ਪੰਜਾਬ ਪੁਲਿਸ ਕਾਂਸਟੇਬਲ ਭਰਤੀ ਲਈ ਟੈਸਟ ਦੀ ਤਾਰੀਖ਼ ਦਾ ਐਲਾਨ, ਜੁਲਾਈ ‘ਚ ਹੋਵੇਗੀ ਪ੍ਰੀਖਿਆ    ਵਾਇਰਲ ਵੀਡੀਓ ਮਾਮਲੇ ‘ਚ ਅਕਾਲ ਤਖ਼ਤ ਦੇ ਹੁਕਮਨਾਮੇ ‘ਤੇ CM ਮਾਨ ਦਾ ਜਵਾਬ, ਸਿਆਸੀ ਆਕਾਵਾਂ ਦੀ ਸ਼ੈਅ ‘ਤੇ ਮੇਰੇ ਖਿਲਾਫ਼ ਪ੍ਰਚਾਰ    ਵਾਇਰਲ ਵੀਡੀਓ ਮਾਮਲੇ ‘ਚ ਅਕਾਲ ਤਖ਼ਤ ਦੇ ਹੁਕਮਨਾਮੇ ‘ਤੇ CM ਮਾਨ ਦਾ ਜਵਾਬ, ਸਿਆਸੀ ਆਕਾਵਾਂ ਦੀ ਸ਼ੈਅ ‘ਤੇ ਮੇਰੇ ਖਿਲਾਫ਼ ਪ੍ਰਚਾਰ    ਦੇਸ਼ ਭਰ ’ਚ ‘ਟੈਲੀਗ੍ਰਾਮ’ ਐਪ ’ਤੇ ਅਸਥਾਈ ਪਾਬੰਦੀ; ਨੀਟ ਪੇਪਰ ਲੀਕ ਗਰੋਹਾਂ ’ਤੇ ਵੱਡੀ ਕਾਰਵਾਈ ! ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ ਲੀਕ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਇਸ ਦੇ ਹਿੱਸੇ ਵਜੋਂ ਕੇਂਦਰ ਸਰਕਾਰ ਨੇ ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ 'ਤੇ ਅਸਥ    ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ    ‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਤੇ ਹਮਲਾ!    ਕਥਿਤ ਵਿਵਾਦਿਤ ਵੀਡੀਓ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਪੰਥ ਦੋਖੀ ਕਰਾਰ    ਦੋ ਹੈਲੀਕਾਪਟਰਾਂ ਦੀ ਹਵਾ 'ਚ ਭਿਆਨਕ ਟੱਕਰ, ਮਸ਼ਹੂਰ ਗਾਇਕ ਅਤੇ ਯੂਟਿਊਬਰ ਸਮੇਤ 6 ਲੋਕਾਂ ਦੀ ਮੌਤ    CM Mann ਦੀ ਵਾਇਰਲ ਵੀਡੀਓ 'ਤੇ ਜਥੇਦਾਰ ਦਾ ਵੱਡਾ ਬਿਆਨ, ਕਿਹਾ- ਦੋ ਲੈਬਾਂ ਦੀ ਜਾਂਚ ਕਰਵਾਈ ਤਾਂ ਅਸਲੀ ਨਿਕਲੀ    ਅਮਰੀਕਾ ਦੇ ਮਿਸੂਰੀ ‘ਚ ਵਾਪਰਿਆ ਜਹਾਜ਼ ਹਾਦਸਾ, ਪਾਇਲਟ ਤੇ 11 ਸਕਾਈਡਾਈਵਰਾਂ ਦੀ ਹੋਈ ਮੌਤ   
ਪੰਜਾਬ ਪੁਲਿਸ ਕਾਂਸਟੇਬਲ ਭਰਤੀ ਲਈ ਟੈਸਟ ਦੀ ਤਾਰੀਖ਼ ਦਾ ਐਲਾਨ, ਜੁਲਾਈ ‘ਚ ਹੋਵੇਗੀ ਪ੍ਰੀਖਿਆ
June 16, 2026
Police-constable-vacancy-bharti

ਪੰਜਾਬ ਪੁਲਿਸ ਕਾਂਸਟੇਬਲ ਭਰਤੀ ਲਈ ਟੈਸਟ ਦੀ ਤਾਰੀਖ਼ ਦਾ ਐਲਾਨ, ਜੁਲਾਈ ‘ਚ ਹੋਵੇਗੀ ਪ੍ਰੀਖਿਆ


ਪੰਜਾਬ ਪੁਲਿਸ ‘ਚ3,298 ਕਾਂਸਟੇਬਲ (ਜ਼ਿਲ੍ਹਾ ਤੇ ਆਰਮਡ ਕੈਡ) ਭਰਤੀ ਦੇ ਲਈ ਪ੍ਰੀਖਿਆ ਦੀ ਤਾਰੀਖ਼ ਘੋਸ਼ਿਤ ਕਰ ਦਿੱਤੀ ਗਈ। ਕਾਂਸਟੇਬਲਾਂ ਦੀ ਭਰਤੀ ਲਈ ਕੰਪਿਊਟਰ ਬੇਸਡ (CBT) ਪ੍ਰੀਖਿਆ1 ਜੁਲਾਈ ਨੂੰ ਸ਼ੁਰੂ ਹੋਵੇਗੀ। ਇਸ ਸਬੰਧ ‘ਚ ਜਲਦੀ ਹੀ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਵਿਭਾਗ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਪ੍ਰੀਖਿਆ ਨਾਲ ਜੁੜੇ ਸਾਰੇ ਅਪਡੇਟਸ ਲਈ ਉਹ ਪੰਜਾਬ ਪੁਲਿਸ ਦੀ ਅਧਿਕਾਰਕ ਵੈੱਬਸਾਈਟ ਤੋਂ ਜਾਣਕਾਰੀ ਲੈਣ।

ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਦੇ ਹੋਏ ਜਾਣਕਾਰੀ ਦਿੱਤੀ ਹੈ।

ਕਾਂਸਟੇਬਲ ਭਰਤੀ (ਜ਼ਿਲ੍ਹਾ ਅਤੇ ਆਰਮਡ ਕਾਡਰ)-2026 ਲਈ ਕੰਪਿਊਟਰ ਆਧਾਰਿਤ ਪ੍ਰੀਖਿਆ (CBT) 1 ਜੁਲਾਈ2026 ਤੋਂ ਸ਼ੁਰੂ ਹੋਵੇਗੀ।

ਅਸਾਮੀਆਂ: ਜ਼ਿਲ੍ਹਾ ਕਾਡਰ:2,522 ਅਸਾਮੀਆਂ, ਆਰਮਡ ਕਾਡਰ:776 ਅਸਾਮੀਆਂ।

CBT ਦੇ ਐਡਮਿਟ ਕਾਰਡ ਜਲਦ ਜਾਰੀ ਕੀਤੇ ਜਾਣਗੇ।

ਪੰਜਾਬ ਪੁਲਿਸ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰੀਖਿਆ ਸੰਬੰਧੀ ਸਮਾਂ ਸਾਰਣੀ, ਐਡਮਿਟ ਕਾਰਡ ਤੇ ਹੋਰ ਮਹੱਤਵਪੂਰਨ ਅਪਡੇਟਾਂ ਲਈ ਪੰਜਾਬ ਪੁਲਿਸ ਦੇ ਅਧਿਕਾਰਕ ਭਰਤੀ ਪੋਰਟਲhttp://punjabpolice.gov.in ਨੂੰ ਨਿਯਮਿਤ ਤੌਰ ‘ਤੇ ਚੈੱਕ ਕਰਦੇ ਰਹਿਣ। ਹਾਲਾਂਕਿ, ਅਜੇ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਉਮੀਦਵਾਰਾਂ ਦੀ ਪ੍ਰੀਖਿਆ ਕਿੰਨੇ ਚਰਨਾਂ ‘ਚ ਲਈ ਜਾਵੇਗੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਪ੍ਰੀਖਿਆ ਲਈ ਉਮੀਦਵਾਰਾਂ ਨੂੰ ਵੱਖ-ਵੱਖ ਚਰਨਾਂ ਤੇ ਵੱਖ-ਵੱਖ ਸਮੇਂ ‘ਤੇ ਬੁਲਾਇਆ ਜਾਂਦਾ ਰਿਹਾ ਹੈ। ਇਸ ਵਾਰ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਪੁਲਿਸ ਦੀ ਪ੍ਰੀਖਿਆ ਕਈ ਚਰਨਾਂ ‘ਚ ਲਈ ਜਾ ਸਕਦੀ ਹੈ।

ਇਸ ਪ੍ਰੀਖਿਆ ਦੌਰਾਨ ਪੰਜਾਬ ਸਰਕਾਰ ਉਮੀਦਵਾਰਾਂ ਦੀ ਸਹੂਲਤਾਂ ਲਈ ਕੁੱਝ ਐਲਾਨ ਵੀ ਕਰ ਸਕਦੀ ਹੈ। ਪੰਜਾਬ ਸਰਕਾਰ ਨੀਟ ਪ੍ਰੀਖਿਆ ਵਾਲੇ ਦਿਨਾਂ ਲਈ ਉਮੀਦਵਾਰਾਂ ਲਈ ਮੁਫ਼ਤ ਬੱਸ ਸਫ਼ਰ ਦਾ ਐਲਾਨ ਕਰ ਚੁੱਕੀ ਹੈ।

Police constable vacancy bharti

local advertisement banners
Comments


Recommended News
Popular Posts
Just Now