May 26, 2026
ਵੈੱਬ ਸੀਰੀਜ਼ 'ਲੁੱਖੇ' ਵਿਵਾਦ ਮਾਮਲਾ : ਅਦਾਲਤ ਨੇ ਅਦਾਕਾਰ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ ਪਟੀਸ਼ਨ ਕੀਤੀ ਖਾਰਜ
ਮਹਿਲਾਵਾਂ ਪ੍ਰਤੀ ਕਥਿਤ ਤੌਰ'ਤੇ ਅਪਮਾਨਜਨਕ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਘਿਰੇ ਸਾਬਕਾ ਭਾਰਤੀ ਕ੍ਰਿਕਟਰ ਅਤੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਨੂੰ ਅਦਾਲਤ ਵੱਲੋਂ ਵੱਡਾ ਝਟਕਾ ਲੱਗਿਆ ਹੈ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਅੱਜ ਇਸ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ (Anticipatory Bail) ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਯੋਗਰਾਜ ਸਿੰਘ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ ਦਾ ਰੁਖ ਕੀਤਾ ਸੀ। ਇਸ ਤੋਂ ਪਹਿਲਾਂ ਹੋਈ ਸੁਣਵਾਈ ਦੌਰਾਨ ਚੰਡੀਗੜ੍ਹ ਪੁਲਿਸ ਨੇ ਅਦਾਲਤ ਵਿੱਚ ਜਵਾਬ ਦਾਇਰ ਕਰਕੇ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ ਦਾ ਸਖ਼ਤ ਵਿਰੋਧ ਕੀਤਾ ਸੀ। ਇਹ ਸਾਰਾ ਵਿਵਾਦ8 ਮਈ2026 ਨੂੰ ਐਮਾਜ਼ਾਨ ਪ੍ਰਾਈਮ ਵੀਡੀਓ'ਤੇ ਰਿਲੀਜ਼ ਹੋਈ ਹਿੰਦੀ ਵੈੱਬ ਸੀਰੀਜ਼'ਲੁੱਖੇ' (Lukkhe) ਦੀ ਇੱਕ17 ਸੈਕਿੰਡ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ'ਤੇ ਵਾਇਰਲ ਹੋਣ ਤੋਂ ਬਾਅਦ ਸ਼ੁਰੂ ਹੋਇਆ ਸੀ।
ਵੀਡੀਓ ਕਲਿੱਪ ਵਿੱਚ ਯੋਗਰਾਜ ਸਿੰਘ ਦਾ ਕਿਰਦਾਰ'ਵਾਲੀਆ ਸਾਹਬ' ਇੱਕ ਮਹਿਲਾ ਪੁਲਿਸ ਅਧਿਕਾਰੀ ਦੇ ਕਿਰਦਾਰ ਨਾਲ ਗੱਲ ਕਰਦੇ ਹੋਏ ਕਥਿਤ ਤੌਰ'ਤੇ ਕਹਿੰਦਾ ਹੈ ਕਿ ਔਰਤ ਦੀ ਜਗ੍ਹਾ "ਦਿਨ ਵੇਲੇ ਚੁੱਲ੍ਹੇ-ਚੌਕੇ ਤੱਕ ਅਤੇ ਰਾਤ ਨੂੰ ਨਜ਼ਦੀਕੀ (ਸੰਬੰਧਾਂ) ਤੱਕ" ਹੁੰਦੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਚੰਡੀਗੜ੍ਹ ਦੇ ਦੋ ਵਕੀਲ ਐਡਵੋਕੇਟ ਉੱਜਵਲ ਭਸੀਨ ਦੀ ਸ਼ਿਕਾਇਤ'ਤੇ ਚੰਡੀਗੜ੍ਹ ਦੇ ਸੈਕਟਰ36 ਥਾਣੇ ਵਿੱਚ ਯੋਗਰਾਜ ਸਿੰਘ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ79 (ਮਹਿਲਾ ਦੀ ਹੇਠੀ ਕਰਨ ਦੇ ਇਰਾਦੇ ਨਾਲ ਸ਼ਬਦ ਜਾਂ ਇਸ਼ਾਰੇ ਵਰਤਣਾ) ਅਤੇ ਆਈ.ਟੀ. ਐਕਟ (IT Act) ਦੀ ਧਾਰਾ67ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
Web series lukhe controversy