1 ਜੁਲਾਈ ਤੋਂ ਆਉਣਗੇ ਮਹਿਲਾਵਾਂ ਦੇ ਖਾਤਿਆਂ ‘ਚ 1000 ਰੁ., CM ਮਾਨ ਬੋਲੇ- ‘ਕਾਰਡ ਜਦੋਂ ਵੀ ਬਣੇ ਪੈਸੇ…’    ਮੁੜ ਖੁੱਲ੍ਹੀ ਲੁਧਿਆਣਾ ਦੀ Tiger Safari, ਬਾਦਲ ਤੇ ਬਿਜਲੀ ਦੀ ਜੋੜੀ ਆਈ Zoo ‘ਚ, ਲੱਗੀਆਂ ਖੂਬ ਰੌਣਕਾਂ!    ਮੁੜ ਚਰਚਾ ‘ਚ Kulhad Pizza Couple, ਸਾਹਮਣੇ ਆਇਆ ਗੁਰਪ੍ਰੀਤ ਕੌਰ ਦਾ ਵੀਡੀਓ, ਭੁੱਬਾਂ ਮਾਰ ਕੇ ਰੋਈ    ਪੰਜਾਬ ‘ਚ ਮੁੜ 4 ਨਗਰ ਕੌਂਸਲ ਲਈ 13 ਜੂਨ ਨੂੰ ਹੋਵੇਗੀ ਵੋਟਿੰਗ, EVM ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੀ ਮਿਲੀ ਮਨਜ਼ੂਰੀ    ਵਿਧਵਾ ਔਰਤ ਨਾਲ ਇਸ਼ਕ, 4 ਸਾਲ ਲਿਵ-ਇਨ ਰਿਲੇਸ਼ਨ ਆਖ਼ਿਰ ਕੀ ਹੋਇਆ ਕਿ ਡਰਾਈਵਰ ਨੇ ਦੇ ਦਿੱਤੀ ਜਾਨ    ਵਿਧਵਾ ਔਰਤ ਨਾਲ ਇਸ਼ਕ, 4 ਸਾਲ ਲਿਵ-ਇਨ ਰਿਲੇਸ਼ਨ ਆਖ਼ਿਰ ਕੀ ਹੋਇਆ ਕਿ ਡਰਾਈਵਰ ਨੇ ਦੇ ਦਿੱਤੀ ਜਾਨ    ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਖਾਲਿਸਤਾਨੀ ਸਮਰਥਕ ਧੱਕੇ ਮਾਰ ਕੇ ਕੱਢੇ ਗਏ ਬਾਹਰ    ਚੰਡੀਗੜ੍ਹ ਦੇ ਸੈਕਟਰ 26 ਵਿਚ ਰੈਪਰ ਬਾਦਸ਼ਾਹ ਦਾ ਕਲੱਬ ਸੀਲ    ‘ਕਾਕਰੋਚ ਜਨਤਾ ਪਾਰਟੀ’ ਦੇ ਫਾਊਂਡਰ ਦੀਪਕੇ ਪਰਤ ਰਹੇ ਭਾਰਤ, 6 ਜੂਨ ਨੂੰ ਲੈ ਕੇ ਕੀਤਾ ਵੱਡਾ ਐਲਾਨ    ਲੁਧਿਆਣਾ ਪੁਲਿਸ ਨੇ ਸੁਲਝਾਈ ਪਤੀ-ਪਤਨੀ ਦੇ ਕਤਲ ਦੀ ਗੁੱਥੀ! ਭਤੀਜੇ ਨੇ ਹੀ ਉਤਾਰਿਆ ਸੀ ਮੌਤ ਦੇ ਘਾਟ   
ਮੁੜ ਖੁੱਲ੍ਹੀ ਲੁਧਿਆਣਾ ਦੀ Tiger Safari, ਬਾਦਲ ਤੇ ਬਿਜਲੀ ਦੀ ਜੋੜੀ ਆਈ Zoo ‘ਚ, ਲੱਗੀਆਂ ਖੂਬ ਰੌਣਕਾਂ!
June 2, 2026
Tiger-safari-reopens

ਮੁੜ ਖੁੱਲ੍ਹੀ ਲੁਧਿਆਣਾ ਦੀ Tiger Safari, ਬਾਦਲ ਤੇ ਬਿਜਲੀ ਦੀ ਜੋੜੀ ਆਈ Zoo ‘ਚ, ਲੱਗੀਆਂ ਖੂਬ ਰੌਣਕਾਂ!



ਪੰਜਾਬ ਦੇ ਸੈਲਾਨੀਆਂ ਦੀ ਲੰਬੀ ਉਡੀਕ ਆਖਿਰ ਖਤਮ ਹੋ ਗਈ ਹੈ। ਲੁਧਿਆਣਾ ਚਿੜੀਆਘਰ ਵਿੱਚ ਟਾਈਗਰ ਸਫਾਰੀ, ਜੋ ਕਿ ਲਗਭਗ ਡੇਢ ਸਾਲ ਤੋਂ ਬੰਦ ਸੀ, ਅੱਜ (2 ਜੂਨ) ਤੋਂ ਦੁਬਾਰਾ ਖੁੱਲ੍ਹ ਗਈ ਹੈ। ਇਸ ਨਾਲ, ਸੈਲਾਨੀ ਇੱਕ ਵਾਰ ਫਿਰ ਰਾਇਲ ਬੰਗਾਲ ਟਾਈਗਰ ਦੀ ਦਹਾੜ ਸੁਣ ਸਕਣਗੇ। ਵੱਡੀ ਗਿਣਤੀ ਵਿਚ ਸੈਲਾਨੀ ਅੱਜ ਚਿੜੀਆਘਰ ਵਿਚ ਪਹੁੰਚੇ।

ਮਹਾਰਾਸ਼ਟਰ ਦੇ ਨਾਗਪੁਰ ਦੇ ਗੋਰੇਵਾੜਾ ਜ਼ੂਲੋਜੀਕਲ ਪਾਰਕ ਤੋਂ ਲਿਆਂਦੇ ਗਏ ਟਾਈਗਰ ਜੋੜੇ ਬਾਦਲ ਅਤੇ ਬਿਜਲੀ ਨੂੰ ਅੱਜ ਉਨ੍ਹਾਂ ਦੇ ਕੁਆਰੰਟੀਨ ਪੀਰੀਅਡ ਖਤਮ ਹੋਣ ਤੋਂ ਬਾਅਦ ਖੁੱਲ੍ਹੇ ਵਿੱਚ ਛੱਡ ਦਿੱਤਾ ਗਿਆ। ਟਾਈਗਰ ਸਫਾਰੀ, ਜੋ ਕਿ ਦਸੰਬਰ2024 ਵਿੱਚ ਚਿੜੀਆਘਰ ਦੇ ਆਖਰੀ ਟਾਈਗਰ, ਅਮਨ ਦੀ ਮੌਤ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ, ਹੁਣ ਸੈਲਾਨੀਆਂ ਲਈ ਦੁਬਾਰਾ ਖੁੱਲ੍ਹ ਗਈ ਹੈ।


ਜੰਗਲੀ ਜੀਵ ਨਿਯਮਾਂ ਮੁਤਾਬਕ ਲੁਧਿਆਣਾ ਪਹੁੰਚਣ ਤੋਂ ਬਾਅਦ ਬਾਦਲ ਅਤੇ ਬਿਜਲੀ ਨੂੰ ਡਾਕਟਰੀ ਨਿਗਰਾਨੀ ਹੇਠ ਕੁਆਰੰਟੀਨ ਕੀਤਾ ਗਿਆ ਸੀ। ਇਸ ਸਮੇਂ ਦੌਰਾਨ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਗਈ ਅਤੇ ਨਾਗਪੁਰ ਤੋਂ ਪੰਜਾਬ ਦੇ ਮੌਸਮ, ਪਾਣੀ ਅਤੇ ਵਾਤਾਵਰਣ ਦੇ ਅਨੁਕੂਲਤਾ ਨੂੰ ਦੇਖਿਆ ਗਿਆ। ਅਧਿਕਾਰੀਆਂ ਮੁਤਾਬਕ ਦੋਵੇਂ ਟਾਈਗਰ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਖੁਦ ਨੂੰ ਵਾਤਾਵਰਣ ਵਿਚ ਚੰਗੀ ਤਰ੍ਹਾਂ ਢਾਲ ਲਿਆ ਹੈ।

ਦੱਸ ਦੇਈਏ ਬਾਦਲ ਅਤੇ ਬਿਜਲੀ ਦਾ ਨਾਮ ਮੌਸਮ ਦੇ ਨਾਮ ‘ਤੇ ਰੱਖਿਆ ਗਿਆ ਹੈ। ਜਿਸ ਦਿਨ ਉਨ੍ਹਾਂ ਨੂੰ ਇੱਥੇ ਲਿਆਂਦਾ ਗਿਆ ਸੀ, ਅਸਮਾਨ ਬੱਦਲਵਾਈ ਸੀ ਅਤੇ ਬਿਜਲੀ ਚਮਕ ਰਹੀ ਸੀ। ਇਸੇ ਕਰਕੇ ਉਨ੍ਹਾਂ ਦਾ ਨਾਮ ਬਾਦਲ ਅਤੇ ਬਿਜਲੀ ਰੱਖਿਆ ਗਿਆ। ਬਾਦਲ ਦਾ ਭਾਰ165 ਕਿਲੋਗ੍ਰਾਮ ਹੈ, ਜਦੋਂ ਕਿ ਬਿਜਲੀ ਦਾ ਭਾਰ87 ਕਿਲੋਗ੍ਰਾਮ ਹੈ।

Tiger safari reopens

local advertisement banners
Comments


Recommended News
Popular Posts
Just Now