3 ਸਾਲਾ ਮਾਸੂਮ ਧੀ ਨੂੰ ਕਤਲ ਕਰਨ ਵਾਲੀ ਮਹਿਲਾ ਨੂੰ ਉਮਰਕੈਦ ਦੀ ਸਜ਼ਾ, ਸ੍ਰੀ ਦਰਬਾਰ ਸਾਹਿਬ ਦੇ ਬਾਹਰ ਛੱਡੀ ਸੀ ਬੱਚੀ ਦੀ ਲਾਸ਼    26 ਮਈ ਨੂੰ ਡਰਾਈ ਡੇਅ ਘੋਸ਼ਿਤ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ     ‘ਪਹਿਲਾਂ ਅਮਰੀਕਾ ਛੱਡੋ, ਫਿਰ ਕਰੋ ਅਪਲਾਈ….’ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਨਿਯਮਾਂ ‘ਚ ਕੀਤਾ ਬਦਲਾਅ    ‘ਪਹਿਲਾਂ ਅਮਰੀਕਾ ਛੱਡੋ, ਫਿਰ ਕਰੋ ਅਪਲਾਈ….’ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਨਿਯਮਾਂ ‘ਚ ਕੀਤਾ ਬਦਲਾਅ    ਪਟਿਆਲਾ ਦੇ ਖੇੜਕੀ ਪਿੰਡ ਤੋਂ ਦਰਦਨਾਕ ਘਟਨਾ, ਮਾਂ ਨੇ ਚਾਕੂ ਮਾਰ ਕੇ ਕੀਤੀ ਧੀ ਦੀ ਹੱਤਿਆ    10 ਦਿਨ ‘ਚ ਤੀਜੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਪੰਜਾਬ-ਚੰਡੀਗੜ੍ਹ ‘ਚ ਅੱਜ ਦੇ ਰੇਟ    ਸਿੰਗਰ ਇੰਦਰ ਕੌਰ ਕਤਲਕਾਂਡ ਵਿਚ ਮੁਲਜ਼ਮ ਐੱਨ.ਆਰ.ਆਈ. ਖ਼ਿਲਾਫ਼ ਐੱਲ.ਓ.ਸੀ. ਜਾਰੀ    ਗਾਇਕਾ ਇੰਦਰ ਕੌਰ ਦਾ ਹੋਇਆ ਅੰਤਿਮ ਸੰਸਕਾਰ, ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ    ਪੰਜਾਬ ‘ਚ ਬਦਲਿਆ ਸਕੂਲਾਂ ਅਤੇ ਦਫਤਰਾਂ ਦਾ ਸਮਾਂ, ਹੁਣ ਇਸ ਸਮੇਂ ਤੇ ਖੁਲ੍ਹਣਗੇ ਅਦਾਰੇ    ਪੰਜਾਬ ‘ਚ SIR: ਵੋਟਰ ਮੈਪਿੰਗ ‘ਚ ਮਾਨਸਾ-ਤਰਨਤਾਰਨ ਸਮੇਤ 4 ਜ਼ਿਲ੍ਹੇ ਮੋਹਰੀ, ਮੋਹਾਲੀ ਰਫ਼ਤਾਰ ਦੇ ਮਾਮਲੇ ‘ਚ ਸਭ ਤੋਂ ਪਿੱਛੇ   
ਪੰਜਾਬ 'ਚ 'ਓਰੇਂਜ ਅਲਰਟ': ਦੋ ਸਾਲਾਂ ਬਾਅਦ ਮਾਰਚ 'ਚ ਪਈ ਰਿਕਾਰਡ ਤੋੜ ਠੰਢ
March 20, 2026
-Orange-Alert-In-Punjab-Record-b
Punjab

ਪੰਜਾਬ 'ਚ 'ਓਰੇਂਜ ਅਲਰਟ': ਦੋ ਸਾਲਾਂ ਬਾਅਦ ਮਾਰਚ 'ਚ ਪਈ ਰਿਕਾਰਡ ਤੋੜ ਠੰਢ

ਚੰਡੀਗੜ੍ਹ: ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮੌਸਮ ਨੇ ਭਿਆਨਕ ਰੂਪ ਧਾਰ ਲਿਆ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ 2.7 ਡਿਗਰੀ ਹੋਰ ਡਿੱਗ ਗਿਆ ਹੈ, ਜੋ ਆਮ ਨਾਲੋਂ 6.1 ਡਿਗਰੀ ਹੇਠਾਂ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਅੱਜ ਲਈ 'ਓਰੇਂਜ ਅਲਰਟ' ਜਾਰੀ ਕਰਦਿਆਂ ਤੇਜ਼ ਹਵਾਵਾਂ ਅਤੇ ਗੜੇਮਾਰੀ ਦੀ ਚੇਤਾਵਨੀ ਦਿੱਤੀ ਹੈ।

ਝੱਖੜ ਤੇ ਮੀਂਹ ਦੀ ਮਾਰ

ਅੱਜ ਸੂਬੇ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਲੁਧਿਆਣਾ ਅਤੇ ਮੋਗਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ ਗੜੇਮਾਰੀ ਹੋਣ ਦੀ ਪੂਰੀ ਸੰਭਾਵਨਾ ਹੈ। ਸਭ ਤੋਂ ਵੱਧ 10 ਮਿਲੀਮੀਟਰ ਬਾਰਿਸ਼ ਸ੍ਰੀ ਅਨੰਦਪੁਰ ਸਾਹਿਬ ਵਿੱਚ ਰਿਕਾਰਡ ਕੀਤੀ ਗਈ ਹੈ।

ਅਗਲੇ ਦਿਨਾਂ ਦਾ ਹਾਲ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, ਅਗਲੇ 48 ਘੰਟਿਆਂ ਵਿੱਚ ਪਾਰਾ 3 ਤੋਂ 4 ਡਿਗਰੀ ਹੋਰ ਡਿੱਗ ਸਕਦਾ ਹੈ। 21 ਮਾਰਚ ਨੂੰ ਮੌਸਮ ਸਾਫ਼ ਰਹੇਗਾ, ਪਰ 22 ਅਤੇ 25 ਮਾਰਚ ਨੂੰ ਇੱਕ ਵਾਰ ਫਿਰ ਹਲਕੀ ਬੂੰਦਾਬਾਂਦੀ ਹੋਣ ਦੇ ਆਸਾਰ ਹਨ। ਪਾਕਿਸਤਾਨ ਅਤੇ ਰਾਜਸਥਾਨ ਉੱਪਰ ਬਣੇ ਮੌਸਮੀ ਸਿਸਟਮ ਕਾਰਨ ਉੱਤਰ-ਪੱਛਮੀ ਭਾਰਤ ਵਿੱਚ ਇਹ ਹਲਚਲ ਜਾਰੀ ਹੈ।

Orange Alert In Punjab Record breaking Cold In March After Two Years

local advertisement banners
Comments


Recommended News
Popular Posts
Just Now