ਪੰਜਾਬ ਪੁਲਿਸ ਕਾਂਸਟੇਬਲ ਭਰਤੀ ਲਈ ਟੈਸਟ ਦੀ ਤਾਰੀਖ਼ ਦਾ ਐਲਾਨ, ਜੁਲਾਈ ‘ਚ ਹੋਵੇਗੀ ਪ੍ਰੀਖਿਆ    ਵਾਇਰਲ ਵੀਡੀਓ ਮਾਮਲੇ ‘ਚ ਅਕਾਲ ਤਖ਼ਤ ਦੇ ਹੁਕਮਨਾਮੇ ‘ਤੇ CM ਮਾਨ ਦਾ ਜਵਾਬ, ਸਿਆਸੀ ਆਕਾਵਾਂ ਦੀ ਸ਼ੈਅ ‘ਤੇ ਮੇਰੇ ਖਿਲਾਫ਼ ਪ੍ਰਚਾਰ    ਵਾਇਰਲ ਵੀਡੀਓ ਮਾਮਲੇ ‘ਚ ਅਕਾਲ ਤਖ਼ਤ ਦੇ ਹੁਕਮਨਾਮੇ ‘ਤੇ CM ਮਾਨ ਦਾ ਜਵਾਬ, ਸਿਆਸੀ ਆਕਾਵਾਂ ਦੀ ਸ਼ੈਅ ‘ਤੇ ਮੇਰੇ ਖਿਲਾਫ਼ ਪ੍ਰਚਾਰ    ਦੇਸ਼ ਭਰ ’ਚ ‘ਟੈਲੀਗ੍ਰਾਮ’ ਐਪ ’ਤੇ ਅਸਥਾਈ ਪਾਬੰਦੀ; ਨੀਟ ਪੇਪਰ ਲੀਕ ਗਰੋਹਾਂ ’ਤੇ ਵੱਡੀ ਕਾਰਵਾਈ ! ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ ਲੀਕ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਇਸ ਦੇ ਹਿੱਸੇ ਵਜੋਂ ਕੇਂਦਰ ਸਰਕਾਰ ਨੇ ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ 'ਤੇ ਅਸਥ    ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ    ‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਤੇ ਹਮਲਾ!    ਕਥਿਤ ਵਿਵਾਦਿਤ ਵੀਡੀਓ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਪੰਥ ਦੋਖੀ ਕਰਾਰ    ਦੋ ਹੈਲੀਕਾਪਟਰਾਂ ਦੀ ਹਵਾ 'ਚ ਭਿਆਨਕ ਟੱਕਰ, ਮਸ਼ਹੂਰ ਗਾਇਕ ਅਤੇ ਯੂਟਿਊਬਰ ਸਮੇਤ 6 ਲੋਕਾਂ ਦੀ ਮੌਤ    CM Mann ਦੀ ਵਾਇਰਲ ਵੀਡੀਓ 'ਤੇ ਜਥੇਦਾਰ ਦਾ ਵੱਡਾ ਬਿਆਨ, ਕਿਹਾ- ਦੋ ਲੈਬਾਂ ਦੀ ਜਾਂਚ ਕਰਵਾਈ ਤਾਂ ਅਸਲੀ ਨਿਕਲੀ    ਅਮਰੀਕਾ ਦੇ ਮਿਸੂਰੀ ‘ਚ ਵਾਪਰਿਆ ਜਹਾਜ਼ ਹਾਦਸਾ, ਪਾਇਲਟ ਤੇ 11 ਸਕਾਈਡਾਈਵਰਾਂ ਦੀ ਹੋਈ ਮੌਤ   
ਫਿਲਮ ਅਦਾਕਾਰ ਸਮੀਰ ਖੱਕੜ ਨੇ 71 ਸਾਲ ਦੀ ਉਮਰ 'ਚ ਕਿਹਾ ਅਲਵਿਦਾ
March 15, 2023
Film-actor-Sameer-Khakkar-said-g

LPTV / Chandigarh

 ਮਸ਼ਹੂਰ ਟੀਵੀ ਅਤੇ ਫਿਲਮ ਅਦਾਕਾਰ ਸਮੀਰ ਖੱਕੜ ਹੁਣ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਦਾ 71 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਸਮੀਰ ਖੱਕੜ 80 ਦੇ ਦਹਾਕੇ ਵਿੱਚ ਦੂਰਦਰਸ਼ਨ ਦੇ ਪ੍ਰਸਿੱਧ ਸੀਰੀਅਲ ਨੁੱਕੜ (1986) ਵਿੱਚ 'ਖੋਪੜੀ', (ਇੱਕ ਸ਼ਰਾਬੀ) ਦਾ ਬਹੁਤ ਮਸ਼ਹੂਰ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ। ਸਮੀਰ ਖੱਕੜ ਦੇ ਭਰਾ ਗਣੇਸ਼ ਖੱਕੜ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਮੀਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਸਮੀਰ ਖੱਕੜ ਦੇ ਭਰਾ ਗਣੇਸ਼ ਖੱਕੜ ਨੇ ਵੀ ਅਦਾਕਾਰ ਦੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਮੀਰ ਖੱਕੜ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਵਿਗੜ ਰਹੀ ਸੀ। ਕੱਲ੍ਹ ਬਾਅਦ ਦੁਪਹਿਰ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ’ਤੇ ਬੋਰੀਵਲੀ ਦੇ ਐਮਐਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਹ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ। ਬਾਅਦ ਵਿੱਚ ਕਈ ਅੰਗ ਫੇਲ੍ਹ ਹੋਣ ਕਾਰਨ ਅੱਜ ਤੜਕੇ 4.30 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।ਉਨ੍ਹਾਂ ਦਾ ਅੰਤਿਮ ਸੰਸਕਾਰ ਬੋਰੀਵਲੀ ਵਿੱਚ ਬਾਭਾਈ ਨਾਕਾ ਸ਼ਮਸ਼ਾਨਘਾਟ ਕੀਤਾ ਜਾਵੇਗਾ। 

Film actor Sameer Khakkar said goodbye at the age of 71

local advertisement banners
Comments


Recommended News
Popular Posts
Just Now