ਕਾਂਗਰਸ MP ਧਰਮਵੀਰ ਗਾਂਧੀ ਦਾ ਬਿਆਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਪੰਜਾਬ ‘ਚ ਭੰਗ ਤੇ ਅਫੀਮ ਦੀਆਂ ਦੁਕਾਨਾਂ ਖੋਲ੍ਹੋ    ਖਾਲਸਾ ਗੁਰਮਤਿ ਸੈਂਟਰ ਫੈਡਰਲ ਵੇਅ ਵਿਖੇ ਸਨਮਾਨ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ     ਗ੍ਰੀਨਫੀਲਡ ਪੁਲਿਸ ਨੇ 3 ਮਿਲੀਅਨ ਡਾਲਰ ਦਾ ਚੋਰੀ ਮਾਲ ਬਰਾਮਦ ਕੀਤਾ, ਕੈਲੀਫੋਰਨੀਆ ਦਾ ਵਿਅਕਤੀ ਗ੍ਰਿਫ਼ਤਾਰ    ਮੁੱਖ ਮੰਤਰੀ ਭਗਵੰਤ ਮਾਨ ਨੇ 'ਸੂਰਮਾ ਮੁਹਿੰਮ' ਦੀ ਕੀਤੀ ਸ਼ੁਰੂਆਤ    ਸਾਨੂੰ ਖੁਸ਼ੀ ਹੈ ਕਿ ਸਾਡਾ ਮੋਰਚਾ ਸਫਲ ਰਿਹਾ - ਕਰਨਾਪ੍ਰਯਾਗ ਘਟਨਾ 'ਤੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ    ਮਹਾਰਾਸ਼ਟਰ ‘ਚ TET ਦਾ ਪੇਪਰ ਲੀਕ, ਭਲਕੇ ਹੋਣ ਵਾਲੀ ਪ੍ਰੀਖਿਆ ਮੁਲਤਵੀ    ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼    ਫਿਰੋਜ਼ਪੁਰ : 2 ਥਾਵਾਂ ਤੋਂ ਟੁੱਟ ਗਈ ਬੂਟੇਵਾਹ ਨਹਿਰ, ਪਿਆ 25 ਫੁੱਟ ਚੌੜਾ ਪਾੜ, ਪਾਣੀ ਵੜ ਗਿਆ ਖੇਤਾਂ ‘ਚ    ਉੱਤਰਾਖੰਡ ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਾਲੇ ਗੱਲਬਾਤ ਮਗਰੋਂ ਬਣੀ ਸਹਿਮਤੀ    ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਹੁਣ ਇਸ ਸਮੇਂ ‘ਤੇ ਖੁਲ੍ਹਣਗੇ ਅਦਾਰੇ   
ਖਾਲਸਾ ਗੁਰਮਤਿ ਸੈਂਟਰ ਫੈਡਰਲ ਵੇਅ ਵਿਖੇ ਸਨਮਾਨ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ
June 29, 2026
Honor-Ceremony-Held-With-Great

ਖਾਲਸਾ ਗੁਰਮਤਿ ਸੈਂਟਰ ਫੈਡਰਲ ਵੇਅ ਵਿਖੇ ਸਨਮਾਨ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ



ਫੈਡਰਲ ਵੇਅ,ਵਾਸ਼ਿੰਗਟਨ( ਗੁਰਪ੍ਰੀਤ ਸਿੰਘ ਧੰਜੂ ):ਸਤਿਗੁਰੂ ਨਾਨਕ ਦੇਵ ਜੀ ਦੀ ਪਾਵਨ ਛਤਰ-ਛਾਇਆ ਹੇਠ ਚੱਲ ਰਹੇ ਖਾਲਸਾ ਗੁਰਮਤਿ ਸੈਂਟਰ,ਫੈਡਰਲ ਵੇਅ ਵਿਖੇ ਅੱਜ ਦਾ ਦਿਨ ਇਤਿਹਾਸਕ ਅਤੇ ਯਾਦਗਾਰੀ ਬਣ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਕੂਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਵਿਦਿਅਕ ਅਤੇ ਧਾਰਮਿਕ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਖਾਲਸਾ ਸਕੂਲ ਦੇ ਸਾਬਕਾ ਵਿਦਿਆਰਥੀਆਂ,ਯੂਨੀਵਰਸਿਟੀਆਂ ਵਿੱਚ ਸ਼ਾਨਦਾਰ ਸਫਲਤਾਵਾਂ ਹਾਸਲ ਕਰਨ ਵਾਲੇ ਨੌਜਵਾਨਾਂ,ਅਧਿਆਪਕਾਂ ਅਤੇ ਵਲੰਟੀਅਰਾਂ ਵਜੋਂ ਨਿਭਾਈਆਂ ਸੇਵਾਵਾਂ ਲਈ ਵੀ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ ਗਿਆ।


ਸਮਾਗਮ ਦੀ ਸਭ ਤੋਂ ਵਿਸ਼ੇਸ਼ ਗੱਲ ਇਹ ਰਹੀ ਕਿ ਪਿਛਲੇ ਸਾਲ ਸਥਾਈ ਤੌਰ ’ਤੇ ਸ਼ੁਰੂ ਕੀਤੇ ਗਏ ਪ੍ਰੀ-ਸਕੂਲ ਦੇ ਪਹਿਲੇ ਬੈਚ ਦੇ ਸੱਤ ਨੰਨੇ ਵਿਦਿਆਰਥੀਆਂ ਨੂੰ ਬੜੇ ਮਾਣ ਅਤੇ ਸਤਿਕਾਰ ਨਾਲ ਸਰਟੀਫਿਕੇਟ ਭੇਟ ਕੀਤੇ ਗਏ। ਇਹ ਖਾਲਸਾ ਗੁਰਮਤਿ ਸੈਂਟਰ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾ ਰਿਹਾ ਹੈ।


ਜ਼ਿਕਰਯੋਗ ਹੈ ਕਿ ਖਾਲਸਾ ਗੁਰਮਤਿ ਸੈਂਟਰ ਦਾ ਖਾਲਸਾ ਸਕੂਲ ਕਈ ਸਾਲਾਂ ਤੋਂ ਸਫਲਤਾਪੂਰਵਕ ਚੱਲ ਰਿਹਾ ਹੈ,ਜਿੱਥੇ ਹਰ ਸਾਲ 350 ਤੋਂ ਵੱਧ ਬੱਚੇ ਗੁਰਮੁਖੀ,ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਸਿੱਖਿਆ ਪ੍ਰਾਪਤ ਕਰਦੇ ਹਨ। ਪਿਛਲੇ ਸਾਲ ਪ੍ਰੀ-ਸਕੂਲ ਦੀ ਸਥਾਈ ਸ਼ੁਰੂਆਤ ਨਾਲ ਬੱਚਿਆਂ ਦੀ ਮੁੱਢਲੀ ਧਾਰਮਿਕ ਅਤੇ ਸੱਭਿਆਚਾਰਕ ਸਿੱਖਿਆ ਨੂੰ ਹੋਰ ਮਜ਼ਬੂਤੀ ਮਿਲੀ ਹੈ। ਭਾਵੇਂ ਇਸ ਸਾਲ ਪਹਿਲੇ ਬੈਚ ਵਿੱਚ ਸਿਰਫ਼ ਸੱਤ ਵਿਦਿਆਰਥੀ ਸਨ,ਪਰ ਆਉਣ ਵਾਲੇ ਸਾਲਾਂ ਵਿੱਚ ਇਸ ਗਿਣਤੀ ਦੇ ਕਾਫ਼ੀ ਵਧਣ ਦੀ ਪੂਰੀ ਆਸ ਪ੍ਰਗਟ ਕੀਤੀ ਗਈ।


ਸਮਾਗਮ ਦੌਰਾਨ ਸੇਵਾ ਨਿਭਾ ਰਹੀ ਅਧਿਆਪਕਾ ਹਰਪ੍ਰੀਤ ਕੌਰ ਦੀ ਪ੍ਰਾਪਤੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਤਿੰਨ ਬੱਚਿਆਂ ਦੀ ਮਾਤਾ ਹਰਪ੍ਰੀਤ ਕੌਰ,ਜਿਨ੍ਹਾਂ ਦੀ ਵੱਡੀ ਧੀ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰ ਚੁੱਕੀ ਹੈ,ਨੇ ਖੁਦ ਵੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਹਾਇਤਾ ਲਈ ਐਜੂਕੇਸ਼ਨ ਵਿੱਚ ਮਾਸਟਰ ਡਿਗਰੀ ਹਾਸਲ ਕਰਕੇ ਇੱਕ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ।


ਖਾਲਸਾ ਗੁਰਮਤਿ ਸੈਂਟਰ ਤੋਂ ਸਿੱਖਿਆ ਪ੍ਰਾਪਤ ਕਰਕੇ ਅਨੇਕਾਂ ਵਿਦਿਆਰਥੀਆਂ ਨੇ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਸ਼ਾਨਦਾਰ ਮਾਣ-ਸਨਮਾਨ ਹਾਸਲ ਕੀਤਾ ਹੈ। ਪੂਰੀ ਆਸ ਹੈ ਕਿ ਸਤਿਗੁਰੂ ਜੀ ਦੀ ਇਸ ਪਾਵਨ ਫੁਲਵਾੜੀ ਵਿੱਚ ਖਿੜੇ ਇਹ ਫੁੱਲ ਨਾ ਸਿਰਫ਼ ਅਮਰੀਕਾ,ਸਗੋਂ ਸਮੁੱਚੇ ਸੰਸਾਰ ਵਿੱਚ ਆਪਣੀ ਮਹਿਕ ਫੈਲਾਉਣਗੇ ਅਤੇ ਸਿੱਖੀ,ਸੇਵਾ ਅਤੇ ਸਿੱਖਿਆ ਦੇ ਉੱਚੇ ਆਦਰਸ਼ਾਂ ਨੂੰ ਅੱਗੇ ਵਧਾਉਣਗੇ।


ਇਸ ਮੌਕੇ ’ਤੇ ਖਾਲਸਾ ਗੁਰਮਤਿ ਸੈਂਟਰ ਦੇ ਸਮੂਹ ਪ੍ਰਬੰਧਕਾਂ,ਅਧਿਆਪਕਾਂ,ਮਾਪਿਆਂ,ਸੇਵਾਦਾਰਾਂ ਅਤੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਗਈ।


ਅੰਤ ਵਿੱਚ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਖਾਲਸਾ ਗੁਰਮਤਿ ਸੈਂਟਰ ਉੱਤੇ ਆਪਣੀ ਮਿਹਰ ਭਰੀ ਨਿਗਾਹ ਸਦਾ ਬਣਾਈ ਰੱਖਣ ਅਤੇ ਇਹ ਪਾਵਨ ਸੰਸਥਾ ਸੇਵਾ,ਸਿੱਖਿਆ ਅਤੇ ਗੁਰਮਤਿ ਦੇ ਪ੍ਰਚਾਰ ਵਿੱਚ ਦਿਨੋਂ-ਦਿਨ ਹੋਰ ਚੜ੍ਹਦੀ ਕਲਾ ਵੱਲ ਵਧਦੀ ਰਹੇ।

Honor Ceremony Held With Great

local advertisement banners
Comments


Recommended News
Popular Posts
Just Now