ਇਹ ਘਟਨਾ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਬੈਂਕ ਕਰਮਚਾਰੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਵੇਰਵੇ ਦਿੰਦੇ ਹੋਏ ਡੀਸੀਪੀ ਢਿੱਲੋਂ ਨੇ ਦੱਸਿਆ ਕਿ ਦੁਪਹਿਰ2:30 ਵਜੇ, ਇੱਕ ਲੁਟੇਰਾ ਕੈਸ਼ੀਅਰ ਕੋਲ ਆਇਆ ਅਤੇ ਸਾਰੀ ਨਕਦੀ ਦੀ ਮੰਗਣ ਲੱਗਾ। ਕੈਸ਼ੀਅਰ ਪਹਿਲਾਂ ਪੈਸੇ ਦੇਣ ਨੂੰ ਲੈ ਕੇ ਟਾਲਣ ਦੀ ਕੋਸ਼ਿਸ਼ ਕਰਦੀ ਰਹੀ। ਜਿਸ ‘ਤੇ ਕੈਸ਼ ਨਾ ਦੇਣ ‘ਤੇ ਲੁਟੇਰਾ ਪਿਸਤੌਲ ਕੱਢਦਾ ਤੇ ਮਾਰਨ ਦੀ ਧਮਕੀ ਦਿੰਦਾ। ਫਿਰ ਕਾਊਂਟਰ ‘ਤੇ ਰੱਖਿਆ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਭੱਜ ਗਿਆ। ਇਸ ਦੌਰਾਨ ਦੂਜਾ ਲੁਟੇਰਾ ਬਾਹਰ ਨਿਗਰਾਨੀ ਕਰ ਰਿਹਾ ਸੀ। ਦੋਵੇਂ ਲੁਟੇਰਿਆਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਡੀਸੀਪੀ ਨੇ ਕਿਹਾ ਕਿ ਸਟਾਫ ਵੱਲੋਂ ਨਕਦੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਲੁਟੇਰਿਆਂ ਨੂੰ ਫੜਨ ਲਈ ਵੱਖ-ਵੱਖ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Bank robbery in

local advertisement banners
Comments


Recommended News
Popular Posts
Just Now